ਝਾਰਖੰਡ 'ਚ ਨਕਸਲੀਆਂ ਦਾ ਅੱਡਾ ਤਬਾਹ, ਸੁਰੱਖਿਆ ਫ਼ੋਰਸਾਂ ਨੂੰ ਮਿਲੀਆਂ 100 ਤੋਂ ਵੱਧ ਬਾਰੂਦੀ ਸੁਰੰਗਾਂ
Thursday, Sep 08, 2022 - 09:42 AM (IST)
ਰਾਂਚੀ (ਭਾਸ਼ਾ)- ਝਾਰਖੰਡ ਦੇ ਬੁੱਢਾ ਪਹਾੜ ਖੇਤਰ ’ਚ ਸੁਰੱਖਿਆ ਦਸਤਿਆਂ ਨੇ ਨਕਸਲੀਆਂ ਵਿਰੁੱਧ ਆਕਟੋਪਸ ਮੁਹਿੰਮ ਤਹਿਤ ਪਿਛਲੇ 4 ਦਿਨਾਂ ’ਚ 106 ਅੰਡਰ ਗ੍ਰਾਊਂਡ ਬਾਰੂਦੀ ਸੁਰੰਗਾਂ, ਕਈ ਖਤਰਨਾਕ ਹਥਿਆਰ, 350 ਤੋਂ ਵੱਧ ਗੋਲੀਆਂ ਬਰਾਮਦ ਕੀਤੀਆਂ ਹਨ। ਝਾਰਖੰਡ ਪੁਲਸ ਦੇ ਡਾਇਰੈਕਟਰ ਜਨਰਲ ਏ. ਵੀ. ਹੋਮਕਰ ਨੇ ਦੱਸਿਆ ਕਿ ਬੁੱਢਾ ਪਹਾੜ ਇਲਾਕੇ ਨੂੰ ਘੇਰ ਕੇ ਸੁਰੱਖਿਆ ਦਸਤਿਆਂ ਨੇ ਨਕਸਲੀਆਂ ਵਿਰੁੱਧ 4 ਸਤੰਬਰ ਤੋਂ ਆਕਟੋਪਸ ਮੁਹਿੰਮ ਚਲਾ ਰੱਖੀ ਹੈ, ਜਿਸ ਤੋਂ ਡਰ ਕੇ ਨਕਸਲਵਾਦੀ ਆਪਣੇ ਅੱਡੇ ਛੱਡ ਕੇ ਫਰਾਰ ਹੋ ਗਏ।
ਉਨ੍ਹਾਂ ਦੱਸਿਆ ਕਿ ਲਾਤੇਹਾਰ ਅਤੇ ਗੜਵਾ ਜ਼ਿਲ੍ਹੇ ’ਚ ਸਥਿਤ ਬੁੱਢਾ ਪਹਾੜ ਨੂੰ ਨਕਸਲ ਮੁਕਤ ਕਰਨ ਲਈ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਮੁਹਿੰਮ ਹੈ। ਉਨ੍ਹਾਂ ਦੱਸਿਆ ਕਿ ਸੁਰੱਖਿਆ ਦਸਤਿਆਂ ਨੂੰ ਇਸ ਕਾਰਵਾਈ ’ਚ ਹੁਣ ਤੱਕ ਵੱਡੀ ਸਫਲਤਾ ਹੱਥ ਲੱਗੀ ਹੈ। ਪੁਲਸ ਅਨੁਸਾਰ ਇਸ ਦੌਰਾਨ ਸੁਰੱਖਿਆ ਦਸਤਿਆਂ ਅਤੇ ਨਕਸਲੀਆਂ ਵਿਚਾਲੇ ਸੋਮਵਾਰ ਨੂੰ ਦਿਨ ’ਚ 2 ਵਾਰ ਮੁਕਾਬਲਾ ਹੋਇਆ ਪਰ ਸੁਰੱਖਿਆ ਦਸਤਿਆਂ ਅੱਗੇ ਨਕਸਲੀ ਟਿਕ ਨਹੀਂ ਸਕੇ ਅਤੇ ਭੱਜ ਗਏ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