ਨੇਪਾਲ-ਬੰਗਲਾਦੇਸ਼ ’ਚ ISI ਦੇ 6 ਹੋਰ ਸ਼ੱਕੀ ਏਜੰਟਾਂ ਦੀ ਹੋਈ ਪਛਾਣ

Friday, Aug 14, 2026 - 09:55 AM (IST)

ਨੇਪਾਲ-ਬੰਗਲਾਦੇਸ਼ ’ਚ ISI ਦੇ 6 ਹੋਰ ਸ਼ੱਕੀ ਏਜੰਟਾਂ ਦੀ ਹੋਈ ਪਛਾਣ

ਕੋਲਕਾਤਾ (ਏਜੰਸੀ)- ਪੱਛਮੀ ਬੰਗਾਲ ਪੁਲਸ ਦੀ ਸਪੈਸ਼ਲ ਟਾਸਕ ਫੋਰਸ (ਐੱਸ. ਟੀ. ਐੱਫ.) ਵੱਲੋਂ ਗ੍ਰਿਫਤਾਰ ਕੀਤੇ ਗਏ ਆਈ. ਐੱਸ. ਆਈ. ਆਪ੍ਰੇਟਿਵ ਰਾਣਾ ਰਊਫ ਖਾਲਿਦ ਉਰਫ਼ ਵਹਾਬ ਆਲਮ ਤੋਂ ਜ਼ਬਤ ਡਾਇਰੀ ਅਤੇ ਨੋਟਬੁੱਕ ਦੀ ਜਾਂਚ ਦੌਰਾਨ 6 ਹੋਰ ਸ਼ੱਕੀ ਪਾਕਿਸਤਾਨੀ ਇੰਟੈਲੀਜੈਂਸ ਏਜੰਟਾਂ ਦੇ ਨਾਂ ਮਿਲੇ ਹਨ। ਜਾਂਚਕਰਤਾਵਾਂ ਅਨੁਸਾਰ ਆਈ.ਐੱਸ.ਆਈ. ਦੇ ਇਨ੍ਹਾਂ ਸ਼ੱਕੀ ਏਜੰਟਾਂ ’ਚੋਂ 5 ਨੇਪਾਲ ’ਚ ਅਤੇ ਇਕ ਬੰਗਲਾਦੇਸ਼ ’ਚ ਹੈ। ਨੇਪਾਲ ’ਚ ਮੌਜੂਦ ਸ਼ੱਕੀਆਂ ਦੀ ਪਛਾਣ ਕਾਸ਼ਿਫ, ਹਨੀਫ ਚੌਧਰੀ, ਸੋਹੇਲ, ਜੇ. ਡੀ. ਅਤੇ ਹਾਰੂਨ ਸਫ਼ਦਾਰ ਵਜੋਂ ਹੋਈ ਹੈ, ਜਦਕਿ ਬੰਗਲਾਦੇਸ਼ ’ਚ ਮੌਜੂਦ ਆਪ੍ਰੇਟਿਵ ਦੀ ਪਛਾਣ ਪਾਵੇਲ ਵਜੋਂ ਹੋਈ ਹੈ।

