NEET PG 2025: ਹੁਣ ਮਾਈਨਸ ਸਕੋਰ ਵਾਲੇ ਵੀ ਬਣ ਸਕਣਗੇ ਡਾਕਟਰ! ਕੱਟ-ਆਫ ''ਤੇ ਛਿੜੀ ਵੱਡੀ ਬਹਿਸ
Wednesday, Jan 14, 2026 - 06:17 PM (IST)
ਨਵੀਂ ਦਿੱਲੀ- ਨੈਸ਼ਨਲ ਬੋਰਡ ਆਫ ਐਗਜ਼ਾਮੀਨੇਸ਼ਨ ਇਨ ਮੈਡੀਕਲ ਸਾਇੰਸਿਜ਼ (NBEMS) ਵੱਲੋਂ ਨੀਟ ਪੀਜੀ (NEET PG 2025) ਦੀ ਰਿਵਾਈਜ਼ਡ ਕੱਟ-ਆਫ ਜਾਰੀ ਕੀਤੇ ਜਾਣ ਤੋਂ ਬਾਅਦ ਦੇਸ਼ ਭਰ 'ਚ ਡਾਕਟਰਾਂ ਦੀ ਯੋਗਤਾ ਨੂੰ ਲੈ ਕੇ ਇਕ ਨਵੀਂ ਬਹਿਸ ਸ਼ੁਰੂ ਹੋ ਗਈ ਹੈ। ਸਭ ਤੋਂ ਹੈਰਾਨੀਜਨਕ ਬਦਲਾਅ ਰਿਜ਼ਰਵ ਕੈਟਾਗਰੀ (SC, ST ਅਤੇ OBC) ਲਈ ਕੀਤਾ ਗਿਆ ਹੈ, ਜਿੱਥੇ ਕੁਆਲੀਫਾਈਂਗ ਕੱਟ-ਆਫ ਨੂੰ 40ਵੇਂ ਪਰਸੈਂਟਾਈਲ ਤੋਂ ਘਟਾ ਕੇ ਜ਼ੀਰੋ ਪਰਸੈਂਟਾਈਲ ਕਰ ਦਿੱਤਾ ਗਿਆ ਹੈ। ਇਸ ਦਾ ਮਤਲਬ ਇਹ ਹੈ ਕਿ ਹੁਣ 800 'ਚੋਂ -40 ਨੰਬਰ ਲੈਣ ਵਾਲੇ ਉਮੀਦਵਾਰ ਵੀ ਮੈਡੀਕਲ ਪੋਸਟ-ਗ੍ਰੈਜੂਏਸ਼ਨ ਲਈ ਯੋਗ ਮੰਨੇ ਜਾਣਗੇ।
ਖਾਲੀ ਸੀਟਾਂ ਭਰਨ ਲਈ ਲਿਆ ਗਿਆ ਫੈਸਲਾ
ਸਿਹਤ ਮੰਤਰਾਲੇ ਦੇ ਨਿਰਦੇਸ਼ਾਂ 'ਤੇ ਲਏ ਗਏ ਇਸ ਫੈਸਲੇ ਦਾ ਮੁੱਖ ਉਦੇਸ਼ ਪੋਸਟ-ਗ੍ਰੈਜੂਏਟ ਮੈਡੀਕਲ ਸੀਟਾਂ ਨੂੰ ਭਰਨਾ ਹੈ। ਇਹ ਨਵਾਂ ਨਿਯਮ ਸਾਲ 2025-26 ਅਕਾਦਮਿਕ ਸੈਸ਼ਨ ਲਈ ਕੌਂਸਲਿੰਗ ਦੇ ਤੀਜੇ ਦੌਰ 'ਚ ਹਿੱਸਾ ਲੈਣ ਵਾਲੇ ਉਮੀਦਵਾਰਾਂ 'ਤੇ ਲਾਗੂ ਹੋਵੇਗਾ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਕੱਟ-ਆਫ ਨੂੰ 5 ਪਰਸੈਂਟਾਈਲ ਤੱਕ ਘਟਾਇਆ ਗਿਆ ਸੀ, ਪਰ ਇਹ ਪਹਿਲੀ ਵਾਰ ਹੈ ਜਦੋਂ ਇਸ ਨੂੰ ਜ਼ੀਰੋ ਤੱਕ ਲਿਆਂਦਾ ਗਿਆ ਹੈ।
ਹੋਰ ਸ਼੍ਰੇਣੀਆਂ ਲਈ ਵੀ ਘਟੀ ਕੱਟ-ਆਫ
