ਸੁਰੱਖਿਆ ਫ਼ੋਰਸਾਂ ਨਾਲ ਮੁਕਾਬਲੇ ਦੌਰਾਨ 40 ਮਾਮਲਿਆਂ ''ਚ ਲੋੜੀਂਦਾ ਨਕਸਲੀ ਕਮਾਂਡਰ ਢੇਰ

Wednesday, May 04, 2022 - 01:31 PM (IST)

ਸੁਰੱਖਿਆ ਫ਼ੋਰਸਾਂ ਨਾਲ ਮੁਕਾਬਲੇ ਦੌਰਾਨ 40 ਮਾਮਲਿਆਂ ''ਚ ਲੋੜੀਂਦਾ ਨਕਸਲੀ ਕਮਾਂਡਰ ਢੇਰ

ਖੂੰਟੀ (ਭਾਸ਼ਾ)- ਝਾਰਖੰਡ ਦੇ ਖੂੰਟੀ 'ਚ ਸੁਰੱਖਿਆ ਫ਼ੋਰਸਾਂ ਨੇ 40 ਤੋਂ ਵੱਧ ਅਪਰਾਧਕ ਵਾਰਦਾਤ 'ਚ ਲੋੜੀਂਦੇ ਅੱਤਵਾਦੀ ਸੰਗਠਨ ਪੀਪਲਜ਼ ਲਿਬਰੇਸ਼ਨ ਫਰੰਡ ਆਫ਼ ਇੰਡੀਆ (ਪੀ.ਐੱਲ.ਐੱਫ.ਆਈ.) ਦੇ ਸਬਜ਼ੋਨਲ ਕਮਾਂਡਰ ਲਾਕਾ ਪਾਹਨ ਨੂੰ ਬੁੱਧਵਾਰ ਤੜਕੇ ਭਿਆਨਕ ਮੁਕਾਬਲੇ 'ਚ ਮਾਰ ਸੁੱਟਿਆ। ਖੂੰਟੀ ਦੇ ਪੁਲਸ ਸੁਪਰਡੈਂਟ ਅਮਨ ਕੁਮਾਰ ਨੇ ਦੱਸਿਆ ਕਿ ਨਕਸਲੀ ਕਮਾਂਡਰ ਲਾਕਾ ਪਾਹਨ 'ਤੇ 40 ਤੋਂ ਵੱਧ ਮਾਮਲੇ ਦਰਜ ਸਨ। ਅਮਨ ਕੁਮਾਰ ਅਨੁਸਾਰ ਮੁਰਹੂ ਥਾਣਾ ਖੇਤਰ ਦੇ ਕੋਟਾ ਇੰਡੀਪੀੜ੍ਹੀ ਜੰਗਲ 'ਚ ਤੜਕੇ ਪੀ.ਐੱਲ.ਐੱਫ.ਆਈ. ਦੇ ਦਸਤੇ ਨਾਲ ਸੁਰੱਖਿਆ ਫ਼ੋਰਸਾਂ ਨਾਲ ਹੋਏ ਮੁਕਾਬਲੇ 'ਚ ਇਹ ਸਫ਼ਲਤਾ ਮਿਲੀ। ਅਮਨ ਕੁਮਾਰ ਨੇਦੱਸਿਆ ਕਿ ਪੀ.ਐੱਲ.ਐੱਫ.ਆਈ. ਨਕਸਲੀ ਦੀਆਂ ਸ਼ੱਕੀ ਗਤੀਵਿਧੀਆਂ ਦੀ ਗੁਪਤ ਸੂਚਨਾ 'ਤੇ ਜਦੋਂ ਸੁਰੱਖਿਆ ਫ਼ੋਰਸ ਕੋਟਾ ਇੰਦੀਪੀਡੀ ਜੰਗਲ ਪਹੁੰਚੇ ਤਾਂ ਪੀ.ਐੱਲ.ਐੱਫ.ਆਈ. ਨਕਸਲੀਆਂ ਨੇ ਉਨ੍ਹਾਂ 'ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਸੁਰੱਖਿਆ ਫ਼ੋਰਸਾਂ ਦੀ ਜਵਾਬੀ ਕਾਰਵਾਈ 'ਚ ਪੀ.ਐੱਲ.ਐੱਫ.ਆਈ. ਦਾ ਇਹ ਸਬਜ਼ੋਨਲ ਕਮਾਂਡਰ ਮਾਰਿਆ ਗਿਆ।

