ਝਾਰਖੰਡ ਸਟੂਡੈਂਟ ਪ੍ਰੋਟੈਸਟ ''ਚ ਪਹੁੰਚੀ AISA ਪ੍ਰਧਾਨ ਨੇਹਾ ਬੋਰਾ ''ਤੇ ਸੁੱਟੀ ਗਈ ਸਿਆਹੀ ! ਰੱਜ ਕੇ ਹੋਇਆ ਹੰਗਾਮਾ

Saturday, Aug 08, 2026 - 09:40 AM (IST)

ਝਾਰਖੰਡ ਸਟੂਡੈਂਟ ਪ੍ਰੋਟੈਸਟ ''ਚ ਪਹੁੰਚੀ AISA ਪ੍ਰਧਾਨ ਨੇਹਾ ਬੋਰਾ ''ਤੇ ਸੁੱਟੀ ਗਈ ਸਿਆਹੀ ! ਰੱਜ ਕੇ ਹੋਇਆ ਹੰਗਾਮਾ

ਨੈਸ਼ਨਲ ਡੈਸਕ- ਝਾਰਖੰਡ ’ਚ ਭਰਤੀ ਪ੍ਰੀਖਿਆਵਾਂ ’ਚ ਕਥਿਤ ਬੇਨਿਯਮੀਆਂ ਖਿਲਾਫ ਸ਼ੁੱਕਰਵਾਰ ਨੂੰ ਵਿਧਾਨ ਸਭਾ ਮਾਰਚ ਦੌਰਾਨ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਈਸਾ) ਦੀ ਪ੍ਰਧਾਨ ਨੇਹਾ ਬੋਰਾ ’ਤੇ ਇਕ ਵਿਅਕਤੀ ਨੇ ਸਿਆਹੀ ਸੁੱਟ ਦਿੱਤੀ ਅਤੇ ਉਨ੍ਹਾਂ ’ਤੇ ‘ਦੇਸ਼ ਵਿਰੋਧੀ’ ਹੋਣ ਦਾ ਦੋਸ਼ ਲਾਇਆ। ਇਹ ਘਟਨਾ ਬਿਰਸਾ ਚੌਕ ਦੇ ਨੇੜੇ ਉਸ ਸਮੇਂ ਹੋਈ, ਜਦੋਂ ਆਈਸਾ ਅਤੇ ਆਲ ਇੰਡੀਆ ਸਟੂਡੈਂਟਸ ਫੈੱਡਰੇਸ਼ਨ (ਏ. ਆਈ. ਐੱਸ. ਐੱਫ.) ਦੀ ਅਗਵਾਈ ’ਚ ਪ੍ਰਦਰਸ਼ਨਕਾਰੀ ਵਿਧਾਨ ਸਭਾ ਵੱਲ ਮਾਰਚ ਕਰ ਰਹੇ ਸਨ। ਇਸ ਦੌਰਾਨ ਜੰਮ ਕੇ ਹੰਗਾਮਾ ਹੋਇਆ।

ਇਸ ਘਟਨਾ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਬੋਰਾ ਨੇ ਕਿਹਾ, ‘‘ਸਿਆਹੀ ਸੁੱਟੇ ਜਾਣ ਨਾਲ ਮੈਂ ਡਰਨ ਵਾਲੀ ਨਹੀਂ ਹਾਂ। ਦਿੱਲੀ ਦੇ ਅੰਦੋਲਨ ਦੌਰਾਨ ਮੈਂ ਪੈਲੇਟ ਗੰਨ ਅਤੇ ਲਾਠੀਚਾਰਜ ਦਾ ਵੀ ਸਾਹਮਣਾ ਕਰ ਚੁੱਕੀ ਹਾਂ।’’ ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਸਿਆਹੀ ਸੁੱਟਣ ਵਾਲੇ ਮੁਲਜ਼ਮ ਨੂੰ ਹਿਰਾਸਤ ’ਚ ਲੈ ਲਿਆ ਗਿਆ ਹੈ। ਮੀਡੀਆ ਨਾਲ ਗੱਲਬਾਤ ’ਚ ਉਸ ਵਿਅਕਤੀ ਨੇ ਕਿਹਾ, ‘‘ਨੇਹਾ ਬੋਰਾ, ਉਮਰ ਖਾਲਿਦ ਦੀ ਸਮਰਥਕ ਹੈ। ਮੈਨੂੰ ਉਹ ਪਸੰਦ ਨਹੀਂ। ਉਹ ਦੇਸ਼ ਵਿਰੋਧੀ ਹੈ।’’


author

Harpreet SIngh

Content Editor

Related News