ਨੀਟ ਪੇਪਰ ਲੀਕ ਦੀ ਮੁਲਜ਼ਮ ਫਿਜ਼ਿਕਸ ਦੀ ਲੈਕਚਰਾਰ ਮੁਅੱਤਲ, ਮਾਮਲੇ ’ਚ ਹੁਣ ਤੱਕ 11 ਗ੍ਰਿਫ਼ਤਾਰ

Sunday, May 24, 2026 - 12:11 AM (IST)

ਨੀਟ ਪੇਪਰ ਲੀਕ ਦੀ ਮੁਲਜ਼ਮ ਫਿਜ਼ਿਕਸ ਦੀ ਲੈਕਚਰਾਰ ਮੁਅੱਤਲ, ਮਾਮਲੇ ’ਚ ਹੁਣ ਤੱਕ 11 ਗ੍ਰਿਫ਼ਤਾਰ

ਨਵੀਂ ਦਿੱਲੀ- ਮਹਾਰਾਸ਼ਟਰ ਦੇ ਸੇਠ ਹੀਰਾਲਾਲ ਸਰਸਵਤੀ ਪ੍ਰਸ਼ਾਲਾ ਸਕੂਲ ਨੇ ਨੀਟ ਪੇਪਰ ਲੀਕ ’ਚ ਸ਼ਮੂਲੀਅਤ ਲਈ ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ ਫਿ਼ਜ਼ਿਕਸ ਦੀ ਸੀਨੀਅਰ ਲੈਕਚਰਾਰ ਮਨੀਸ਼ਾ ਸੰਜੇ ਹਵਲਦਾਰ ਨੂੰ ਮੁਅੱਤਲ ਕਰ ਦਿੱਤਾ ਹੈ। ਹੁਣ ਤੱਕ ਇਸ ਮਾਮਲੇ ’ਚ 11 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁਕਾ ਹੈ।

ਸਕੂਲ ਸਕੱਤਰ ਡਾ. ਸਤੀਸ਼ ਗਵਾੜੇ ਨੇ ਸ਼ਨੀਵਾਰ ਕਿਹਾ ਕਿ ਮਨੀਸ਼ਾ 1992 ਤੋਂ ਸੰਸਥਾ ’ਚ ਫਿ਼ਜ਼ਿਕਸ ਦੀ ਲੈਕਚਰਾਰ ਹੈ । ਉਸ ਨੇ 30 ਜੂਨ ਨੂੰ ਸੇਵਾਮੁਕਤ ਹੋਣਾ ਸੀ। ਉਨ੍ਹਾਂ ਮਨੀਸ਼ਾ ਦੀਆਂ ਕਾਰਵਾਈਆਂ ਨੂੰ ਵਿਦਿਆਰਥੀਆਂ, ਸੰਸਥਾ ਤੇ ਦੇਸ਼ ਨਾਲ ਧੋਖਾ ਦੱਸਦਿਆਂ ਕਿਹਾ ਕਿ ਮਾਮਲੇ ਦੀ ਜਾਂਚ ਲਈ ਇਕ ਉੱਚ-ਪੱਧਰੀ ਅੰਦਰੂਨੀ ਜਾਂਚ ਕਮੇਟੀ ਬਣਾਈ ਗਈ ਹੈ।

ਡਾ. ਗਵਾੜੇ ਨੇ ਕਿਹਾ ਕਿ ਸਾਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਕਿ ਉਹ ਕੀ ਕਰ ਰਹੀ ਸੀ, ਉਸ ਦੀ ਨਿਯੁਕਤੀ ਕਿਵੇਂ ਹੋਈ ਸੀ ਜਾਂ ਉਸ ਨੂੰ ਕਿਸ ਨੇ ਨਿਯੁਕਤ ਕੀਤਾ ਸੀ। ਨੀਟ ਪੇਪਰ ਲੀਕ ਮਾਮਲੇ ’ਚ 11ਵੀਂ ਮੁਲਜ਼ਮ ਵਜੋਂ ਗ੍ਰਿਫ਼ਤਾਰ ਕੀਤੀ ਗਈ ਮਨੀਸ਼ਾ ਪ੍ਰੀਖਿਆ ਪ੍ਰਕਿਰਿਆ ’ਚ ਸ਼ਾਮਲ ਸੀ। ਐੱਨ. ਟੀ. ਏ. ਨੇ ਉਸ ਨੂੰ ਇਕ ਮਾਹਰ ਵਜੋਂ ਨਿਯੁਕਤ ਕੀਤਾ ਸੀ।


author

Rakesh

Content Editor

Related News