CM ਸੈਣੀ ਨੇ ਹਰਿਆਣਾ ਪੁਲਸ ਲਈ 312 ਐਮਰਜੈਂਸੀ ਵਾਹਨਾਂ ਨੂੰ ਦਿਖਾਈ ਹਰੀ ਝੰਡੀ

Monday, Jun 01, 2026 - 03:44 PM (IST)

CM ਸੈਣੀ ਨੇ ਹਰਿਆਣਾ ਪੁਲਸ ਲਈ 312 ਐਮਰਜੈਂਸੀ ਵਾਹਨਾਂ ਨੂੰ ਦਿਖਾਈ ਹਰੀ ਝੰਡੀ

ਗੁਰੂਗ੍ਰਾਮ- ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸੋਮਵਾਰ ਨੂੰ ਹਰਿਆਣਾ ਪੁਲਸ ਲਈ 312 ਐਮਰਜੈਂਸੀ ਪ੍ਰਤੀਕਿਰਿਆ ਵਾਹਨਾਂ (ਈਆਰਵੀ) ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਕ ਅਧਿਕਾਰੀ ਨੇ ਦੱਸਿਆ ਕਿ ਇਸ ਬੇੜੇ 'ਚ 310 ਮੋਟਰਸਾਈਕਲਾਂ ਅਤੇ 2 'ਹੋਂਡਾ ਐਲੀਵੇਟ' ਵਾਹਨ ਸ਼ਾਮਲ ਹਨ। ਹੋਂਡਾ ਇੰਡੀਅਨ ਫਾਊਂਡੇਸ਼ਨ ਨੇ ਆਪਣੀ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ (ਸੀਐੱਸਆਰ) ਪਹਿਲ ਦੇ ਅਧੀਨ ਲਗਭਗ 5 ਕਰੋੜ ਰੁਪਏ ਦੀ ਲਾਗਤ ਨਾਲ ਹਰਿਆਣਾ ਪੁਲਸ ਨੂੰ ਇਹ ਵਾਹਨ ਉਪਲੱਬਧ ਕਰਵਾਏ ਹਨ। ਗੁਰੂਗ੍ਰਾਮ ਦੇ ਲੀਜ਼ਰ ਵੈਲੀ ਪਾਰਕ 'ਚ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਹ ਪਹਿਲ ਹਰਿਆਣਾ 'ਚ ਜਨ ਸੁਰੱਖਿਆ ਨੂੰ ਮਜ਼ਬੂਤ ਕਰਨ 'ਚ ਮਹੱਤਵਪੂਰਨ ਭੂਮਿਕਾ ਨਿਭਾਏਗੀ।

ਇਕ ਬਿਆਨ ਅਨੁਸਾਰ ਸੈਣੀ ਨੇ ਕਿਹਾ,''ਨਾਗਰਿਕਾਂ ਦੀ ਸੁਰੱਖਿਆ ਦੀ ਭਾਵਨਾ ਅਤੇ ਕਾਨੂੰਨ ਇਨਫਰੋਸਮੈਂਟ ਏਜੰਸੀਆਂ 'ਤੇ ਉਨ੍ਹਾਂ ਦੇ ਵਿਸ਼ਵਾਸ ਨੂੰ ਮਜ਼ਬੂਤ ਕਰਨ ਲਈ ਆਧੁਨਿਕ ਤਕਨੀਕ ਅਤੇ ਢੁਕਵੇਂ ਸਰੋਤਾਂ ਨਾਲ ਲੈੱਸ ਪੁਲਸ ਵਿਵਸਥਾ ਜ਼ਰੂਰੀ ਹੈ। ਸੂਬਾ ਸਰਕਾਰ ਕੁਸ਼ਲ ਪੁਲਸ ਵਿਵਸਥਾ ਲਈ ਜ਼ਰੂਰੀ ਬੁਨਿਆਦੀ ਢਾਂਚਾ ਅਤੇ ਤਕਨੀਕੀ ਮਦਦ ਪ੍ਰਦਾਨ ਕਰਨ ਲਈ ਵਚਨਬੱਧ ਹੈ।'' ਸੈਣੀ ਨੇ ਕਿਹਾ ਕਿ ਦੇਸ਼ 'ਚ ਪੁਲਸ ਦੀ ਔਸਤ ਪ੍ਰਤੀਕਿਰਿਆ ਮਿਆਦ ਲਗਭਗ 18 ਮਿੰਟ ਹੈ, ਜਦੋਂ ਕਿ ਹਰਿਆਣਾ ਪੁਲਸ ਨੇ ਆਪਣੀ ਪ੍ਰਤੀਕਿਰਿਆ ਮਿਆਦ ਨੂੰ ਘਟਾ ਕੇ 7 ਮਿੰਟ 3 ਸਕਿੰਟ ਕਰ ਦਿੱਤਾ ਹੈ।

