ਸਾਲ ''ਚ 2 ਲੱਖ ਲਿਵਰ ਟਰਾਂਸਪਲਾਂਟ ਦੀ ਜ਼ਰੂਰਤ, ਤੁਸੀਂ ਵੀ ਰਹੋ ਚੌਕਸ, ਨਿਯਮਿਤ ਜਾਂਚ ਕਰਾਓ

Wednesday, Apr 19, 2023 - 06:05 PM (IST)

ਸਾਲ ''ਚ 2 ਲੱਖ ਲਿਵਰ ਟਰਾਂਸਪਲਾਂਟ ਦੀ ਜ਼ਰੂਰਤ, ਤੁਸੀਂ ਵੀ ਰਹੋ ਚੌਕਸ, ਨਿਯਮਿਤ ਜਾਂਚ ਕਰਾਓ

ਨਵੀਂ ਦਿੱਲੀ- ਲਿਵਰ ਸਾਡੇ ਸਰੀਰ ਦਾ ਦੂਜਾ ਸਭ ਤੋਂ ਮਹੱਤਵਪੂਰਨ ਅੰਗ ਮੰਨਿਆ ਜਾਂਦਾ ਹੈ ਜੋ ਪਾਚਨ, ਪ੍ਰਤੀਰੋਧਕ ਸ਼ਕਤੀ ਦੇ ਨਾਲ-ਨਾਲ ਸਰੀਰ 'ਚੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਦਾ ਹੈ ਅਤੇ ਇਹ ਵਿਟਾਮਿਨ, ਖਣਿਜ, ਗਲੂਕੋਜ਼ ਦਾ ਭੰਡਾਰ ਹੈ। ਇੰਨਾ ਤਾਕਤਵਰ ਹੋਣ ਦੇ ਬਾਵਜੂਦ ਅੱਜ-ਕੱਲ੍ਹ ਇਹ ਅੰਗ ਲੋਕਾਂ ਨੂੰ ਬੀਮਾਰ ਕਰ ਰਿਹਾ ਹੈ। ਸਥਿਤੀ ਇਹ ਹੈ ਕਿ ਅੱਜ ਦੇਸ਼ ਵਿਚ ਦੋ ਲੱਖ ਲਿਵਰ ਟਰਾਂਸਪਲਾਂਟ ਦੀ ਲੋੜ ਹੈ ਪਰ ਦੇਸ਼ ਭਰ ਵਿਚ ਸਾਲਾਨਾ ਸਿਰਫ਼ ਦੋ ਹਜ਼ਾਰ ਹੀ ਕੀਤੇ ਜਾ ਰਹੇ ਹਨ।

19 ਅਪ੍ਰੈਲ ਨੂੰ ਵਿਸ਼ਵ ਲਿਵਰ ਦਿਵਸ ਮਨਾਇਆ ਜਾਂਦਾ 

ਇਸ ਨੂੰ ਬੀਮਾਰੀਆਂ ਤੋਂ ਬਚਾਉਣ ਲਈ ਹਰ ਸਾਲ 19 ਅਪ੍ਰੈਲ ਨੂੰ ਵਿਸ਼ਵ ਲਿਵਰ ਦਿਵਸ ਮਨਾਇਆ ਜਾਂਦਾ ਹੈ ਅਤੇ ਇਸ ਸਾਲ ਦਾ ਵਿਸ਼ਾ ਹੈ 'ਜਾਗਰੂਕ ਰਹੋ, ਨਿਯਮਿਤ ਲਿਵਰ ਦਾ ਚੈਕਅੱਪ ਕਰਵਾਓ', ਫੈਟੀ ਲਿਵਰ ਕਿਸੇ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ। ਨਵੀਂ ਦਿੱਲੀ ਸਥਿਤ ਇੰਸਟੀਚਿਊਟ ਆਫ਼ ਲਿਵਰ ਐਂਡ ਬਿਲੀਰੀ ਸਾਇੰਸਜ਼ (ਆਈ.ਐਲ.ਬੀ.ਐਸ.) ਦੇ ਡਾਇਰੈਕਟਰ ਡਾ: ਸ਼ਿਵ ਸਰੀਨ ਨੇ ਕਿਹਾ ਕਿ ਦੇਸ਼ 'ਚ 100 'ਚੋਂ 30 ਲੋਕ ਫੈਟੀ ਲਿਵਰ ਦੀ ਲਪੇਟ ਵਿਚ ਹਨ। ਇਹ ਲੋਕ ਸ਼ੂਗਰ, ਦਿਲ ਅਤੇ ਗੁਰਦੇ ਨਾਲ ਸਬੰਧਤ ਬੀਮਾਰੀਆਂ ਦੇ ਰਾਹ ਪੈ ਰਹੇ ਹਨ। ਫੈਟੀ ਲੀਵਰ ਇਕ ਮਹਾਮਾਰੀ ਹੈ, ਜਿਸਨੂੰ ਰੋਕਣ ਲਈ ਸਾਨੂੰ ਆਪਣੇ ਲਿਵਰ ਦੀ ਦੇਖਭਾਲ ਸ਼ੁਰੂ ਕਰਨ ਦੀ ਲੋੜ ਹੈ।

