ਚੰਦਰੇ ਵਿਦੇਸ਼ ਨੇ ਖਾ ਲਿਆ ਸੋਹਣਾ ਪੁੱਤ, 35 ਲੱਖ ਕਰਜ਼ ਲੈ ਕੈਨੇਡਾ ਤੋਂ ਮੰਗਵਾਈ ਲਾਸ਼
Friday, Feb 07, 2025 - 05:05 PM (IST)
ਕਰਨਾਲ- ਨੌਜਵਾਨਾਂ ਵਲੋਂ ਵਿਦੇਸ਼ਾਂ 'ਚ ਜਾਣ ਦਾ ਕਰੇਜ਼ ਵੱਧਦਾ ਜਾ ਰਿਹਾ ਹੈ। ਮਾਪਿਆਂ ਵਲੋਂ ਲੱਖਾਂ ਖਰਚ ਕੇ ਬੱਚਿਆਂ ਨੂੰ ਵਿਦੇਸ਼ ਭੇਜਿਆ ਜਾਂਦਾ ਹੈ। ਕਈ ਵਾਰ ਅਜਿਹੇ ਹਾਦਸੇ ਵਾਪਰ ਜਾਂਦੇ ਹਨ ਕਿ ਮਾਪੇ ਆਪਣੇ ਬੱਚਿਆਂ ਨੂੰ ਹਮੇਸ਼ਾ ਲਈ ਗੁਆ ਦਿੰਦੇ ਹਨ। ਅਜਿਹੀ ਹੀ ਇਕ ਦੁਖਦ ਖ਼ਬਰ ਹਰਿਆਣਾ ਦੇ ਕਰਨਾਲ ਤੋਂ ਸਾਹਮਣੇ ਆਈ ਹੈ। ਦਰਅਸਲ ਕੈਨੇਡਾ 'ਚ ਸੜਕ ਹਾਦਸੇ 'ਚ ਜਾਨ ਗੁਆਉਣ ਵਾਲੇ ਨਵਪ੍ਰੀਤ ਦੀ ਮ੍ਰਿਤਕ ਦੇਹ ਅੱਜ ਉਸ ਦੇ ਘਰ ਪਹੁੰਚੀ। ਨਵਪ੍ਰੀਤ ਦਾ ਅੱਜ ਸਸਕਾਰ ਕੀਤਾ ਗਿਆ। ਪਿਤਾ ਨੇ ਨਮ ਅੱਖਾਂ ਨਾਲ ਆਪਣੇ ਪੁੱਤ ਦੀ ਚਿਖਾ ਨੂੰ ਅਗਨੀ ਦਿੱਤੀ। ਨਵਪ੍ਰੀਤ ਦੀ ਲਾਸ਼ ਵੀਰਵਾਰ ਸ਼ਾਮ ਨੂੰ ਦਿੱਲੀ ਏਅਰਪੋਰਟ ਪਹੁੰਚੀ ਪਰ ਕੁਝ ਕਾਗਜ਼ੀ ਕਾਰਵਾਈ ਅਧੂਰੀ ਹੋਣ ਕਾਰਨ ਪ੍ਰਸ਼ਾਸਨ ਨੇ ਅੱਜ ਸਵੇਰੇ ਹੀ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ।
ਇਹ ਵੀ ਪੜ੍ਹੋ- ਘੋੜੀ ਚੜ੍ਹਿਆ ਲਾੜਾ, ਬਾਰਾਤੀਆਂ ਤੋਂ ਵੱਧ ਪਹੁੰਚ ਗਏ ਪੁਲਸ ਵਾਲੇ ਤੇ ਫਿਰ...