ਇਹ ਵੀ ਪੜ੍ਹੋ : ਕੋਰੋਨਾ ਨੇ ਮੁੜ ਵਧਾਈ ਚਿੰਤਾ, 3200 ਤੋਂ ਵੱਧ ਨਵੇਂ ਮਾਮਲੇ ਆਏ ਸਾਹਮਣੇ 

ਉਨ੍ਹਾਂ ਦੱਸਿਆ ਕਿ ਗੋਲੀਬਾਰੀ ਰੁਕਣ ਤੋਂ ਬਾਅਦ ਜਦੋਂ ਪੁਲਸ ਟੀਮ ਨੇ ਮੌਕੇ 'ਤੇ ਤਲਾਸ਼ੀ ਮੁਹਿੰਮ ਚਲਾਈ ਤਾਂ ਉੱਥੋਂ ਇਕ ਨਕਸਲੀ ਦੀ ਲਾਸ਼ ਮਿਲੀ। ਜਿਸ ਦੀ ਪਛਾਣ ਬਾਅਦ 'ਚ ਪੀ.ਐੱਲ.ਐੱਫ.ਆਈ. ਸਬਜ਼ੋਨਲ ਕਮਾਂਡਰ ਲਾਕਾ ਪਾਹਨ ਦੇ ਰੂਪ 'ਚ ਹੋਈ। ਮੁਕਾਬਲੇ 'ਚ ਉਸ ਦੇ ਹੋਰ ਸਹਿਯੋਗੀ ਜੰਗਲ ਦਾ ਫ਼ਾਇਦਾ ਚੁੱਕ ਕੇ ਦੌੜ ਗਏ। ਫਿਲਹਾਲ ਪੁਲਸ ਦੀ ਤਲਾਸ਼ੀ ਮੁਹਿੰਮ ਜਾਰੀ ਹੈ। ਉਨ੍ਹਾਂ ਦੱਸਿਆ ਕਿ ਲਾਕਾ ਪਾਹਨ 2012 'ਚ ਜੇਲ੍ਹ ਜਾ ਚੁਕਿਆ ਸੀ ਅਤੇ 2020 'ਚ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਉਹ ਮੁੜ ਸੰਗਠਨ 'ਚ ਸ਼ਾਮਲ ਹੋ ਕੇ ਨਕਸਲੀ ਗਤੀਵਿਧੀਆਂ ਨੂੰ ਅੰਜਾਮ ਦੇਣ ਲੱਗਾ ਸੀ। ਪੁਲਸ ਸੁਪਰਡੈਂਟ ਨੇ ਦੱਸਿਆ ਕਿ ਮਾਰੇ ਗਏ ਲਾਕਾ ਪਾਹਨ 'ਤੇ 5 ਲੱਖ ਰੁਪਏ ਦਾ ਇਨਾਮੀ ਰਾਸ਼ੀ ਦਾ ਪ੍ਰਸਤਾਵ ਪੁਲਸ ਹੈੱਡ ਕੁਆਰਟਰ ਨੂੰ ਭੇਜਿਆ ਗਿਆ ਸੀ। ਜਿਸ 'ਤੇ ਗ੍ਰਹਿ ਵਿਭਾਗ ਦਾ ਫ਼ੈਸਲਾ ਆਉਣਾ ਬਾਕੀ ਸੀ। ਹਾਲਾਂਕਿ ਹਾਲ ਹੀ 'ਚ ਜਦੋਂ ਨਕਸਲੀ ਸੰਗਠਨ ਦਾ ਵਿਸਥਾਰ ਹੋਇਆ ਸੀ ਅਤੇ ਦੱਖਣੀ ਛੋਟਾਨਾਗਪੁਰ ਜ਼ੋਨਲ ਕਮੇਟੀ ਬਣਾਈ ਗਈ ਸੀ ਤਾਂ ਉਸ 'ਚ ਲਾਕਾ ਪਾਹਨ ਨੂੰ ਸਕੱਤਰ ਬਣਾਇਆ ਗਿਆ ਸੀ। ਅਜਿਹੇ 'ਚ ਉਸ ਖ਼ਿਲਾਫ਼ ਇਨਾਮੀ ਰਾਸ਼ੀ ਦੇ ਵਧਣ ਦੀ ਵੀ ਸੰਭਾਵਨਾ ਸੀ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News