ਨੇਪਾਲ ਦੇ ਮਸ਼ਹੂਰ ਪੱਬ 'ਚ ਨਜ਼ਰ ਆਏ ਕਾਂਗਰਸ ਨੇਤਾ ਰਾਹੁਲ ਗਾਂਧੀ!

Wednesday, May 04, 2022 - 03:43 AM (IST)

ਨੇਪਾਲ ਦੇ ਮਸ਼ਹੂਰ ਪੱਬ 'ਚ ਨਜ਼ਰ ਆਏ ਕਾਂਗਰਸ ਨੇਤਾ ਰਾਹੁਲ ਗਾਂਧੀ!

ਕਾਠਮਾਂਡੂ : ਮਹਿੰਗਾਈ ਅਤੇ ਕੋਲੇ ਦੇ ਸੰਕਟ ਨੂੰ ਲੈ ਕੇ ਮੋਦੀ ਸਰਕਾਰ 'ਤੇ ਲਗਾਤਾਰ ਹਮਲਾਵਰ ਰਹਿਣ ਵਾਲੇ ਕਾਂਗਰਸ ਨੇਤਾ ਹੁਣ ਖੁਦ ਭਾਜਪਾ ਦੇ ਨਿਸ਼ਾਨੇ 'ਤੇ ਆ ਗਏ ਹਨ। ਦਰਅਸਲ, ਰਾਹੁਲ ਗਾਂਧੀ ਦਾ ਇਕ ਇਕ ਪਾਰਟੀ ਇੰਜੁਆਏ ਕਰਦੇ ਦੇ ਵੀਡੀਓ ਸਾਹਮਣੇ ਆਇਆ ਹੈ, ਜਿਸ ਨੂੰ ਲੈ ਕੇ ਭਾਜਪਾ ਲਗਾਤਾਰ ਉਨ੍ਹਾਂ ਨੂੰ ਘੇਰ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ Lord of the Drinks, Nepal ਦਾ ਹੈ। ਦੱਸ ਦੇਈਏ ਕਿ ਕਾਂਗਰਸ ਨੇਤਾ ਅਤੇ ਕੇਰਲ ਦੇ ਵਾਇਨਾਡ ਤੋਂ ਸੰਸਦ ਮੈਂਬਰ ਰਾਹੁਲ ਗਾਂਧੀ ਇਨ੍ਹੀਂ ਦਿਨੀਂ ਨੇਪਾਲ ਦੌਰੇ 'ਤੇ ਹਨ। ਸੂਤਰਾਂ ਦਾ ਕਹਿਣਾ ਹੈ ਕਿ ਉਹ ਇਕ ਦੋਸਤ ਦੇ ਵਿਆਹ ਵਿੱਚ ਸ਼ਾਮਲ ਹੋਣ ਲਈ ਨੇਪਾਲ ਗਏ ਹਨ। ਦਰਅਸਲ, ਕਾਂਗਰਸ ਵੱਲੋਂ ਮੰਗਲਵਾਰ ਰਾਤ ਪੀ. ਐੱਮ. ਮੋਦੀ 'ਤੇ ਤੰਜ ਕੱਸਦਿਆਂ ਟਵਿੱਟਰ 'ਤੇ ਲਿਖਿਆ ਗਿਆ ਸੀ, ''ਦੇਸ਼ 'ਚ ਸੰਕਟ ਛਾਇਆ ਹੈ ਪਰ ਸਾਹਿਬ ਵਿਦੇਸ਼ ਵਿੱਚ ਹਨ।''

ਇਹ ਵੀ ਪੜ੍ਹੋ : PM ਮੋਦੀ ਦੀ ਅੱਜ ਮੈਕਰੋਨ ਨਾਲ ਮੁਲਾਕਾਤ, ਯੂਕ੍ਰੇਨ ਸੰਕਟ ਸਮੇਤ ਕਈ ਪ੍ਰਮੁੱਖ ਮੁੱਦਿਆਂ 'ਤੇ ਹੋ ਸਕਦੀ ਹੈ ਚਰਚਾ

