ਰਾਹੁਲ ਗਾਂਧੀ ਬੋਲੇ- ਸੰਸਦ 'ਚ NEET ਮੁੱਦੇ 'ਤੇ ਚਰਚਾ ਹੋਵੇ, ਪ੍ਰਧਾਨ ਮੰਤਰੀ ਵੀ ਲੈਣ ਹਿੱਸਾ

Friday, Jun 28, 2024 - 12:27 PM (IST)

ਰਾਹੁਲ ਗਾਂਧੀ ਬੋਲੇ- ਸੰਸਦ 'ਚ NEET ਮੁੱਦੇ 'ਤੇ ਚਰਚਾ ਹੋਵੇ, ਪ੍ਰਧਾਨ ਮੰਤਰੀ ਵੀ ਲੈਣ ਹਿੱਸਾ

ਨਵੀਂ ਦਿੱਲੀ- ਸੰਸਦ ਸੈਸ਼ਨ ਦਾ ਸ਼ੁੱਕਰਵਾਰ ਯਾਨੀ ਕਿ ਅੱਜ 5ਵਾਂ ਦਿਨ ਹੈ। ਰਾਸ਼ਟਰਪਤੀ ਦੇ ਭਾਸ਼ਣ 'ਤੇ ਧੰਨਵਾਦ ਪ੍ਰਸਤਾਵ 'ਤੇ ਅੱਜ ਤੋਂ ਚਰਚਾ ਸ਼ੁਰੂ ਹੋਈ ਪਰ ਕਾਰਵਾਈ ਸ਼ੁਰੂ ਹੋਣ ਦੇ 15 ਮਿੰਟ ਬਾਅਦ ਹੀ ਸਦਨ 12 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ। ਵਿਰੋਧੀ ਧਿਰ ਵਲੋਂ ਨੀਟ ਮੁੱਦੇ 'ਤੇ ਚਰਚਾ ਦੀ ਮੰਗ ਨੂੰ ਲੈ ਕੇ ਮੁਲਤਵੀ ਪ੍ਰਸਵਾਤ ਲਿਆਂਦਾ ਗਿਆ। ਓਧਰ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਮੈਡੀਕਲ ਦਾਖ਼ਲਾ ਪ੍ਰੀਖਿਆ ਨੀਟ-ਯੂ.ਜੀ 'ਚ ਬੇਨਿਯਮੀਆਂ ਨਾਲ ਜੁੜੇ ਮਾਮਲੇ 'ਤੇ ਸੰਸਦ ਵਿਚ ਚਰਚਾ ਕਰਾਉਣ ਦੀ ਮੰਗ ਕੀਤੀ। 

ਇਹ ਵੀ ਪੜ੍ਹੋ- ਦਿੱਲੀ ਏਅਰਪੋਰਟ ਹਾਦਸਾ; ਇਕ ਵਿਅਕਤੀ ਨੇ ਤੋੜਿਆ ਦਮ, ਦੁਪਹਿਰ 2 ਵਜੇ ਤੱਕ ਮੁਲਤਵੀ ਹੋਈਆਂ ਉਡਾਣਾਂ

 