ਲੱਛਣ

ਡਾਕਟਰਾਂ ਮੁਤਾਬਕ ਜੇਕਰ ਕਿਸੇ ਨੂੰ ਫੈਟੀ ਲਿਵਰ ਹੈ ਤਾਂ ਉਸ ਨੂੰ ਪੇਟ ਦੇ ਉਪਰਲੇ ਸੱਜੇ ਪਾਸੇ ਦਰਦ ਹੋ ਸਕਦਾ ਹੈ। ਭੁੱਖ ਘੱਟ ਲੱਗਣਾ, ਭਾਰ ਘਟਣਾ, ਅੱਖਾਂ ਦਾ ਪੀਲਾ ਪੈਣਾ, ਲੱਤਾਂ ਵਿੱਚ ਮਾਮੂਲੀ ਸੋਜ, ਹਰ ਸਮੇਂ ਥਕਾਵਟ ਜਾਂ ਕਮਜ਼ੋਰੀ ਮਹਿਸੂਸ ਕਰਨਾ, ਇਹ ਸਭ ਕੁਝ ਸਿਹਤਮੰਦ ਲਿਵਰ ਨਾ ਹੋਣ ਵੱਲ ਇਸ਼ਾਰਾ ਕਰਦੇ ਹਨ।

ਸ਼ਰਾਬ ਲਿਵਰ ਨੂੰ ਨੁਕਸਾਨ ਪਹੁੰਚਾਉਣ ਦਾ ਵੱਡਾ ਕਾਰਨ

ਡਾ. ਸਰੀਨ ਨੇ ਕਿਹਾ ਕਿ ਲਿਵਰ ਟਰਾਂਸਪਲਾਂਟ ਦੇ ਘੱਟ ਅੰਕੜਿਆਂ ਦੇ ਵਿਚਕਾਰ ਅਸੀਂ ਸ਼ੂਗਰ, ਦਿਲ ਦੀਆਂ ਬੀਮਾਰੀਆਂ, ਕੈਂਸਰ, ਸਟ੍ਰੋਕ ਅਤੇ ਗੁਰਦਿਆਂ ਦੀ ਬੀਮਾਰੀ ਦੇ ਲਗਾਤਾਰ ਵੱਧ ਰਹੇ ਮਰੀਜ਼ਾਂ ਦੇ ਬੋਝ ਨੂੰ ਵੀ ਦੇਖ ਰਹੇ ਹਾਂ। ਹੈਦਰਾਬਾਦ ਦੇ ਮਸ਼ਹੂਰ ਲੀਵਰ ਸਪੈਸ਼ਲਿਸਟ ਡਾਕਟਰ ਗੋਵਿੰਦ ਵਰਮਾ ਨੇ ਕਿਹਾ ਸ਼ਰਾਬ ਦਾ ਸੇਵਨ ਸਾਡੀ ਰੋਜ਼ਾਨਾ ਦੀ ਰੂਟੀਨ ਵਿਚ ਵੱਧ ਰਿਹਾ ਹੈ। ਸ਼ਰਾਬ ਲਿਵਰ ਦੇ ਨੁਕਸਾਨ ਦਾ ਨੰਬਰ ਇਕ ਕਾਰਨ ਹੈ। ਸ਼ਰਾਬ ਲਿਵਰ ਦੇ ਨੁਕਸਾਨ ਦਾ ਨੰਬਰ ਇਕ ਕਾਰਨ ਹੈ।


author

Tanu

Content Editor

Related News