ਜਾਂਚਕਰਤਾਵਾਂ ਨੇ ਦੱਸਿਆ ਕਿ ਪੱਛਮੀ ਬੰਗਾਲ ਤੋਂ ਗ੍ਰਿਫਤਾਰ ਕੀਤੇ ਗਏ ਖਾਲਿਦ ਨੇ ਸਬੂਤ ਮਿਟਾਉਣ ਦੀ ਕੋਸ਼ਿਸ਼ ’ਚ ਉਸ ਮੋਬਾਈਲ ਫੋਨ ਨੂੰ ਤੋੜ ਦਿੱਤਾ ਸੀ ਜਿਸ ਦੀ ਵਰਤੋਂ ਉਹ ਨੇਪਾਲ ’ਚ ਆਪਣੇ ਸਾਥੀਆਂ ਨਾਲ ਗੱਲਬਾਤ ਕਰਨ ਲਈ ਕਰਦਾ ਸੀ। ਹਾਲਾਂਕਿ ਉਹ 2 ਸਿਮ ਕਾਰਡ ਨਸ਼ਟ ਨਹੀਂ ਕਰ ਸਕਿਆ, ਜੋ ਹੁਣ ਐੱਸ. ਟੀ. ਐੱਫ. ਦੇ ਕਬਜ਼ੇ ’ਚ ਹਨ। ਜਾਂਚ ’ਚ ਹੁਣ ਤੱਕ ਇਹ ਪਤਾ ਲੱਗਾ ਹੈ ਕਿ ਖਾਲਿਦ ਨੇ ਕਥਿਤ ਤੌਰ ’ਤੇ ਕੋਲਕਾਤਾ ਅਤੇ ਉਸ ਦੇ ਆਸ-ਪਾਸ ਦੇ ਫੌਜੀ ਟਿਕਾਣਿਆਂ, ਸਰਹੱਦੀ ਇਲਾਕਿਆਂ ’ਚ ਬੀ. ਐੱਸ. ਐੱਫ. ਕੈਂਪਾਂ, ਅਹਿਮ ਰੇਲਵੇ ਸਟੇਸ਼ਨਾਂ ਅਤੇ ਨਕਸ਼ਿਆਂ ਦੀਆਂ ਸੰਵੇਦਨਸ਼ੀਲ ਤਸਵੀਰਾਂ ਅਤੇ ਵੀਡੀਓਜ਼ ਇਕੱਠੀਆਂ ਕੀਤੀਆਂ ਅਤੇ ਉਨ੍ਹਾਂ ਨੂੰ ਨੇਪਾਲ ’ਚ ਮੌਜੂਦ 5 ਕਥਿਤ ਏਜੰਟਾਂ ਨੂੰ ਭੇਜਿਆ।

‘ਫੋਰਟ ਵਿਲੀਅਮ’ ਦਾ ਨਕਸ਼ਾ, ਤਸਵੀਰਾਂ ਬਰਾਮਦ

ਪੱਛਮੀ ਬੰਗਾਲ ਦੀ ਸਪੈਸ਼ਲ ਟਾਸਕ ਫੋਰਸ (ਐੱਸ.ਟੀ.ਐੱਫ.) ਵੱਲੋਂ ਇਕ ਪਾਕਿਸਤਾਨੀ ਨਾਗਰਿਕ ਰਾਣਾ ਰਊਫ ਖਾਲਿਦ ਅਤੇ ਉਸ ਦੇ ਸਾਥੀ ਨੂੰ ਗ੍ਰਿਫ਼ਤਾਰ ਕਰਨ ਤੋਂ ਇਕ ਦਿਨ ਬਾਅਦ ਜਾਂਚਕਰਤਾ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਉਨ੍ਹਾਂ ਨੇ ਭਾਰਤੀ ਫੌਜ ਦੀ ਪੂਰਬੀ ਕਮਾਂਡ ਦੇ ਮੁੱਖ ਦਫ਼ਤਰ ਫੋਰਟ ਵਿਲੀਅਮ ਦੇ ਨਕਸ਼ੇ ਅਤੇ ਫੋਟੋਆਂ ਕਿਵੇਂ ਪ੍ਰਾਪਤ ਕੀਤੀਆਂ। ਐੱਸ.ਟੀ.ਐੱਫ. ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਉਨ੍ਹਾਂ ਨੇ ਇਹ ਸਮੱਗਰੀ ਕਿੱਥੋਂ ਪ੍ਰਾਪਤ ਕੀਤੀ ਅਤੇ ਇਸ ਦੀ ਵਰਤੋਂ ਕਿਸ ਉਦੇਸ਼ ਲਈ ਕੀਤੀ ਜਾਣੀ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News