ਰਾਹੁਲ ਗਾਂਧੀ ਨੇ ਕਿਹਾ ਮੈਂ ਪ੍ਰਧਾਨ ਮੰਤਰੀ ਨੂੰ ਬੇਨਤੀ ਕਰਦਾ ਹਾਂ ਕਿ ਇਸ ਮੁੱਦੇ 'ਤੇ ਚੰਗੀ ਅਤੇ ਸਤਿਕਾਰ ਨਾਲ ਚਰਚਾ ਕੀਤੀ ਜਾਣੀ ਚਾਹੀਦੀ ਹੈ। ਅਸੀਂ ਸਤਿਕਾਰ ਨਾਲ ਚਰਚਾ ਕਰਾਂਗੇ। ਤੁਸੀਂ ਵੀ ਵਿਚਾਰ-ਵਟਾਂਦਰੇ ਵਿਚ ਸਤਿਕਾਰ ਨਾਲ ਹਿੱਸਾ ਲਓ। ਇਹ ਨੌਜਵਾਨਾਂ ਦਾ ਮਾਮਲਾ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਘਬਰਾਏ ਹੋਏ ਹਨ। ਸੰਸਦ ਤੋਂ ਸੰਦੇਸ਼ ਭੇਜਿਆ ਜਾਵੇ ਅਤੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਜਾਵੇ ਕਿ ਭਾਰਤ ਸਰਕਾਰ ਅਤੇ ਵਿਰੋਧੀ ਧਿਰ ਵਿਦਿਆਰਥੀਆਂ ਦੇ ਹਿੱਤਾਂ ਦੀ ਰਾਖੀ ਲਈ ਮਿਲ ਕੇ ਕੰਮ ਕਰ ਰਹੀਆਂ ਹਨ।

ਇਹ ਵੀ ਪੜ੍ਹੋ- 70 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਨੂੰ ਮਿਲੇਗਾ ਮੁਫਤ ਇਲਾਜ ਦਾ ਲਾਭ: ਰਾਸ਼ਟਰਪਤੀ ਮੁਰਮੂ

ਰਾਹੁਲ ਗਾਂਧੀ ਨੇ ਕਿਹਾ ਕਿ ਕੱਲ ਵਿਰੋਧੀ ਪਾਰਟੀਆਂ ਦੀ ਸਦਨ ਦੇ ਨੇਤਾਵਾਂ ਦੀ ਬੈਠਕ ਹੋਈ। ਉਸ ਵਿਚ ਸਾਰਿਆਂ ਦੀ ਇਕ ਰਾਏ ਸੀ ਕਿ ਅੱਜ ਅਸੀਂ ਨੀਟ ਦੇ ਮੁੱਦੇ ਚਰਚਾ ਕਰਨਾ ਚਾਹੁੰਦੇ ਹਾਂ। ਹਿੰਦੋਸਤਾਨ ਦੇ ਵਿਦਿਆਰਥੀਆਂ ਨੂੰ ਕਹਿਣਾ ਚਾਹੁੰਦੇ ਹਾਂ ਕਿ ਇਹ ਤੁਹਾਡਾ ਮੁੱਦਾ ਹੈ। ਵਿਰੋਧੀ ਗਠਜੋੜ 'ਇੰਡੀਆ' ਨੂੰ ਲੱਗਦਾ ਹੈ ਕਿ ਅੱਜ ਸਭ ਤੋਂ ਜ਼ਰੂਰੀ ਗੱਲ ਤੁਹਾਡੀ ਹੈ ਕਿਉਂਕਿ ਤੁਸੀਂ ਹਿੰਦੁਸਤਾਨ ਦੇ ਭਵਿੱਖ ਹੋ। ਅੱਜ ਇਸ 'ਤੇ ਚਰਚਾ ਹੋਵੇ ਅਤੇ ਫਿਰ ਰਾਸ਼ਟਰਪਤੀ ਦੇ ਭਾਸ਼ਣ 'ਤੇ ਚਰਚਾ ਹੋਵੇ।  ਦੱਸ ਦੇਈਏ ਕਿ 24 ਜੂਨ ਤੋਂ ਸ਼ੁਰੂ ਹੋਇਆ ਸੈਸ਼ਨ 3 ਜੁਲਾਈ ਤੱਕ ਚਲੇਗਾ। ਰਾਜ ਸਭਾ ਵਿਚ ਪ੍ਰਧਾਨ ਮੰਤਰੀ ਮੋਦੀ 3 ਜੁਲਾਈ ਨੂੰ ਚਰਚਾ ਦਾ ਜਵਾਬ ਦੇ ਸਕਦੇ ਹਨ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇       

https://whatsapp.com/channel/0029Va94hsaHAdNVur4L170e


author

Tanu

Content Editor

Related News