ਅਜਿਹੇ 'ਚ ਹੁਣ ਰਾਹੁਲ ਗਾਂਧੀ ਦੇ ਪਾਰਟੀ ਇੰਜੁਆਏ ਕਰਦੇ ਦਾ ਵੀਡੀਓ ਸਾਹਮਣੇ ਆਉਣ ਨਾਲ ਭਾਜਪਾ ਦੇ ਯੁਵਾ ਨੇਤਾ ਤਜਿੰਦਰ ਪਾਲ ਵੱਲੋਂ ਇਕ ਤਸਵੀਰ ਨੂੰ ਰੀਟਵੀਟ ਕੀਤਾ ਗਿਆ ਹੈ, ਜਿਸ ਵਿੱਚ ਸਵਾਲ ਚੁੱਕਿਆ ਗਿਆ ਹੈ ਕਿ ਕੀ ਰਾਹੁਲ ਗਾਂਧੀ ਨੇਪਾਲ ਵਿੱਚ ਚੀਨ ਦੇ ਰਾਜਦੂਤ ਹਉ ਆਂਕੀ ਦੇ ਨਾਲ ਪਾਰਟੀ ਕਰ ਰਹੇ ਹਨ? ਉਥੇ, ਕੇਂਦਰੀ ਮੰਤਰੀ ਕਿਰਨ ਰਿਜਿਜੂ ਨੇ ਰਾਹੁਲ ਗਾਂਧੀ ਦਾ ਵੀਡੀਓ ਸ਼ੇਅਰ ਕਰਦਿਆਂ ਤੰਜ ਕੱਸਿਆ ਹੈ, ''ਵੇਕੇਸ਼ਨ, ਪਾਰਟੀ, ਹਾਲੀਡੇ, ਪਲੇਜ਼ਰ ਟ੍ਰਿਪ, ਪ੍ਰਾਈਵੇਟ ਫਾਰੇਨ ਵਿਜ਼ਿਟ ਆਦਿ ਦੇਸ਼ ਲਈ ਕੋਈ ਨਵੀਂ ਗੱਲ ਨਹੀਂ ਹੈ।''

ਇਹ ਵੀ ਪੜ੍ਹੋ : PM ਮੋਦੀ ਨੇ ਡੈਨਮਾਰਕ ਦੀ ਮਹਾਰਾਣੀ ਮਾਰਗ੍ਰੇਟ II ਨਾਲ ਕੀਤੀ ਮੁਲਾਕਾਤ

ਭਾਜਪਾ ਨੇਤਾ ਕਪਿਲ ਮਿਸ਼ਰਾ ਨੇ ਵੀ ਰਾਹੁਲ ਗਾਂਧੀ ਨੇ ਟਵੀਟ ਕਰਕੇ ਕਿਹਾ ਕਿ ਇਹ ਰਾਹੁਲ ਗਾਂਧੀ ਦੀ ਨਿੱਜੀ ਜ਼ਿੰਦਗੀ ਦਾ ਮਾਮਲਾ ਨਹੀਂ ਹੈ। ਉਨ੍ਹਾਂ ਪੁੱਛਿਆ, ''ਰਾਹੁਲ ਗਾਂਧੀ ਕਿਸ ਦੇ ਨਾਲ ਹੈ? ਕੀ ਚਾਈਨਾ ਦੇ ਏਜੰਟਾਂ ਦੇ ਨਾਲ ਹਨ? ਕੀ ਰਾਹੁਲ ਗਾਂਧੀ ਜੋ ਟਵੀਟ ਕਰਦੇ ਹਨ, ਸੈਨਾ ਦੇ ਵਿਰੁੱਧ ਚੀਨ ਦੇ ਦਬਾਅ 'ਚ ਬਣਾ ਕਰਦੇ ਹਨ? ਸਵਾਲ ਤਾਂ ਪੁੱਛੇ ਜਾਣਗੇ। ਸਵਾਲ ਰਾਹੁਲ ਗਾਂਧੀ ਦ ਨਹੀਂ, ਦੇਸ਼ ਦਾ ਹੈ। ਉਥੇ, ਨੇਪਾਲ ਦੇ ਇਕ ਅਖ਼ਬਾਰ ਦੇ ਮੁਤਾਬਕ, ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇਪਾਲ 'ਚ ਆਪਣੀ ਦੋਸਤ ਸੁਮਨਿਮਾ ਉਦਾਸ ਦੇ ਵਿਆਹ ਵਿੱਚ ਸ਼ਾਮਲ ਹੋਣ ਲਈ ਕਾਠਮੰਡੂ 'ਚ ਹਨ।

ਇਹ ਵੀ ਪੜ੍ਹੋ : ਜੋਧਪੁਰ ਫਿਰਕੂ ਹਿੰਸਾ 'ਚ ਹੁਣ ਤੱਕ 97 ਲੋਕ ਗ੍ਰਿਫ਼ਤਾਰ, ਇੰਟਰਨੈੱਟ ਸੇਵਾਵਾਂ ਬੰਦ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ

 


author

Mukesh

Content Editor

Related News