ਭਾਜਪਾ ਆਗੂ ਨੀਲਕਾਂਤ ਬਖ਼ਸ਼ੀ ਨੇ ਤਰੁਣ ਚੁੱਘ ਨੂੰ ਰਾਜ ਸਭਾ ਉਮੀਦਵਾਰ ਬਣਨ ''ਤੇ ਦਿੱਤੀ ਵਧਾਈ
Thursday, Jun 04, 2026 - 07:16 PM (IST)
ਨਵੀਂ ਦਿੱਲੀ- ਭਾਰਤੀ ਜਨਤਾ ਪਾਰਟੀ ਦੇ ਜਨਰਲ ਸਕੱਤਰ ਤਰੁਣ ਚੁੱਘ ਨੂੰ ਮੱਧ ਪ੍ਰਦੇਸ਼ ਤੋਂ ਰਾਜ ਸਭਾ ਉਮੀਦਵਾਰ ਵਜੋਂ ਨਾਮਜ਼ਦ ਕੀਤਾ ਗਿਆ ਹੈ। ਇਸ ਮਹੱਤਵਪੂਰਨ ਐਲਾਨ ਤੋਂ ਬਾਅਦ ਪਾਰਟੀ ਦੇ ਅੰਦਰ ਖੁਸ਼ੀ ਦੀ ਲਹਿਰ ਹੈ ਅਤੇ ਵੱਖ-ਵੱਖ ਆਗੂਆਂ ਵੱਲੋਂ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਜਾ ਰਹੀਆਂ ਹਨ।
Many congratulations to Bhai @tarunchughbjp Ji on being nominated as Rajya Sabha Candidate from Madhya Pradesh!
— Neelkant Bakshi 🇮🇳 (@neelkantbakshi) June 4, 2026
Well deserved, Sir Ji! Your dedication and hard work for the party is truly inspiring.
Wishing you great success in serving the nation.
Jai Hind! 🇮🇳🙏👍 pic.twitter.com/0IzegidSKN
ਭਾਜਪਾ ਆਗੂ ਨੀਲਕਾਂਤ ਬਖ਼ਸ਼ੀ ਨੇ ਇੱਕ ਟਵੀਟ ਰਾਹੀਂ ਤਰੁਣ ਚੁੱਘ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹ ਇਸ ਸਨਮਾਨ ਦੇ ਪੂਰੀ ਤਰ੍ਹਾਂ ਹੱਕਦਾਰ ਹਨ। ਬਖ਼ਸ਼ੀ ਨੇ ਆਪਣੇ ਟਵੀਟ ਵਿੱਚ ਲਿਖਿਆ ਕਿ ਪਾਰਟੀ ਪ੍ਰਤੀ ਚੁੱਘ ਦਾ ਸਮਰਪਣ ਅਤੇ ਸਖ਼ਤ ਮਿਹਨਤ ਸੱਚਮੁੱਚ ਪ੍ਰੇਰਨਾਦਾਇਕ ਹੈ। ਨੀਲਕਾਂਤ ਬਖ਼ਸ਼ੀ ਨੇ ਤਰੁਣ ਚੁੱਘ ਨੂੰ ਦੇਸ਼ ਦੀ ਸੇਵਾ ਵਿੱਚ ਵੱਡੀ ਸਫਲਤਾ ਹਾਸਲ ਕਰਨ ਲਈ ਸ਼ੁਭਕਾਮਨਾਵਾਂ ਭੇਟ ਕੀਤੀਆਂ।
