ਨਵਜੋਤ ਸਿੰਘ ਸਿੱਧੂ ਅੱਜ ਹਿਮਾਚਲ ''ਚ ਕਰਨਗੇ ਰੈਲੀ
Wednesday, May 15, 2019 - 12:04 PM (IST)

ਸ਼ਿਮਲਾ—ਹਿਮਾਚਲ ਪ੍ਰਦੇਸ਼ 'ਚ ਲੋਕ ਸਭਾ ਚੋਣਾਂ ਲਈ ਵੋਟਿੰਗ 'ਚ ਕੁਝ ਦਿਨ ਬਾਕੀ ਰਹਿ ਗਏ ਹਨ। ਅਜਿਹੇ ਸਮੇਂ ਰਾਜਨੀਤਿਕ ਪਾਰਟੀਆਂ ਪੂਰੀ ਤਾਕਤ ਲਗਾ ਰਹੀਆਂ ਹਨ। ਇਸ ਦੌਰਾਨ ਕਾਂਗਰਸ ਨੇਤਾ ਅਤੇ ਸਟਾਰ ਪ੍ਰਚਾਰਕ ਨਵਜੋਤ ਸਿੰਘ ਸਿੱਧੂ ਅੱਜ ਭਾਵ ਬੁੱਧਵਾਰ ਨੂੰ ਹਿਮਾਚਲ ਦੇ ਬਿਲਾਸਪੁਰ ਅਤੇ ਸਿਰਮੌਰ ਜ਼ਿਲੇ ਦੇ ਪਾਉਂਟਾ ਸਾਹਿਬ ਪਹੁੰਚਣਗੇ। ਮਿਲੀ ਜਾਣਕਾਰੀ ਮੁਤਾਬਕ ਨਵਜੋਤ ਸਿੰਘ ਸਿੱਧੂ 11 ਵਜੇ ਹੈਲੀਕਾਪਟਰ ਰਾਹੀਂ ਪਾਉਂਟਾ ਸਾਹਿਬ ਗੁਰਦੁਆਰਾ ਪਹੁੰਚਣਗੇ। ਇੱਥੋਂ ਨਵਜੋਤ ਸਿੰਘ ਸਿੱਧੂ ਪਾਉਂਟਾ ਸਾਹਿਬ ਦੇ ਰਾਮਲੀਲਾ ਮੈਦਾਨ 'ਚ ਆਯੋਜਿਤ ਜਨ ਸਭਾ ਸਥਾਨ 'ਤੇ ਪਹੁੰਚਣਗੇ। ਜਨਸਭਾ ਨੂੰ ਸੰਬੋਧਿਤ ਕਰਨ ਤੋਂ ਬਾਅਦ ਸਿੱਧੂ ਗੁਰਦੁਆਰੇ ਸਾਹਿਬ 'ਚ ਦਰਸ਼ਨ ਕਰਨਗੇ। ਦੱਸ ਦੇਈਏ ਕਿ ਨਵਜੋਤ ਸਿੰਘ ਸਿੱਧੂ ਦੀ ਹਿਮਾਚਲ 'ਚ ਇਹ ਪਹਿਲੀ ਚੋਣ ਜਨਸਭਾ ਰੈਲੀ ਹੋਵੇਗੀ। ਰੈਲੀ ਨੂੰ ਲੈ ਕੇ ਕਾਂਗਰਸੀ ਨੇਤਾ ਤਿਆਰੀਆਂ ਤੋਂ ਜੁੱਟੇ ਹੋਏ ਹਨ।