ਨਜ਼ਰਬੰਦੀ ਤੋਂ ਬਾਅਦ ਪਾਰਟੀ ਨੇਤਾਵਾਂ ਨੂੰ ਮਿਲੇ ਫਾਰੂਕ, ਚਿਹਰੇ ''ਤੇ ਸੀ ਮੁਸਕਰਾਹਟ

Sunday, Oct 06, 2019 - 01:25 PM (IST)

ਨਜ਼ਰਬੰਦੀ ਤੋਂ ਬਾਅਦ ਪਾਰਟੀ ਨੇਤਾਵਾਂ ਨੂੰ ਮਿਲੇ ਫਾਰੂਕ, ਚਿਹਰੇ ''ਤੇ ਸੀ ਮੁਸਕਰਾਹਟ

ਸ਼੍ਰੀਨਗਰ— ਕਰੀਬ ਦੋ ਮਹੀਨੇ ਦੀ ਨਜ਼ਰਬੰਦੀ ਤੋਂ ਬਾਅਦ ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਾਰੂਕ ਅਬਦੁੱਲਾ ਐਤਵਾਰ ਨੂੰ ਪਾਰਟੀ ਦੇ 15 ਮੈਂਬਰੀ ਵਫ਼ਦ ਨੂੰ ਮਿਲੇ। ਇਸ ਦੌਰਾਨ ਉਨ੍ਹਾਂ ਦੇ ਚਿਹਰੇ 'ਤੇ ਮੁਸਕਰਾਹਟ ਸੀ। ਪਾਰਟੀ ਦਾ 15 ਮੈਂਬਰੀ ਵਫ਼ਦ ਫਾਰੂਕ ਨੂੰ ਮਿਲਣ ਸ਼੍ਰੀਨਗਰ ਉਨ੍ਹਾਂ ਦੇ ਘਰ ਗਏ ਸਨ। ਵਫ਼ਦ ਨੇ ਜੰਮੂ-ਕਸ਼ਮੀਰ ਪ੍ਰਸ਼ਾਸਨ ਤੋਂ ਇਸ ਮੁਲਾਕਾਤ ਲਈ ਇਜਾਜ਼ਤ ਮੰਗੀ ਸੀ, ਜਿਸ ਨੂੰ ਪ੍ਰਸ਼ਾਸਨ ਵਲੋਂ ਪ੍ਰਵਾਨ ਕਰ ਲਿਆ ਗਿਆ। ਇੱਥੇ ਦੱਸ ਦੇਈਏ ਕਿ ਬੀਤੀ 5 ਅਗਸਤ ਨੂੰ ਜੰਮੂ-ਕਸ਼ਮੀਰ ਤੋਂ ਧਾਰਾ-370 ਹਟਾਏ ਜਾਣ ਤੋਂ ਬਾਅਦ ਸਾਬਕਾ ਮੁੱਖ ਮੰਤਰ ਪਿਤਾ-ਪੁੱਤਰ (ਫਾਰੂਕ ਅਬਦੁੱਲਾ ਅਤੇ ਉਮਰ ਅਬਦੁੱਲਾ) ਨਜ਼ਰਬੰਦ ਹਨ। 81 ਸਾਲਾ ਫਾਰੂਕ ਸ਼੍ਰੀਨਗਰ ਸਥਿਤ ਆਪਣੇ ਆਵਾਸ (ਘਰ) 'ਚ ਨਜ਼ਰਬੰਦ ਹਨ, ਜਦਕਿ ਉਮਰ ਨੂੰ ਸਟੇਟ ਗੈਸਟ ਹਾਊਸ ਵਿਚ ਹਿਰਾਸਤ 'ਚ ਰੱਖਿਆ ਗਿਆ ਹੈ। 

 

ਪਾਰਟੀ ਦੇ ਬੁਲਾਰੇ ਮਦਨ ਮੰਟੂ ਨੇ ਦੱਸਿਆ ਕਿ ਵਫ਼ਦ 'ਚ ਪਾਰਟੀ ਦੇ ਕਈ ਸਾਬਕਾ ਵਿਧਾਇਕ ਸ਼ਾਮਲ ਹੋਏ। ਵਫ਼ਦ ਰਾਜਪਾਲ ਸੱਤਿਆਪਾਲ ਮਲਿਕ ਨੂੰ ਮਿਲਿਆ ਸੀ ਅਤੇ ਉਨ੍ਹਾਂ ਨੇ ਪਾਰਟੀ ਦੇ ਦੋਹਾਂ ਸੀਨੀਅਰ ਨੇਤਾਵਾਂ ਨੂੰ ਮਿਲਣ ਦੀ ਇਜਾਜ਼ਤ ਮੰਗੀ ਸੀ, ਰਾਜਪਾਲ ਨੇ ਆਗਿਆ ਦੇ ਦਿੱਤੀ ਸੀ।  ਇੱਥੇ ਦੱਸ ਦੇਈਏ ਇਕ ਜੰਮੂ 'ਚ ਨੈਸ਼ਨਲ ਕਾਨਫਰੰਸ ਦੇ ਨੇਤਾਵਾਂ ਦੀਆਂ ਗਤੀਵਿਧੀਆਂ ਤੋਂ ਪਾਬੰਦੀਆਂ ਹਟਾ ਦਿੱਤੀਆਂ ਗਈਆਂ ਹਨ। ਦਰਅਸਲ ਜੰਮੂ-ਕਸ਼ਮੀਰ ਤੋਂ ਧਾਰਾ-370 ਅਤੇ 35ਏ ਨੂੰ ਹਟਾਏ ਜਾਣ ਤੋਂ ਬਾਅਦ ਸਥਾਨਕ ਬਾਡੀਜ਼ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ। ਚੋਣਾਂ ਲਈ ਨਾਮਜ਼ਦਗੀ ਦੀ ਆਖਰੀ ਤਰੀਕ 9 ਅਕਤੂਬਰ ਹੈ। ਅਜਿਹੇ ਵਿਚ ਮੰਨਿਆ ਜਾ ਰਿਹਾ ਹੈ ਕਿ ਚੋਣਾਂ ਨੂੰ ਲੈ ਕੇ ਵਫ਼ਦ ਨੇ ਫਾਰੂਕ ਨਾਲ ਮੁਲਾਕਾਤ ਕੀਤੀ ਹੈ।


author

Tanu

Content Editor

Related News