National Wrap Up: ਪੜ੍ਹੋ 19 ਫਰਵਰੀ ਦੀਆਂ ਵੱਡੀਆਂ ਖਬਰਾਂ

02/19/2019 5:54:18 PM

ਨਵੀਂ ਦਿੱਲੀ- ਜੰਮੂ ਅਤੇ ਕਸ਼ਮੀਰ ਦੇ ਪੁਲਵਾਮਾ 'ਚ ਸੀ. ਆਰ. ਪੀ. ਐੱਫ. 'ਤੇ ਹੋਏ ਅੱਤਵਾਦੀ ਹਮਲੇ ਸੰਬੰਧੀ ਅੱਜ ਪਾਕਿਸਤਾਨ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਬਿਆਨ ਦਿੱਤਾ ਹੈ ਪਰ ਅੱਜ ਵੀ ਉਨ੍ਹਾਂ ਦੇ ਬਿਆਨ 'ਚ ਦੋਹਰੇ ਮਾਪਦੰਡ ਦਿਖੇ ਹਨ।
ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖ਼ਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਦੇਸ਼ ਨਾਲ ਜੁੜੀਆਂ ਵੱਡੀਆਂ ਖ਼ਬਰਾਂ ਦੱਸਾਂਗੇ-

ਪਾਕਿ ਪੀ. ਐੱਮ. ਨੇ ਭਾਰਤ ਨੂੰ ਦਿੱਤੀ ਗਿੱਦੜ ਧਮਕੀ
ਹੁਣ ਪੁਲਵਾਮਾ ਹਮਲੇ 'ਚ ਵੀ ਪਾਕਿਸਤਾਨ ਦਾ ਹੱਥ ਹੋਣ ਤੋਂ ਇਮਰਾਨ ਖਾਨ ਨੇ ਸਾਫ ਇਨਕਾਰ ਦਿੱਤਾ, ਨਾਲ ਹੀ ਉਲਟਾ ਭਾਰਤ ਨੂੰ ਧਮਕੀ ਦੇ ਦਿੱਤੀ।

ਫੌਜ ਦਾ ਸਖਤ ਬਿਆਨ, ਕਸ਼ਮੀਰ 'ਚ ਜੋ ਘੁਸਪੈਠ ਕਰੇਗਾ, ਜਿਉਂਦਾ ਨਹੀਂ ਬਚੇਗਾ
ਪੁਲਵਾਮਾ ਹਮਲੇ ਤੋਂ ਬਾਅਦ ਭਾਰਤੀ ਫੌਜ ਅਤੇ ਸੀ.ਆਰ.ਪੀ.ਐੱਫ. ਨੇ ਸਾਂਝੀ ਪ੍ਰੈੱਸ ਕਾਨਫਰੰਸ ਕਰਦੇ ਹੋਏ ਮੁਕਾਬਲੇ ਦੀ ਜਾਣਕਾਰੀ ਦਿੰਦੇ ਹੋਏ ਕਸ਼ਮੀਰੀ ਨੌਜਵਾਨਾਂ ਨੂੰ ਸਖਤ ਸੰਦੇਸ਼ ਦਿੱਤਾ ਹੈ।

ਹਰਿਆਣਾ ਵਿਧਾਨ ਸਭਾ ਦਾ ਸੈਸ਼ਨ ਬੁੱਧਵਾਰ ਨੂੰ ਹੋਵੇਗਾ ਸ਼ੁਰੂ
ਹਰਿਆਣਾ ਵਿਧਾਨ ਸਭਾ ਦਾ 2 ਹਫਤਿਆਂ ਦਾ ਚੱਲਣ ਵਾਲਾ ਬਜਟ ਸੈਸ਼ਨ ਬੁੱਧਵਾਰ ਨੂੰ ਸ਼ੁਰੂ ਹੋਵੇਗਾ। ਵਿਰੋਧੀਆਂ ਵਲੋਂ ਕਾਨੂੰਨ  ਵਿਵਸਥਾ ਅਤੇ ਕਿਸਾਨਾਂ ਦੀ ਹਾਲਤ ਸਮੇਤ ਕਈ ਮੁੱਦਿਆਂ 'ਤੇ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਨੂੰ ਘੇਰਨ ਕਾਰਨ ਸੈਸ਼ਨ ਦੇ ਹੰਗਾਮੇਦਾਰ ਰਹਿਣ ਦੀ ਸੰਭਾਵਨਾ ਹੈ। 

