ਨਰਾਤਿਆਂ ਮੌਕੇ ਮਾਤਾ ਚਿੰਤਪੂਰਨੀ ਦਾ ਫੁੱਲਾਂ ਨਾਲ ਸਜਿਆ ਸੁੰਦਰ ਦਰਬਾਰ, ਉਮੜਿਆ ਸ਼ਰਧਾਲੂਆਂ ਦਾ ਸੈਲਾਬ

Saturday, Apr 02, 2022 - 12:08 PM (IST)

ਨਰਾਤਿਆਂ ਮੌਕੇ ਮਾਤਾ ਚਿੰਤਪੂਰਨੀ ਦਾ ਫੁੱਲਾਂ ਨਾਲ ਸਜਿਆ ਸੁੰਦਰ ਦਰਬਾਰ, ਉਮੜਿਆ ਸ਼ਰਧਾਲੂਆਂ ਦਾ ਸੈਲਾਬ

ਊਨਾ– ਹਿਮਾਚਲ ਪ੍ਰਦੇਸ਼ ਦੇ ਵਿਸ਼ਵ ਪ੍ਰਸਿੱਧ ਸ਼ਕਤੀਪੀਠਾਂ ’ਤੇ ਅੱਜ ਯਾਨੀ ਕਿ ਸ਼ਨੀਵਾਰ ਤੋਂ ਮਾਤਾ ਦੇ ਚੈਤਰ ਨਰਾਤੇ ਬਹੁਤ ਧੂਮ-ਧਾਮ ਨਾਲ ਸ਼ੁਰੂ ਹੋ ਗਏ ਹਨ। 51 ਸ਼ਕਤੀਪੀਠਾਂ ’ਚੋਂ ਇਕ ਮਾਤਾ ਚਿੰਤਪੂਰਨੀ ਦਰਬਾਰ ’ਚ ਸ਼ਰਧਾਲੂ ਵੱਡੀ ਗਿਣਤੀ ’ਚ ਨਤਮਸਤਕ ਹੋਣ ਲਈ ਪਹੁੰਚ ਰਹੇ ਹਨ। ਅੱਜ ਪਹਿਲੇ ਦਿਨ ਨਰਾਤੇ ਮੌਕੇ ਮਾਤਾ ਸ਼ੈਲਪੁੱਤਰੀ ਦੀ ਪੂਜਾ ਕੀਤੀ ਜਾਂਦੀ ਹੈ।

PunjabKesari

ਮਾਤਾ ਦਾ ਦਰਬਾਰ ਰੰਗ-ਬਿਰੰਗੇ ਫੁੱਲਾਂ ਨਾਲ ਸੁੰਦਰ ਢੰਗ ਨਾਲ ਸਜਾਇਆ ਗਿਆ ਹੈ। ਮੰਦਰ ਦਾ ਮਨਮੋਹਕ ਅਤੇ ਅਲੌਕਿਕ ਦ੍ਰਿਸ਼ ਵੇਖ ਕੇ ਮਨ ਖੁਸ਼ ਹੋ ਜਾਂਦਾ, ਇਸ ਢੰਗ ਨਾਲ ਮਾਤਾ ਦੇ ਦਰਬਾਰ ਨੂੰ ਸਜਾਇਆ ਗਿਆ ਹੈ।

ਪਹਿਲੇ ਨਰਾਤੇ ਮੌਕੇ ਸਵੇਰ ਤੋਂ ਹੀ ਸ਼ਰਧਾਲੂਆਂ ਦੀਆਂ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਹਨ। ਸ਼ਰਧਾਲੂ ਮਾਂ ਦੇ ਦਰਬਾਰ ਪਹੁੰਚ ਰਹੇ ਹਨ। ਸ਼ਰਧਾਲੂ ਮਾਤਾ ਜੀ ਦੇ ਦਰਸ਼ਨ ਕਰ ਕੇ ਆਪਣੀਆਂ ਮਨੋਕਾਮਨਾਵਾਂ ਪੂਰੀਆਂ ਕਰਦੇ ਹਨ ਅਤੇ ਆਪਣੇ ਘਰ ਪਰਿਵਾਰ ਲਈ ਸੁੱਖ ਅਤੇ ਖੁਸ਼ਹਾਲੀ ਦੀ ਕਾਮਨਾ ਕਰਦੇ ਹਨ। ਹਿਮਾਚਲ ਪ੍ਰਦੇਸ਼ ਸਰਕਾਰ ਜ਼ਿਲ੍ਹਾ ਪ੍ਰਸ਼ਾਸਨ ਅਤੇ ਮੰਦਰ ਟਰੱਸਟ ਵਲੋਂ ਸ਼ਰਧਾਲੂਆਂ ਦੀ ਸਹੂਲਤ ਲਈ ਇਸ ਵਾਰ ਵੱਡੇ ਪੱਧਰ ’ਤੇ ਪ੍ਰਬੰਧ ਕੀਤੇ ਗਏ ਹਨ।

PunjabKesari

ਦੱਸਣਯੋਗ ਹੈ ਕਿ ਮਾਂ ਦੁਰਗਾ ਦੀ ਅਰਾਧਨਾ ਲਈ ਸਮਰਪਿਤ ਚੇਤ ਦੇ ਨਰਾਤੇ ਦੀ ਸ਼ੁਰੂਆਤ ਹੁੰਦੀ ਹੈ। ਮਾਂ ਦੁਰਗਾ ਦੀ ਪੂਜਾ ਕਰਨ ਲਈ ਚੇਤ ਦੇ ਨਰਾਤੇ ਇਸ ਵਾਰ 02 ਅਪ੍ਰੈਲ, 2022 ਦਿਨ ਸ਼ਨੀਵਾਰ ਮਤਲਬ ਕਿ ਅੱਜ ਤੋਂ ਸ਼ੁਰੂ ਹੋ ਗਏ ਹਨ। ਇਹ ਨਰਾਤੇ 11 ਅਪ੍ਰੈਲ 2022 ਦਿਨ ਸੋਮਵਾਰ ਨੂੰ ਖ਼ਤਮ ਹੋਣਗੇ। ਚੇਤ ਦੇ ਨਰਾਤਿਆਂ 'ਚ ਮਾਂ ਦੁਰਗਾ ਦੇ ਨੌਂ ਸਰੂਪਾਂ ਦੀ ਵਿਧੀ ਵਿਧਾਨ ਨਾਲ ਪੂਜਾ ਕੀਤੀ ਜਾਂਦੀ ਹੈ।

PunjabKesari

ਮਾਤਾ ਚਿੰਤਪੂਰਨੀ ਦੇ ਦਰਬਾਰ ’ਚ ਕੰਜਕ ਦੇ ਰੂਪ ’ਚ ਬੈਠੀ ਇਕ ਪਿਆਰੀ ਜਿਹੀ ਬੱਚੀ। ਦੱਸ ਦੇਈਏ ਕਿ ਮਾਤਾ ਦੇ ਨਰਾਤਿਆਂ ਦੇ ਅਖੀਰਲੇ ਦਿਨ ਕੰਜਕਾਂ ਨੂੰ ਪੂਜਿਆ ਜਾਂਦਾ ਹੈ। ਨਰਾਤਿਆਂ 'ਚ ਮਾਂ ਦੁਰਗਾ ਦੇ ਨੌਂ ਸਰੂਪਾਂ ਦੀ ਵਿਧੀ ਵਿਧਾਨ ਨਾਲ ਪੂਜਾ ਕੀਤੀ ਜਾਂਦੀ ਹੈ।

PunjabKesari


author

Tanu

Content Editor

Related News