PunjabKesari

ਉਨ੍ਹਾਂ ਦੱਸਿਆ ਕਿ ਗੁਰੂਗ੍ਰਾਮ ਨੂੰ 60 ਮੋਟਰਾਈਸਕਲ ਅਤੇ ਇਕ 'ਹੋਂਡਾ ਐਲੀਵੇਟ' ਵਾਹਨ ਅਲਾਟ ਕੀਤੇ ਗਏ ਹਨ, ਜਦੋਂ ਕਿ ਫਰੀਦਾਬਾਦ ਨੂੰ 40 ਮੋਟਰਸਾਈਕਲ ਅਤੇ ਇਕ 'ਹੋਂਡਾ ਐਲੀਵੇਟ' ਵਾਹਨ ਮਿਲੇ ਹਨ। ਬਾਕੀ 210 ਮੋਟਰਸਾਈਕਲਾਂ ਸੂਬਾ ਭਰ ਦੇ ਹੋਰ ਜ਼ਿਲ੍ਹਿਆਂ 'ਚ ਅਲਾਟ ਕਰ ਦਿੱਤੀਆਂ ਗਈਆਂ ਹਨ। ਪੁਲਸ ਡਾਇਰੈਕਟਰ ਜਨਰਲ ਅਜੇ ਸਿੰਘਲ ਨੇ ਕਿਹਾ ਕਿ ਨਵੇਂ ਵਾਹਨ ਹਾਦਸੇ ਵਾਲੀਆਂ ਥਾਵਾਂ 'ਤੇ ਜਲਦੀ ਪਹੁੰਚਣ 'ਚ ਸਮਰੱਥ ਹਨ। ਗੁਰੂਗ੍ਰਾਮ ਦੇ ਪੁਲਸ ਕਮਿਸ਼ਨਰ ਸਿਬਾਸ਼ ਕਵੀਰਾਜ ਨੇ ਕਿਹਾ ਕਿ ਆਧੁਨਿਕ ਵਾਹਨਾਂ ਤੋਂ ਪੁਲਸ ਵਿਵਸਥਾ ਵੱਧ ਪ੍ਰਭਾਵੀ ਬਣੇਗੀ। ਉਨ੍ਹਾਂ ਕਿਹਾ ਕਿ ਮੋਟਰਸਾਈਕਲ ਆਧਾਰਤ ਈਆਰਵੀ ਭੀੜ ਵਾਲੇ ਖੇਤਰਾਂ ਅਤੇ ਤੰਗ ਗਲੀਆਂ 'ਚ ਵਿਸ਼ੇਸ਼ ਰੂਪ ਨਾਲ ਉਪਯੋਗੀ ਸਾਬਿਤ ਹੋਣਗੇ, ਜਿਸ ਨਾਲ ਪੁਲਸ ਮੁਲਾਜ਼ਮਾਂ ਨੂੰ ਐਮਰਜੈਂਸੀ ਸਥਿਤੀਆਂ 'ਚ ਜਲਦੀ ਪਹੁੰਚਣ ਅਤੇ ਨਾਗਰਿਕਾਂ ਨੂੰ ਤੁਰੰਤ ਮਦਦ ਪ੍ਰਦਾਨ ਕਰਨ 'ਚ ਮਦਦ ਮਿਲੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News