ਨਰਾਤਿਆਂ ’ਚ 2 ਲੱਖ ਸ਼ਰਧਾਲੂਆਂ ਨੇ ਕੀਤੇ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ
Monday, Oct 25, 2021 - 04:32 PM (IST)
ਜੰਮੂ- ਜੰਮੂ ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ਦੀ ਤ੍ਰਿਕੁਟਾ ਪਹਾੜੀ ਸਥਿਤ ਸ਼੍ਰੀ ਮਾਤਾ ਵੈਸ਼ਨੋ ਦੇਵੀ ਗੁਫ਼ਾ ਮੰਦਰ ’ਚ ਇਸ ਵਾਰ ਨਰਾਤਿਆਂ ਦੌਰਾਨ ਕਰੀਬ 2 ਲੱਖ ਸ਼ਰਧਾਲੂਆਂ ਨੇ ਦਰਸ਼ਨ ਕੀਤੇ। ਸਰਕਾਰ ਨੇ ਹਾਲਾਂਕਿ ਕੱਟੜਾ ਪਹੁੰਚਣ ਵਾਲੇ ਸ਼ਰਧਾਲੂਆਂ ਲਈ ਤਾਜ਼ਾ ਐਡਵਾਇਜ਼ਰੀ ਜਾਰੀ ਕੀਤੀ ਸੀ ਅਤੇ ਵੈਰੀਫਿਕੇਸ਼ਨ ਯੋਗ ਆਰ.ਟੀ.-ਪੀ.ਸੀ.ਆਰ./ਰੈਪਿਡ ਐਂਟੀਜਨ ਟੈਸਟ ਕੇਂਦਰ ਸ਼ਾਸਿਤ ਪ੍ਰਦੇਸ਼ ’ਚ ਆਉਣ ਦੇ 72 ਘੰਟਿਆਂ ਤੋਂ ਵੱਧ ਪੁਰਾਣੀ ਨਹੀਂ ਹੋਣੀ ਚਾਹੀਦੀ। ਸ਼ਰਾਇਨ ਬੋਰਡ ਦੇ ਇਕ ਅਧਿਕਾਰੀ ਨੇ ਕਿਹਾ ਕਿ 7 ਤੋਂ 15 ਅਕਤੂਬਰ ਦਰਮਿਆਨ 9 ਦਿਨਾਂ ’ਚ 1,99,550 ਸ਼ਰਧਾਲੂਆਂ ਨੇ ਭਵਨ ’ਚ ਮਾਤਾ ਦੇ ਦਰਸ਼ਨ ਕੀਤੇ।
ਇਹ ਵੀ ਪੜ੍ਹੋ : ਮਾਤਾ ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਲਈ ਅਹਿਮ ਖ਼ਬਰ
ਅਧਿਕਾਰਤ ਅੰਕੜਿਆਂ ਅਨੁਸਾਰ 7 ਅਕਤੂਬਰ ਨੂੰ 24950 ਸ਼ਰਧਾਲੂਆਂ ਨੇ, 8 ਅਕਤੂਬਰ ਨੂੰ 24900, 9 ਅਕਤੂਬਰ ਨੂੰ 24970, 10 ਅਕਤੂਬਰ ਨੂੰ 24980, 11 ਅਕਤੂਬਰ ਨੂੰ 24990, 12 ਅਕਤੂਬਰ ਨੂੰ 24825, 13 ਅਕਤੂਬਰ ਨੂੰ 24995 ਅਤੇ 14 ਅਕਤੂਬਰ ਨੂੰ 24940 ਸ਼ਰਧਾਲੂਆਂ ਨੇ ਦਰਸ਼ਨ ਕੀਤੇ ਸਨ। ਉਨ੍ਹਾਂ ਕਿਹਾ ਕਿ ਪ੍ਰਦੇਸ਼ ’ਚ ਕੋਰੋਨਾ ਮਾਮਲਿਆਂ ’ਚ ਉਤਾਰ-ਚੜ੍ਹਾਵ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ ਮੰਦਰ ’ਚ ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂਆਂ ਲਈ ਦਿਸ਼ਾ-ਨਿਰਦੇਸ਼ਾਂ ’ਚ ਤਬਦੀਲੀ ਕੀਤੀ ਹੈ। ਇਸ ਸਾਲ ਸਤੰਬਰ ਤੱਕ ਕਰੀਬ 32 ਲੱਖ ਸ਼ਰਧਾਲੂ ਵਿਸ਼ਵ ਪ੍ਰਸਿੱਧ ਗੁਫ਼ਾ ਮੰਦਰ ਦੇ ਦਰਸ਼ਨ ਕਰ ਚੁਕੇ ਹਨ। ਇਕ ਅਧਿਕਾਰੀ ਨੇ ਕਿਹਾ,‘‘ਮਾਰਚ ਮਹੀਨੇ ਕੋਰੋਨਾ ਦੀ ਦੂਜੀ ਲਹਿਰ ਦੇਸ਼ ’ਚ ਆਈ ਸੀ ਪਰ ਇਸ ਦੇ ਬਾਵਜੂਦ ਗੁਫ਼ਾ ਤੀਰਥ ਦੀ ਤੀਰਥ ਯਾਤਰਾ ਨੂੰ ਰੋਕਿਆ ਨਹੀਂ ਗਿਆ ਸੀ ਸਗੋਂ ਸੀਮਿਤ ਕਰ ਦਿੱਤਾ ਗਿਆ ਸੀ।’’ ਵਿਸ਼ੇਸ਼ ਰੂਪ ਨਾਲ 2020 ’ਚ, ਕੋਰੋਨਾ ਦੇ ਪ੍ਰਕੋਪ ਕਾਰਨ, ਇਤਿਹਾਸ ’ਚ ਪਹਿਲੀ ਵਾਰ, ਮੰਦਰ ਤੀਰਥ ਯਾਤਰਾ ਰੋਕ ਦਿੱਤੀ ਗਈ ਸੀ।
ਇਹ ਵੀ ਪੜ੍ਹੋ : ਅਮਿਤ ਸ਼ਾਹ ਦੇ ਜੰਮੂ-ਕਸ਼ਮੀਰ ਦੌਰੇ ਦਾ ਆਖ਼ਰੀ ਦਿਨ: ਖੀਰ ਭਵਾਨੀ ਮੰਦਰ ’ਚ ਕੀਤੀ ਪੂਜਾ
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