ਮਨੁੱਖੀ ਤਸਕਰੀ ਮਾਮਲਿਆਂ ''ਚ NIA ਦੀ ਦੇਸ਼ਵਿਆਪੀ ਛਾਪੇਮਾਰੀ, ਜੰਮੂ ''ਚ ਮਿਆਂਮਾਰ ਦਾ ਨਾਗਰਿਕ ਗ੍ਰਿਫ਼ਤਾਰ

11/08/2023 11:32:37 AM

ਜੰਮੂ (ਭਾਸ਼ਾ)- ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਬੁੱਧਵਾਰ ਨੂੰ ਮਨੁੱਖੀ ਤਸਕਰੀ 'ਚ ਸ਼ਾਮਲ ਲੋਕਾਂ ਨੂੰ ਫੜਨ ਲਈ ਦੇਸ਼ਵਿਆਪੀ ਛਾਪੇਮਾਰੀ ਕੀਤੀ ਅਤੇ ਜੰਮੂ 'ਚ ਮਿਆਂਮਾਰ ਦੇ ਇਕ ਵਿਅਕਤੀ ਨੂੰ ਹਿਰਾਸਤ 'ਚ ਲਿਆ। ਐੱਨ.ਆਈ.ਏ. ਦੇ ਇਕ ਬੁਲਾਰੇ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 8 ਸੂਬਿਆਂ ਅਤੇ 2 ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਕੀਤੀ ਜਾ ਰਹੀ ਛਾਪੇਮਾਰੀ ਮਨੁੱਖੀ ਤਸਕਰੀ ਦੇ ਮਾਮਲਿਆਂ ਨਾਲ ਸੰਬੰਧਤ ਹੈ। 

ਇਹ ਵੀ ਪੜ੍ਹੋ : 2 ਭੈਣਾਂ ਨੂੰ ਆਪਸ 'ਚ ਹੋਇਆ ਪਿਆਰ, ਪਰਿਵਾਰ ਡਰੋਂ ਉਹ ਕੀਤਾ ਜੋ ਸੁਫ਼ਨੇ ’ਚ ਵੀ ਨਾ ਸੋਚਿਆ ਸੀ

ਅਧਿਕਾਰੀ ਨੇ ਦੱਸਿਆ ਕਿ ਤ੍ਰਿਪੁਰਾ, ਆਸਾਮ, ਪੱਛਮੀ ਬੰਗਾਲ, ਕਰਨਾਟਕ, ਤਾਮਿਲਨਾਡੂ, ਹਰਿਆਣਾ, ਰਾਜਸਥਾਨ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਅਤੇ ਪੁਡੂਚੇਰੀ 'ਚ ਛਾਪੇਮਾਰੀ ਕੀਤੀ ਗਈ। ਜੰਮੂ 'ਚ ਇਕ ਅਧਿਕਾਰੀ ਨੇ ਦੱਸਿਆ ਕਿ ਮਿਆਂਮਾਰ ਤੋਂ ਆਏ ਇਕ ਰੋਹਿੰਗੀਆ ਮੁਸਲਿਮ ਨੂੰ ਜੰਮੂ ਕਸ਼ਮੀਰ 'ਚ ਛਾਪੇਮਾਰੀ ਦੌਰਾਨ ਹਿਰਾਸਤ 'ਚ ਲਿਆ ਗਿਆ। ਅਧਿਕਾਰੀ ਨੇ ਦੱਸਿਆ ਕਿ ਜਫ਼ਰ ਆਲਮ ਨੂੰ ਦੇਰ ਰਾਤ ਕਰੀਬ 2 ਵਜੇ ਜੰਮੂ ਦੇ ਬਠਿੰਡੀ ਇਲਾਕੇ 'ਚ ਉਸ ਦੇ ਅਸਥਾਈ ਘਰੋਂ ਹਿਰਾਸਤ 'ਚ ਲਿਆ ਗਿਆ, ਜਦੋਂ ਇਕ ਹੋਰ ਦੋਸ਼ੀ ਫਰਾਰ ਹੈ। ਜੰਮੂ 'ਚ ਅਧਿਕਾਰੀ ਨੇ ਕਿਹਾ ਕਿ ਛਾਪੇਮਾਰੀ ਮਿਆਂਮਾਰ ਦੇ ਪ੍ਰਵਾਸੀਆਂ ਦੀਆਂ ਝੁੱਗੀਆਂ ਤੱਕ ਹੀ ਸੀਮਿਤ ਸੀ ਅਤੇ ਪਾਸਪੋਰਟ ਐਕਟ ਦੀ ਉਲੰਘਣਾ ਅਤੇ ਮਨੁੱਖੀ ਤਸਕਰੀ ਨਾਲ ਸੰਬੰਧਤ ਮਾਮਲੇ ਦੀ ਜਾਂਚ ਦੇ ਸਿਲਸਿਲੇ 'ਚ ਕੀਤੀ ਗਈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News