Indian Navy ਦੀ ਵਧੀ ਤਾਕਤ ! ਡਾਈਵਿੰਗ ਸਪੋਰਟ ਕ੍ਰਾਫ਼ਟ DAC A-21 ਬੇੜੇ ''ਚ ਹੋਇਆ ਸ਼ਾਮਲ
Wednesday, Nov 25, 2026 - 01:05 PM (IST)
ਮੁੰਬਈ (ਏਜੰਸੀ)- ਮੁੰਬਈ 'ਚ ਭਾਰਤੀ ਜਲ ਸੈਨਾ ਨੂੰ ਡਾਈਵਿੰਗ ਸਪੋਰਟ ਕਰਾਫਟ (DSC) ਪ੍ਰਾਜੈਕਟ ਦਾ 'DSC A21' ਨੇਵਲ ਡੌਕਯਾਰਡ 'ਚ ਸੌਂਪ ਦਿੱਤਾ ਗਿਆ ਹੈ। ਜਲ ਸੈਨਾ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਜਹਾਜ਼ ਦਾ ਸਵਦੇਸ਼ੀ ਡਿਜ਼ਾਈਨ ਅਤੇ ਨਿਰਮਾਣ ਮੈਸਰਜ਼ ਟੀਟਾਗੜ੍ਹ ਰੇਲ ਸਿਸਟਮਜ਼ ਲਿਮਟਿਡ (ਟੀਆਰਐੱਸਐੱਲ), ਕੋਲਕਾਤਾ ਵਲੋਂ ਕੀਤਾ ਗਿਆ ਹੈ ਅਤੇ ਇਸ ਨੂੰ 20 ਨਵੰਬਰ ਨੂੰ ਜਲ ਸੈਨਾ ਨੂੰ ਸੌਂਪ ਦਿੱਤਾ ਗਿਆ ਸੀ।
ਉਨ੍ਹਾਂ ਦੱਸਿਆ ਕਿ DSC A21 ਅਤਿ-ਆਧੁਨਿਕ ਗੋਤਾਖੋਰੀ ਉਪਕਰਣਾਂ ਨਾਲ ਲੈੱਸ ਹੈ। ਜਹਾਜ਼ ਦਾ ਨਵੀਨਤਾਕਾਰੀ ਡਿਜ਼ਾਈਨ ਉੱਤਮ ਸਥਿਰਤਾ, ਵਿਸਤ੍ਰਿਤ ਡੈੱਕ ਖੇਤਰ ਅਤੇ ਉੱਨਤ ਸਮੁੰਦਰੀ-ਹੈਂਡਲਿੰਗ ਵਿਸ਼ੇਸ਼ਤਾਵਾਂ ਪ੍ਰਦਾਨ ਕਰਦਾ ਹੈ, ਜੋ ਇਸ ਨੂੰ ਇਸ ਦੀ ਵਿਸ਼ੇਸ਼ ਭੂਮਿਕਾ ਲਈ ਢੁਕਵਾਂ ਬਣਾਉਂਦਾ ਹੈ।
ਉਨ੍ਹਾਂ ਦੱਸਿਆ ਕਿ ਇਸ ਜਹਾਜ਼ ਦਾ ਸਵਦੇਸ਼ੀ ਡਿਜ਼ਾਈਲ ਅਤੇ ਨਿਰਮਾਣ ਭਾਰਤੀ ਨੌਵਹਿਨ ਰਜਿਸਟਰ (ਆਈਆਰਐੱਸ) ਦੇ ਸੰਬੰਧਤ ਜਲ ਸੈਨਾ ਨਿਯਮਾਂ ਦੇ ਅਧੀਨ ਕੀਤਾ ਗਿਆ ਹੈ, ਜਿਸ ਦੇ ਡਿਜ਼ਾਈਨ ਪੜਾਅ ਦੌਰਾਨ ਹਾਈਡ੍ਰੋਡਾਇਨਾਮਿਕ ਵਿਸ਼ਲੇਸ਼ਣ, ਮਾਡਲ ਪ੍ਰੀਖਣ ਜਲ ਸੈਨਾ ਵਿਗਿਆਨ ਅਤੇ ਤਕਨਾਲੋਜੀ ਪ੍ਰਯੋਗਸ਼ਾਲਾ (ਐੱਨਐੱਸਟੀਐੱਲ), ਵਿਸ਼ਾਖਾਪਟਨਮ ਵਲੋਂ ਕੀਤਾ ਗਿਆ। ਇਨ੍ਹਾਂ ਜਹਾਜ਼ਾਂ ਦੇ ਸ਼ਾਮਲ ਹੋਣ ਨਾਲ ਗੋਤਾਖੋਰੀ ਮਦਦ, ਪਾਣੀ ਦੇ ਅੰਦਰ ਨਿਰੀਖਣ, ਸਾਲਵੇਜ਼ ਮਦਦ, ਤੱਟਵਰਤੀ ਸੰਚਾਲਨ ਤਾਇਨਾਤੀ 'ਚ ਭਾਰਤੀ ਜਲ ਸੈਨਾ ਦੀਆਂ ਸਮਰੱਥਾਵਾਂ 'ਚ ਵਾਧਆ ਹੋਵੇਗਾ। ਉਨ੍ਹਾਂ ਕਿਹਾ ਕਿ ਡੀਐੱਸਸੀ ਏ21 ਕੇਂਦਰ ਸਰਕਾਰ, ਰੱਖਿਆ ਮੰਤਰਾਲਾ ਦੀ ਮੇਕ ਇਨ ਇੰਡੀਆ ਪਹਿਲ ਦਾ ਫਲੈਗ ਵਾਹਕ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