35 ਲੱਖ ਰੁਪਏ ਦਾ ਕਰਜ਼ਾ ਚੁੱਕ ਕੇ ਪੁੱਤਰ ਦੀ ਲਾਸ਼ ਮੰਗਵਾਈ
15 ਦਿਨ ਪਹਿਲਾਂ ਯਾਨੀ 23 ਜਨਵਰੀ ਨੂੰ ਇਕ ਸੜਕ ਹਾਦਸੇ 'ਚ ਨਵਪ੍ਰੀਤ ਦੀ ਮੌਤ ਹੋ ਗਈ ਸੀ। ਉਸ ਦੇ ਪਰਿਵਾਰ ਕੋਲ ਲਾਸ਼ ਨੂੰ ਭਾਰਤ ਲਿਆਉਣ ਲਈ ਪੈਸੇ ਨਹੀਂ ਸਨ, ਇਸ ਲਈ ਉਨ੍ਹਾਂ ਨੇ ਹਰਿਆਣਾ ਸਰਕਾਰ ਨੂੰ ਆਰਥਿਕ ਮਦਦ ਦੀ ਅਪੀਲ ਕੀਤੀ ਪਰ ਸਰਕਾਰ ਵੱਲੋਂ ਮਦਦ ਨਾ ਮਿਲਣ 'ਤੇ ਪਰਿਵਾਰ ਨੇ 35 ਲੱਖ ਰੁਪਏ ਦਾ ਕਰਜ਼ਾ ਚੁੱਕ ਕੇ ਪੁੱਤਰ ਦੀ ਲਾਸ਼ ਨੂੰ ਭਾਰਤ ਲਿਆਂਦਾ।
ਇਹ ਵੀ ਪੜ੍ਹੋ- ਟੁੱਟੇ ਸਾਰੇ ਸੁਫ਼ਨੇ: ਪੁੱਤ ਨੂੰ 40 ਲੱਖ ਖਰਚ ਭੇਜਿਆ ਸੀ US, 15 ਦਿਨ 'ਚ ਹੀ ਡਿਪੋਰਟ
ਟੂਰਿਸਟ ਵੀਜ਼ੇ 'ਤੇ ਕੈਨੇਡਾ ਗਿਆ ਸੀ ਨਵਪ੍ਰੀਤ
ਨਵਪ੍ਰੀਤ ਦੇ ਪਿਤਾ ਨੇ ਦੱਸਿਆ ਕਿ 15 ਮਹੀਨੇ ਪਹਿਲਾਂ ਉਨ੍ਹਾਂ ਨੇ ਆਪਣੇ ਛੋਟੇ ਪੁੱਤਰ ਨਵਪ੍ਰੀਤ ਨੂੰ 28 ਲੱਖ ਰੁਪਏ ਖਰਚ ਕੇ ਟੂਰਿਸਟ ਵੀਜ਼ੇ 'ਤੇ ਕੈਨੇਡਾ ਭੇਜਿਆ ਸੀ। ਜਦੋਂਕਿ ਦੋ ਸਾਲ ਪਹਿਲਾਂ ਉਨ੍ਹਾਂ ਨੇ ਆਪਣੇ ਵੱਡੇ ਪੁੱਤਰ ਤਰਨਪ੍ਰੀਤ ਨੂੰ 50 ਲੱਖ ਰੁਪਏ ਦਾ ਕਰਜ਼ਾ ਲੈ ਕੇ ਅਮਰੀਕਾ ਭੇਜ ਦਿੱਤਾ ਸੀ। ਬਾਅਦ ਵਿਚ ਜਦੋਂ ਛੋਟੇ ਪੁੱਤਰ ਨੇ ਜ਼ੋਰ ਪਾਇਆ ਤਾਂ ਉਸ ਨੂੰ ਵੀ ਕੈਨੇਡਾ ਭੇਜ ਦਿੱਤਾ ਗਿਆ।
ਇਹ ਵੀ ਪੜ੍ਹੋ- ਪੁੱਤ ਦੇ ਡਿਪੋਰਟ ਹੋਣ 'ਤੇ ਰੋਂਦੇ ਪਿਤਾ ਦੇ ਬੋਲ- ਮੇਰੀ ਤਾਂ ਜ਼ਿੰਦਗੀ ਭਰ ਦੀ ਕਮਾਈ ਹੀ...
ਕੈਨੇਡਾ 'ਚ ਟਰੱਕ ਚਲਾਉਂਦਾ ਸੀ ਨਵਪ੍ਰੀਤ
ਪਿਤਾ ਨੇ ਦੱਸਿਆ ਕਿ ਨਵਪ੍ਰੀਤ ਕੈਨੇਡਾ ਵਿਚ ਟਰੱਕ ਚਲਾਉਂਦਾ ਸੀ। ਨਵਪ੍ਰੀਤ ਦੇ ਨਾਲ ਗਏ ਡਰਾਈਵਰ ਨੇ ਤਰਨਪ੍ਰੀਤ ਨੂੰ ਅਮਰੀਕਾ ਵਿਚ ਸੂਚਿਤ ਕੀਤਾ ਸੀ ਕਿ ਕੈਨੇਡਾ ਵਿਚ ਦੋ ਟਰੱਕਾਂ ਦੀ ਟੱਕਰ ਹੋ ਗਈ ਹੈ। ਜਿਸ 'ਚ ਨਵਪ੍ਰੀਤ ਦੀ ਮੌਤ ਹੋ ਗਈ, ਜਦਕਿ ਦੂਜੇ ਟਰੱਕ 'ਚ ਸਵਾਰ ਦੋ ਵਿਅਕਤੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਤੋਂ ਬਾਅਦ ਤਰਨਪ੍ਰੀਤ ਨੇ ਸਾਨੂੰ ਇਹ ਦੁਖਦਾਈ ਖਬਰ ਸੁਣਾਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8