ਨੀਰਵ ਜਾਂ ਮਾਲਿਆ ਹੀ ਨਹੀਂ ਬਲਕਿ ਹੋਰਾਂ ਨੇ ਵੀ ਲਾਇਆ ਬੈਂਕਾਂ ਨੂੰ ਚੂਨਾ
Friday, Mar 09, 2018 - 11:16 PM (IST)

ਮੁੰਬਈ— ਹਿੰਦੁਸਤਾਨੀ ਬੈਂਕਾਂ ਨੂੰ 9,000 ਕਰੋੜ ਰੁਪਏ ਦਾ ਚੂਨਾ ਲਾ ਕੇ ਵਿਜੈ ਮਾਲਿਆ ਵਿਦੇਸ਼ ਭੱਜ ਗਿਆ। ਮਾਲਿਆ ਦੇ ਨਕਸ਼ੇ-ਕਦਮ 'ਤੇ ਚੱਲਦੇ ਹੋਏ ਨੀਰਵ ਮੋਦੀ ਨੇ ਪੰਜਾਬ ਨੈਸ਼ਨਲ ਬੈਂਕ ਨੂੰ 12,700 ਕਰੋੜ ਰੁਪਏ ਦਾ ਚੂਨਾ ਲਾਇਆ ਅਤੇ ਪਰਿਵਾਰ ਸਮੇਤ ਵਿਦੇਸ਼ ਭੱਜ ਗਿਆ। ਇਸ ਲਈ ਅੱਜ-ਕੱਲ ਮਾਲਿਆ ਅਤੇ ਨੀਰਵ ਦੇ ਨਾਂ ਦੀ ਚਰਚਾ ਹਿੰਦੁਸਤਾਨ ਦੇ ਬੱਚੇ-ਬੱਚੇ ਦੀ ਜ਼ੁਬਾਨ 'ਤੇ ਚੱਲ ਰਹੀ ਹੈ ਪਰ ਸਿਰਫ ਨੀਰਵ ਜਾਂ ਮਾਲਿਆ ਹੀ ਨਹੀਂ ਹੈ, ਜਿਨ੍ਹਾਂ ਨੇ ਹਿੰਦੁਸਤਾਨੀ ਬੈਂਕਾਂ ਨੂੰ ਚੂਨਾ ਲਾਇਆ ਹੈ। ਸਗੋ ਇਹ ਸੂਚੀ ਬਹੁਤ ਲੰਮੀ ਹੈ। ਅਜਿਹੇ 184 ਤੋਂ ਜ਼ਿਆਦਾ ਲੋਕ ਹਨ, ਜੋ ਬੈਂਕਾਂ ਨੂੰ ਚੂਨਾ ਲਾ ਕੇ ਵਿਦੇਸ਼ ਭੱਜਣ 'ਚ ਕਾਮਯਾਬ ਹੋਏ ਹਨ।
ਜਾਣਕਾਰਾਂ ਮੁਤਾਬਕ ਸਿਰਫ ਮੁੰਬਈ ਪੁਲਸ ਦੀ ਆਰਥਕ ਅਪਰਾਧ ਸਾਖ਼ਾ (ਈ. ਓ. ਡਬਲਿਊ) ਕੋਲ ਹੀ 50 ਲੱਖ ਰੁਪਏ ਤੋਂ ਜ਼ਿਆਦਾ ਦੀ ਗੜਬੜੀ ਦੀਆਂ ਲਗਭਗ 110 ਸ਼ਿਕਾਇਤਾਂ ਹਰ ਸਾਲ ਦਰਜ ਹੁੰਦੀਆਂ ਹਨ, ਜਿਨ੍ਹਾਂ 'ਚੋਂ ਕਈ ਮਾਮਲਿਆਂ ਦੀ ਜਾਂਚ ਸਾਲਾਂ ਤੋਂ ਚੱਲਦੀ ਆ ਰਹੀ ਹੈ। ਆਰ. ਟੀ. ਆਈ. ਐਕਟੀਵਿਸਟ ਜਤਿੰਦਰ ਘਾਡਗੇ ਨੂੰ ਆਰ. ਟੀ. ਆਈ. ਤਹਿਤ ਦਿੱਤੀ ਗਈ ਜਾਣਕਾਰੀ ਮੁਤਾਬਕ ਘਪਲੇਬਾਜ਼ਾਂ ਨੇ ਸਾਲ 2015 'ਚ 4,560 ਕਰੋੜ, ਸਾਲ 2016 'ਚ 4,273 ਕਰੋੜ, 2017 'ਚ 9,835 ਕਰੋੜ ਰੁਪਏ ਦਾ ਚੂਨਾ ਬੈਂਕਾਂ ਨੂੰ ਲਾਇਆ ਸੀ, ਜਿਨ੍ਹਾਂ 'ਚੋਂ ਮੁੰਬਈ ਪੁਲਸ ਦੀ ਆਰਥਕ ਅਪਰਾਧ ਸ਼ਾਖਾ 74 ਨਿਵੇਸ਼ਕਾਂ ਨੂੰ ਸਿਰਫ ਢਾਈ ਕਰੋੜ ਰੁਪਏ ਹੁਣ ਤਕ ਵਾਪਸ ਦਿਵਾ ਸਕੀ ਹੈ ਅਤੇ 20 ਮਾਮਲਿਆਂ 'ਚ ਦੋਸ਼ੀਆਂ ਨੂੰ ਸ਼ਜਾ ਹੋਈ ਹੈ, ਜਦਕਿ 60 ਲੋਕ ਅਦਾਲਤ 'ਚ ਦੇਸ਼ਮੁਕਤ ਹੋ ਗਏ।