NCP ਦੀ ਸੰਸਦ ਮੈਂਬਰ ਸੁਪ੍ਰਿਆ ਸੁਲੇ ਦੀ ਸਾੜ੍ਹੀ ਨੂੰ ਇਕ ਸਮਾਗਮ ਦੌਰਾਨ ਅਚਾਨਕ ਲੱਗੀ ਅੱਗ
Monday, Jan 16, 2023 - 11:08 AM (IST)
ਪੁਣੇ- ਮਹਾਰਾਸ਼ਟਰ ਦੇ ਪੁਣੇ ਵਿਚ ਐਤਵਾਰ ਨੂੰ ਇਕ ਸਮਾਗਮ ਦੌਰਾਨ ਰਾਸ਼ਟਰਵਾਦੀ ਕਾਂਗਰਸ ਪਾਰਟੀ (NCP) ਦੀ ਸੰਸਦ ਮੈਂਬਰ ਸੁਪ੍ਰਿਆ ਸੁਲੇ ਦੀ ਸਾੜ੍ਹੀ ਨੂੰ ਅਚਾਨਕ ਅੱਗ ਲੱਗ ਗਈ। ਸੁਪ੍ਰਿਆ ਜਦੋਂ ਸ਼ਿਵਾਜੀ ਦੀ ਮੂਰਤੀ 'ਤੇ ਹਾਰ ਚੜ੍ਹਾ ਰਹੀ ਸੀ ਤਾਂ ਇਸ ਦੌਰਾਨ ਉਨ੍ਹਾਂ ਦੀ ਸਾੜ੍ਹੀ ਦੀਵੇ ਦੀ ਲੋਅ ਵਿਚ ਆ ਗਈ। ਗ਼ਨੀਮਤ ਇਹ ਰਹੀ ਕਿ ਉਨ੍ਹਾਂ ਨੂੰ ਕੋਈ ਨੁਕਸਾਨ ਨਹੀਂ ਹੋਇਆ।
ਦਰਅਸਲ ਸੁਪ੍ਰਿਆ ਪੁਣੇ ਦੇ ਹਿੰਜਵਡੀ ਇਲਾਕੇ ਵਿਚ ਇਕ ਕਰਾਟੇ ਮੁਕਾਬਲੇ ਦਾ ਉਦਘਾਟਨ ਕਰਨ ਪਹੁੰਚੀ ਸੀ। ਜਿੱਥੇ ਉਨ੍ਹਾਂ ਦੀ ਸਾੜ੍ਹੀ ਵਿਚ ਅੱਗ ਲੱਗ ਗਈ। ਇਸ ਤੋਂ ਬਾਅਦ ਹਫੜਾ-ਦਫੜੀ ਦਾ ਮਾਹੌਲ ਪੈਦਾ ਹੋ ਗਿਆ। ਦੀਵੇ ਦੀ ਲਪੇਟ 'ਚ ਆ ਕੇ ਉਨ੍ਹਾਂ ਦੀ ਸਾੜ੍ਹੀ ਨੇ ਅੱਗ ਫੜ ਲਈ।
खासदार @supriya_sule ताई पुण्यात एका कार्यक्रमांमध्ये दीप प्रज्वलन करत असताना त्यांच्या साडीला लागली आग... pic.twitter.com/C6FBQici2A
— Shilpa Bodkhe - प्रा.शिल्पा बोडखे (@BodkheShilpa) January 15, 2023
ਜਿਵੇਂ ਹੀ ਸੁਪ੍ਰਿਆ ਨੂੰ ਲੱਗਾ ਕਿ ਸਾੜ੍ਹੀ ਨੇ ਅੱਗ ਫੜ ਲਈ ਹੈ ਤਾਂ ਉਨ੍ਹਾਂ ਨੇ ਤੁਰੰਤ ਹੱਥ ਨਾਲ ਇਸ ਅੱਗ ਨੂੰ ਬੁਝਾ ਲਿਆ। ਇਸ ਹਾਦਸੇ ਵਿਚ ਸੁਪ੍ਰਿਆ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ। ਇਸ ਹਾਦਸੇ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ। ਜੇਕਰ ਸਮੇਂ ਰਹਿੰਦੇ ਸੁਪ੍ਰਿਆ ਸੁਲੇ ਅੱਗ ਨੂੰ ਨਾ ਬੁਝਾਉਂਦੀ ਤਾਂ ਕੋਈ ਵੱਡਾ ਹਾਦਸਾ ਪੇਸ਼ ਆ ਸਕਦਾ ਸੀ।