ਨੇਪਾਲ ''ਚ ਸਥਾਪਿਤ ਸ੍ਰੀ ਗੁਰੂ ਨਾਨਕ ਮੱਠ ਪ੍ਰਤੀ ਵਰਤੀ ਜਾ ਰਹੀ ਹੈ ਅਣਗਹਿਲੀ

Wednesday, Oct 09, 2019 - 06:06 PM (IST)

ਨੇਪਾਲ ''ਚ ਸਥਾਪਿਤ ਸ੍ਰੀ ਗੁਰੂ ਨਾਨਕ ਮੱਠ ਪ੍ਰਤੀ ਵਰਤੀ ਜਾ ਰਹੀ ਹੈ ਅਣਗਹਿਲੀ

ਕਾਠਮੰਡੂ—ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਪ੍ਰਾਚੀਨ ਤੀਜੀ ਉਦਾਸੀ ਸਮੇਂ ਨੇਪਾਲ ਦੇ ਕਾਠਮੰਡੂ ਪਹੁੰਚੇ ਸੀ। ਇੱਥੇ ਉਨ੍ਹਾਂ ਵੱਲੋਂ ਬਾਲਾਜੂ 'ਚ ਨਾਨਕ ਮੱਠ ਸਥਾਪਿਤ ਕੀਤਾ ਸੀ, ਜਿਸ ਪ੍ਰਤੀ ਹੁਣ ਅਣਗਹਿਲੀ ਵਰਤੀ ਜਾ ਰਹੀ ਹੈ। ਇਹ ਸ਼ਾਇਦ ਮੱਠ 'ਚ ਪ੍ਰਚਲਿੱਤ ਸਿੱਖੀ ਰਹਿਤ ਮਰਿਆਦਾ ਅਤੇ ਯੋਗੀ ਪਰੰਪਰਾਵਾਂ ਕਾਰਨ ਹੈ।

ਮੌਜੂਦਾ ਸਮੇਂ ਨੀਮ ਮੁਨੀ ਉਦਾਸੀਨ ਰੋਜ਼ਾਨਾ ਸਿੱਖ ਧਾਰਮਿਕ ਸੇਵਾਵਾਂ ਨਿਭਾਉਂਦੇ ਹਨ, ਗੁਰਬਾਣੀ ਦਾ ਪਾਠ ਕਰਦੇ ਅਤੇ ਕਈ ਨੇਪਾਲੀਆਂ ਨੂੰ ਮਿਸ਼ਰੀ ਦਾ ਪ੍ਰਸ਼ਾਦ ਵੰਡਦੇ ਹਨ। ਉਨ੍ਹਾਂ ਨੇ ਦੱਸਿਆ ਹੈ, ''ਮੱਠ ਦੀ ਸਾਂਭ ਸੰਭਾਲ ਲਈ ਸਾਨੂੰ ਨੇਪਾਲੀ ਸਰਕਾਰ ਤੋਂ ਕੁਝ ਵਿੱਤੀ ਸਹਾਇਤਾ ਵੀ ਮਿਲਦੀ ਹੈ ਪਰ ਕੋਈ ਵੀ ਸਿੱਖ ਸੰਸਥਾ ਇਸ ਥਾਂ ਨੂੰ ਵਿਕਸਿਤ ਕਰਨ 'ਚ ਮਦਦ ਨਹੀਂ ਕਰਦੀ ਹੈ। ਕੁਝ ਲੋਕਾਂ ਨੇ ਅਜਿਹਾ ਕਰਨ ਲਈ ਕਿਹਾ ਸੀ ਪਰ ਉਨ੍ਹਾਂ ਦੇ ਇਰਾਦੇ ਮੱਠ ਨੂੰ ਕੰਟਰੋਲ ਲਈ ਸੀ, ਜਿਸ ਦਾ ਮੈਂ ਸਖਤ ਵਿਰੋਧ ਕੀਤਾ ਹੈ ਅਤੇ ਹਮੇਸ਼ਾ ਵਿਰੋਧ ਕਰਦਾ ਰਹਾਂਗਾ।''

ਦੱਸਣਯੋਗ ਹੈ ਕਿ ਕਾਂਠਮਾਡੂ ਦੇ ਬਾਲਾਜੂ ਇਲਾਕੇ 'ਚ ਬਿਸ਼ੂਮਤੀ ਨਦੀ ਦੇ ਨੇੜੇ ਝੌਪੜੀ ਵਰਗੀ ਬਸਤੀ ਦੇ ਨਾਲ ਸਥਾਪਿਤ ਇਹ ਮੱਠ ਪਹਾੜੀ ਦੇ ਉੱਪਰ ਟਿਕਿਆ ਹੋਇਆ, ਜਿੱਥੇ ਸੰਘਣੇ ਜੰਗਲਾਂ ਨਾਲ ਘਿਰੀ ਹੋਈ ਸੀਮੈਂਟ ਦੀ ਪੌੜੀ ਰਾਹੀਂ ਪਹੁੰਚਿਆ ਜਾਂਦਾ ਹੈ।

ਇਤਿਹਾਸ 'ਚ ਦੱਸਿਆ ਗਿਆ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪੱਛਮ ਤੋਂ ਨੇਪਾਲ ਦਾਖਲ ਹੋ ਕੇ ਸੀਤਾ ਦੇ ਜਨਮਸਥਾਨ ਜਨਕਪੁਰ ਵੱਲ ਪੂਰਬ ਦੀ ਯਾਤਰਾ ਕੀਤੀ ਸੀ। ਜਨਕਪੁਰ ਤੋਂ ਉਨ੍ਹਾਂ ਨੇ ਵਿਰਾਟਨਗਰ ਅਤੇ ਉਸ ਤੋਂ ਬਾਅਦ ਕੋਸ਼ੀ ਨਦੀ ਦੇ ਕਿਨਾਰੇ ਸਥਿਤ ਇੱਕ ਪਵਿੱਤਰ ਸਥਾਨ ਬਰਾਹਖੇਤਰ ਦਾ ਦੌਰਾ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ਮਹਾਭਾਰਤ ਰੇਂਜ ਤੋਂ ਬਨੇਪਾ ਅਤੇ ਭਕਤਾਪੁਰ ਦੇ ਰਸਤਿਓ ਕਾਠਮੰਡ ਦੀ ਯਾਤਰਾ ਕੀਤੀ।


author

Iqbalkaur

Content Editor

Related News