ਕੁਲਭੂਸ਼ਨ ਮਾਮਲੇ 'ਚ ਆਈ.ਸੀ.ਜੇ. 'ਚ ਦੂਜੇ ਦਿਨ ਦੀ ਸੁਣਵਾਈ ਸ਼ੁਰੂ
ਭਾਰਤੀ ਨਾਗਰਿਕ ਕੁਲਭੂਸ਼ਨ ਜਾਧਵ ਮਾਮਲੇ ਵਿਚ ਕੌਮਾਂਤਰੀ ਅਦਾਲਤ (ਆਈ.ਸੀ.ਜੇ.) ਵਿਚ ਅੱਜ ਭਾਵ ਮੰਗਲਵਾਰ ਨੂੰ ਦੂਜੇ ਦਿਨ ਦੀ ਜਨਤਕ ਸੁਣਵਾਈ ਸ਼ੁਰੂ ਹੋ ਗਈ ਹੈ। ਭਾਰਤ ਅਤੇ ਪਾਕਿਸਤਾਨ ਸੰਯੁਕਤ ਰਾਸ਼ਟਰ ਦੀ ਉੱਚ ਅਦਾਲਤ ਦੇ ਸਾਹਮਣੇ ਆਪਣੀ-ਆਪਣੀ ਦਲੀਲਾਂ ਪੇਸ਼ ਕਰ ਰਹੇ ਹਨ।

'ਮਸੂਦ ਅਜ਼ਹਰ ਦਾ 'ਸਿਰ ਕਲਮ' ਕਰ ਕੇ ਲਿਆਓ, 51 ਲੱਖ ਇਨਾਮ ਪਾਓ'
ਭਾਜਪਾ ਦੇ ਨੇਤਾ ਅਤੇ ਪ੍ਰਦੇਸ਼ ਭਾਜਪਾ ਵਪਾਰਕ ਸੈੱਲ ਦੇ ਕਨਵੀਨਰ ਵਿਨੀਤ ਅਗਰਵਾਲ ਸ਼ਾਰਦਾ ਨੇ ਪਾਕਿਸਤਾਨ ਦੇ ਅੱਤਵਾਦੀ ਮਸੂਦ ਅਜ਼ਹਰ ਦਾ ਸਿਰ ਕਲਮ ਕਰ ਕੇ ਭਾਰਤ ਲਿਆਉਣ ਵਾਲੇ ਨੂੰ 51 ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ।

ਜ਼ਿਲਾ ਮੈਜਿਸਟ੍ਰੇਟ ਦਾ ਹੁਕਮ- '48 ਘੰਟਿਆਂ 'ਚ ਬੀਕਾਨੇਰ ਛੱਡਣ ਪਾਕਿਸਤਾਨੀ'
ਦੱਖਣੀ ਕਸ਼ਮੀਰ ਦੇ ਪੁਲਵਾਮਾ ਵਿਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਬੀਕਾਨੇਰ ਦੇ ਜ਼ਿਲਾ ਮੈਜਿਸਟ੍ਰੇਟ ਨੇ ਬੀਕਾਨੇਰ 'ਚ ਰਹਿ ਰਹੇ ਪਾਕਿਸਤਾਨੀ ਨਾਗਰਿਕਾਂ ਨੂੰ 48 ਘੰਟਿਆਂ ਅੰਦਰ ਬੀਕਾਨੇਰ ਛੱਡਣ ਦੇ ਹੁਕਮ ਦਿੱਤੇ ਹਨ।

ਅੱਤਵਾਦ ਤੋਂ ਰੱਖਿਆ ਲਈ ਇਜ਼ਰਾਈਲ ਬਿਨਾਂ ਸ਼ਰਤ ਭਾਰਤ ਦੀ ਮਦਦ ਲਈ ਤਿਆਰ
ਇਜ਼ਰਾਈਲ ਦੇ ਨਵੇਂ ਨਿਯੁਕਤ ਰਾਜਦੂਤ ਡਾ. ਰਾਨ ਮਲਕਾ ਦੀ ਟਿੱਪਣੀ ਇਕ ਸਵਾਲ ਦੇ ਜਵਾਬ 'ਚ ਆਈ ਕਿ ਉਨ੍ਹਾਂ ਦਾ ਦੇਸ਼ ਅੱਤਵਾਦ ਤੋਂ ਪੀੜਤ ਭਾਰਤ ਦੀ ਕਿਸ ਹੱਦ ਤਕ ਮਦਦ ਕਰ ਸਕਦਾ ਹੈ।


Iqbalkaur

Content Editor

Related News