ਸਿਰਫ਼ ਰਿਜ਼ਰਵ ਕੈਟਾਗਰੀ ਹੀ ਨਹੀਂ, ਸਗੋਂ ਜਨਰਲ ਅਤੇ EWS ਸ਼੍ਰੇਣੀ ਦੇ ਉਮੀਦਵਾਰਾਂ ਲਈ ਵੀ ਕੱਟ-ਆਫ 50ਵੇਂ ਤੋਂ ਘਟਾ ਕੇ 7ਵੇਂ ਪਰਸੈਂਟਾਈਲ (103 ਨੰਬਰ) ਕਰ ਦਿੱਤੀ ਗਈ ਹੈ। ਇਸੇ ਤਰ੍ਹਾਂ ਜਨਰਲ PwD ਉਮੀਦਵਾਰਾਂ ਲਈ ਕੱਟ-ਆਫ 45ਵੇਂ ਤੋਂ ਘਟਾ ਕੇ 5ਵੇਂ ਪਰਸੈਂਟਾਈਲ (90 ਨੰਬਰ) ਕਰ ਦਿੱਤੀ ਗਈ ਹੈ। ਹਾਲਾਂਕਿ, ਬੋਰਡ ਨੇ ਸਪੱਸ਼ਟ ਕੀਤਾ ਹੈ ਕਿ ਉਮੀਦਵਾਰਾਂ ਦੇ ਰੈਂਕ 'ਚ ਕੋਈ ਬਦਲਾਅ ਨਹੀਂ ਹੋਵੇਗਾ।
ਸੋਸ਼ਲ ਮੀਡੀਆ 'ਤੇ ਉੱਠ ਰਹੇ ਸਵਾਲ
ਇਸ ਫੈਸਲੇ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਲੋਕਾਂ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਕੁਝ ਯੂਜ਼ਰਸ ਨੇ ਇਸ ਨੂੰ 'ਵਿਦਿਅਕ ਮਿਆਰਾਂ 'ਚ ਗੰਭੀਰ ਸੰਕਟ' ਦੱਸਿਆ ਹੈ। ਲੋਕਾਂ ਦਾ ਸਵਾਲ ਹੈ ਕਿ ਜੇਕਰ ਕੋਈ ਉਮੀਦਵਾਰ ਪੇਪਰ ਖਾਲੀ ਛੱਡ ਕੇ ਆਉਂਦਾ ਹੈ ਜਾਂ ਨੈਗੇਟਿਵ ਨੰਬਰ ਲੈਂਦਾ ਹੈ, ਤਾਂ ਕੀ ਉਹ ਮਰੀਜ਼ਾਂ ਦਾ ਸਹੀ ਇਲਾਜ ਕਰਨ ਦੇ ਯੋਗ ਹੋਵੇਗਾ? ਐਕਸ (ਪਹਿਲਾਂ ਟਵਿੱਟਰ) 'ਤੇ ਇਕ ਯੂਜ਼ਰ ਨੇ ਲਿਖਿਆ, "ਕੀ ਤੁਸੀਂ ਅਜਿਹੇ ਡਾਕਟਰਾਂ ਕੋਲੋਂ ਆਪਣੇ ਪਰਿਵਾਰ ਦਾ ਇਲਾਜ ਕਰਵਾਓਗੇ?"
NBEMS ਦੀ ਸਫਾਈ ਬੋਰਡ ਨੇ ਆਪਣੇ ਨੋਟਿਸ 'ਚ ਕਿਹਾ ਹੈ ਕਿ ਇਹ ਯੋਗਤਾ ਅਸਥਾਈ ਹੈ ਅਤੇ ਐਡਮਿਸ਼ਨ ਦੇ ਸਮੇਂ MBBS/FMGE ਦੇ ਕੁੱਲ ਅੰਕਾਂ ਅਤੇ ਬਾਇਓਮੈਟ੍ਰਿਕ ਜਾਂਚ ਰਾਹੀਂ ਉਮੀਦਵਾਰਾਂ ਦੀ ਵੈਰੀਫਿਕੇਸ਼ਨ ਕੀਤੀ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e


