43 ਲੱਖ ਦੇ ਇਨਾਮੀ 11 ਨਕਸਲੀਆਂ ਨੇ ਕੀਤਾ ਸਰੰਡਰ
Friday, Mar 07, 2025 - 03:24 PM (IST)

ਨਾਰਾਇਣਪੁਰ- ਛੱਤੀਸਗੜ੍ਹ ਦੇ ਨਾਰਾਇਣਪੁਰ ਜ਼ਿਲ੍ਹੇ 'ਚ ਸ਼ੁੱਕਰਵਾਰ ਨੂੰ 43 ਲੱਖ ਰੁਪਏ ਦੇ ਇਨਾਮੀ 11 ਹਾਰਡ ਕੋਰ ਨਕਸਲੀਆਂ ਨੇ ਸਰੰਡਰ ਕੀਤਾ। ਅਧਿਕਾਰਤ ਸੂਤਰਾਂ ਅਨੁਸਾਰ ਸਰੰਡਰ ਕਰਨ ਵਾਲੇ ਸਾਰੇ ਨਕਸਲੀਆਂ 'ਤੇ 43 ਲੱਖ ਦਾ ਇਨਾਮ ਐਲਾਨ ਸੀ। ਸਰੰਡਰ ਕਰਨ ਵਾਲੇ ਸਾਰੇ ਨਕਸਲੀ ਮਾੜ ਡਿਵੀਜ਼ਨ ਦੇ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਸਾਰੇ ਨਕਸਲੀ ਬੁਕਰਪਾਲ ਘਟਨਾ ਸਮੇਤ ਕਈ ਨਕਸਲ ਘਟਨਾਵਾਂ 'ਚ ਸ਼ਾਮਲ ਰਹੇ ਹਨ।
ਪੁਲਸ ਦੇ ਦਬਾਅ ਦੇ ਨਾਲ ਸਰਕਾਰ ਦੀਆਂ ਯੋਜਨਾਵਾਂ ਤੋਂ ਪ੍ਰਭਾਵਿਤ ਹੋ ਕੇ ਇਨ੍ਹਾਂ ਨੇ ਸਰੰਡਰ ਕਰਨ ਦਾ ਫ਼ੈਸਲਾ ਕੀਤਾ। ਅਬੂਝਮਾੜ 'ਚ ਪੁਲਸ ਦੀ ਲਗਾਤਾਰ ਕਾਰਵਾਈ ਅਤੇ ਪੁਲਸ ਕੈਂਪਾਂ ਦੀ ਸਥਾਪਨਾ ਅਤੇ ਸੜਕਾਂ ਦੇ ਵਿਸਥਾਰ ਸਮੇਤ ਵੱਖ-ਵੱਖ ਵਿਕਾਸ ਪ੍ਰਾਜੈਕਟਾਂ ਤੋਂ ਪ੍ਰਭਾਵਿਤ ਹੋ ਕੇ ਨਕਸਲੀਆਂ ਨੇ ਸਰੰਡਰ ਕੀਤਾ। ਇਸ ਘਟਨਾ ਦੀ ਪੁਸ਼ਟੀ ਪੁਲਸ ਸੁਪਰਡੈਂਟ ਪ੍ਰਭਾਤ ਕੁਮਾਰ ਨੇ ਵੀ ਕੀਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8