ਸਮੁੰਦਰੀ ਫੌਜ ’ਚ ਸ਼ਾਮਲ ਹੋਇਆ ‘ਇਕਸ਼ਕ’, ਵੱਡੀਆਂ ਤਬਦੀਲੀਆਂ ’ਚੋਂ ਲੰਘ ਰਿਹਾ ਹੈ ਸਮੁੰਦਰੀ ਖੇਤਰ

Friday, Nov 07, 2025 - 10:33 AM (IST)

ਸਮੁੰਦਰੀ ਫੌਜ ’ਚ ਸ਼ਾਮਲ ਹੋਇਆ ‘ਇਕਸ਼ਕ’, ਵੱਡੀਆਂ ਤਬਦੀਲੀਆਂ ’ਚੋਂ ਲੰਘ ਰਿਹਾ ਹੈ ਸਮੁੰਦਰੀ ਖੇਤਰ

ਨਵੀਂ ਦਿੱਲੀ-ਸਮੁੰਦਰੀ ਫੌਜ ਮੁਖੀ ਐਡਮਿਰਲ ਦਿਨੇਸ਼ ਕੁਮਾਰ ਤ੍ਰਿਪਾਠੀ ਨੇ ਸਮੁੰਦਰੀ ਖੇਤਰ ’ਚ ਭੂ-ਸਿਆਸਤ, ਤਕਨਾਲੋਜੀ ਅਤੇ ਰਣਨੀਤੀ ਸਬੰਧੀ ਵੱਡੀਆਂ ਤਬਦੀਲੀਆਂ ਦਾ ਜ਼ਿਕਰ ਕਰਦੇ ਹੋਏ ਕਿਹਾ ਹੈ ਕਿ ਸਮੁੰਦਰ ’ਚ ਦਬਦਬਾ, ਸਰੋਤਾਂ ਅਤੇ ਸੰਪਰਕ ਦੇ ਖੇਤਰ ’ਚ ਮੁਕਾਬਲਾ ਲਗਾਤਾਰ ਵਧ ਰਿਹਾ ਹੈ। ਸਮੁੰਦਰੀ ਫੌਜ ਮੁਖੀ ਤੀਜੇ ਸਵਦੇਸ਼ੀ ਜਲ ਸਰਵੇਖਣ ਬੇੜੇ ਆਈ. ਐੱਨ. ਐੱਸ. ਇਕਸ਼ਕ ਦੇ ਵੀਰਵਾਰ ਨੂੰ ਕੋਚੀ ਸਥਿਤ ਸਮੁੰਦਰੀ ਫੌਜ ਦੇ ਬੇਸ ’ਚ ਸਮੁੰਦਰੀ ਫੌਜ ’ਚ ਸ਼ਾਮਲ ਹੋਣ ਦੇ ਮੌਕੇ ’ਤੇ ਇਕ ਸਮਾਰੋਹ ’ਚ ਬੋਲ ਰਹੇ ਸਨ। ਇਹ ਔਰਤਾਂ ਲਈ ਵਿਸ਼ੇਸ਼ ਰਿਹਾਇਸ਼ ਦੇ ਨਾਲ ਡਿਜ਼ਾਈਨ ਕੀਤਾ ਗਿਆ ਪਹਿਲਾ ਜਲ ਸਰਵੇਖਣ ਬੇੜਾ ਹੈ। 

ਇਹ ਵੀ ਪੜ੍ਹੋ : ਜਾਣੋ ਇਕ ਲੀਟਰ Petrol-Diesel 'ਤੇ ਕਿੰਨਾ ਕਮਾ ਲੈਂਦਾ ਹੈ ਪੈਟਰੋਲ ਪੰਪ ਦਾ ਮਾਲਕ?

ਐਡਮਿਰਲ ਤ੍ਰਿਪਾਠੀ ਨੇ ਕਿਹਾ ਕਿ ਨਵੀਆਂ ਤਕਨਾਲੋਜੀਆਂ ਦਾ ਉਭਾਰ, ਮਹੱਤਵਪੂਰਨ ਖਣਿਜਾਂ ’ਤੇ ਮੁਕਾਬਲਾ ਅਤੇ ਸਮੁੰਦਰੀ ਵਪਾਰ ਦੇ ਵਿਕਸਤ ਪੈਟਰਨ ਸਮੁੰਦਰਾਂ ਦੇ ਰਣਨੀਤਿਕ ਨਕਸ਼ੇ ਨੂੰ ਮੁੜ ਆਕਾਰ ਦੇ ਰਹੇ ਹਨ। ਅੱਜ, ਸਾਡੇ ਆਲੇ-ਦੁਆਲੇ ਦਾ ਸਮੁੰਦਰੀ ਖੇਤਰ ਤੇਜ਼ੀ ਨਾਲ ਬਦਲਦੀਆਂ ਲਹਿਰਾਂ ਅਤੇ ਉੱਬੜ-ਖਾਬੜ ਸਮੁੰਦਰਾਂ ਤੋਂ ਪਰਿਭਾਸ਼ਿਤ ਹੁੰਦਾ ਜਾ ਰਿਹਾ ਹੈ, ਜਿਸ ਲਈ ਸਥਿਰਤਾ, ਦ੍ਰਿੜ੍ਹ ਸੰਕਲਪ ਅਤੇ ਤਾਕਤ ਦੀ ਲੋੜ ਹੈ। ਸਮੁੰਦਰੀ ਫੌਜ ਮੁਖੀ ਨੇ ਭਾਰਤੀ ਸਮੁੰਦਰੀ ਫੌਜ ਨੂੰ ਤਾਕਤ ਅਤੇ ਸਥਿਰਤਾ ਦਾ ਪ੍ਰਤੀਕ ਦੱਸਿਆ ਅਤੇ ਕਿਹਾ ਕਿ ਸਮੁੰਦਰੀ ਫੌਜ ਸੰਚਾਲਨ ਸਮਰੱਥਾਵਾਂ ਨੂੰ ਵਧਾਉਣ ਦੇ ਨਾਲ-ਨਾਲ ਆਪਣੀ ਪਹੁੰਚ ਦਾ ਵਿਸਥਾਰ ਕਰ ਰਹੀ ਹੈ ਅਤੇ ਸਮੁੰਦਰੀ ਖੇਤਰ ਵੱਡੀਆਂ ਤਬਦੀਲੀਆਂ ’ਚੋਂ ਲੰਘ ਰਿਹਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News