ਸਮੁੰਦਰ 'ਚ ਵੀ ਚੀਨ 'ਤੇ ਰਹੇਗੀ ਤਿੱਖੀ ਨਜ਼ਰ, 10 ਹੋਰ ਡਰੋਨ ਲਈ ਜਲ ਸੈਨਾ ਦੀ ਤਜਵੀਜ਼ ਨੂੰ ਮਨਜ਼ੂਰੀ
Friday, Jan 01, 2021 - 08:09 PM (IST)
ਨਵੀਂ ਦਿੱਲੀ - ਚੀਨ ਨਾਲ ਤਣਾਅ ਵਿਚਾਲੇ ਅਮਰੀਕੀ ਡਰੋਨ ਨੂੰ ਲੈਣ ਦੇ ਤੁਰੰਤ ਬਾਅਦ ਰੱਖਿਆ ਮੰਤਰਾਲਾ ਨੇ 10 ਸ਼ਿਪਬਰਨ ਡਰੋਨ ਹਾਸਲ ਕਰਨ ਲਈ ਭਾਰਤੀ ਜਲ ਸੈਨਾ ਦੇ ਇੱਕ ਪ੍ਰਸਤਾਵ ਨੂੰ ਹੁਣ ਮਨਜ਼ੂਰੀ ਦਿੱਤੀ ਹੈ। ਸਰਕਾਰ ਦੇ ਵੱਡੇ ਅਹੁਦੇ ਦੇ ਸੂਤਰਾਂ ਨੇ ਇੰਡੀਆ ਟੂਡੇ ਨੂੰ ਦੱਸਿਆ, ਰੱਖਿਆ ਮੰਤਰਾਲਾ ਨੇ ਹਾਲ ਹੀ ਵਿੱਚ 10 ਸ਼ਿਪਬਰਨ ਡਰੋਨ ਲਈ ਭਾਰਤੀ ਜਲ ਸੈਨਾ ਦੇ 1250 ਕਰੋੜ ਰੁਪਏ ਦੇ ਪ੍ਰਸਤਾਵ ਨੂੰ ਫਾਸਟ ਟ੍ਰੈਕ ਮੋੜ ਵਿੱਚ ਮਨਜ਼ੂਰੀ ਦਿੱਤੀ ਹੈ।
ਭਾਰਤੀ ਜਲ ਸੈਨਾ ਹੁਣ ਇਨ੍ਹਾਂ ਡਰੋਨਾਂ ਨੂੰ ਹਾਸਲ ਕਰਨ ਲਈ ਇੱਕ ਗਲੋਬਲ ਰਿਕਵੈਸਟ ਜਾਰੀ ਕਰੇਗੀ। ਜਲ ਸੈਨਾ ਇਸ ਨਾਲ ਵਿਰੋਧੀ ਗਤੀਵਿਧੀਆਂ 'ਤੇ ਨਜ਼ਰ ਰੱਖਣ ਲਈ ਹਿੰਦ ਮਹਾਸਾਗਰ ਖੇਤਰ ਵਿੱਚ ਆਪਣੀ ਪਹੁੰਚ ਵਧਾਉਣ ਵਿੱਚ ਸਮਰੱਥ ਹੋਵੇਗੀ।
ਇਹ ਵੀ ਪੜ੍ਹੋ- '4 ਜਨਵਰੀ ਦੀ ਬੈਠਕ 'ਚ ਨਹੀਂ ਨਿਕਲਿਆ ਹੱਲ ਤਾਂ ਬੰਦ ਕਰਾਂਗੇ ਮੌਲ ਅਤੇ ਪੈਟਰੋਲ ਪੰਪ'
ਸੂਤਰਾਂ ਨੇ ਦੱਸਿਆ ਕਿ ਜਲ ਸੈਨਾ ਦੀਆਂ ਯੋਜਨਾਵਾਂ ਦੇ ਅਨੁਸਾਰ ਇਨ੍ਹਾਂ ਡਰੋਨਾਂ ਨੂੰ ਵੱਡੇ ਜੰਗੀ ਜਹਾਜ਼ਾਂ 'ਤੇ ਤਾਇਨਾਤ ਕੀਤਾ ਜਾਵੇਗਾ। ਇਸ ਨਾਲ ਨੇਵੀ ਨੂੰ ਚੀਨ ਦੇ ਨਾਲ-ਨਾਲ ਭਾਰਤੀ ਸਮੁੰਦਰੀ ਖੇਤਰ ਵਿੱਚ ਅਤੇ ਆਸਪਾਸ ਦੇ ਹੋਰ ਵਿਰੋਧੀਆਂ ਦੀਆਂ ਗਤੀਵਿਧੀਆਂ ਦਾ ਪਤਾ ਲਗਾਉਣ ਵਿੱਚ ਮਦਦ ਮਿਲੇਗੀ।
ਭਾਰਤੀ ਜਲ ਸੈਨਾ ਆਪਣੀ ਨਿਗਰਾਨੀ ਦਾ ਵਿਸਥਾਰ ਕਰਨ ਨੂੰ ਲੈ ਕੇ ਕੰਮ ਕਰ ਰਹੀ ਹੈ। ਇਸ ਕ੍ਰਮ ਵਿੱਚ ਉਹ ਅਮਰੀਕਾ ਤੋਂ ਸੀ ਗਾਰਡੀਅਨ ਡਰੋਨ ਹਾਸਲ ਕਰਨ ਲਈ ਵੱਖ ਤੋਂ ਇੱਕ ਪ੍ਰਾਜੈਕਟ 'ਤੇ ਕੰਮ ਕਰ ਰਹੀ ਹੈ। ਇਸ ਦੀ ਮਦਦ ਨਾਲ ਮੈਡਾਗਾਸਕਰ ਤੋਂ ਲੈ ਕੇ ਮਲੱਕਾ ਜਲਡਮਰੂ ਤੱਕ ਸਰਵਿਲਾਂਸ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਜਲ ਸੈਨਾ ਦੇ ਆਪਣੇ ਡਰੋਨਾਂ ਨੂੰ ਅਪਗ੍ਰੇਡ ਕੀਤਾ ਜਾ ਰਿਹਾ ਹੈ। ਇਸ ਨੂੰ ਹਾਲ ਹੀ ਵਿੱਚ ਚਰਚਾ ਲਈ ਰੱਖਿਆ ਮੰਤਰਾਲਾ ਸਾਹਮਣੇ ਰੱਖਿਆ ਗਿਆ ਸੀ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ 'ਚ ਦਿਓ ਜਵਾਬ।