ਪਾਕਿਸਤਾਨੀ ਜੇਲ ਤੋਂ ਰਿਹਾਅ ਹੋਏ 22 ਭਾਰਤੀ ਮਛੇਰੇ ਗੁਜਰਾਤ ਪਹੁੰਚੇ

Tuesday, Feb 25, 2025 - 08:45 PM (IST)

ਪਾਕਿਸਤਾਨੀ ਜੇਲ ਤੋਂ ਰਿਹਾਅ ਹੋਏ 22 ਭਾਰਤੀ ਮਛੇਰੇ ਗੁਜਰਾਤ ਪਹੁੰਚੇ

ਅਹਿਮਦਾਬਾਦ, (ਭਾਸ਼ਾ)- ਪਾਕਿਸਤਾਨ ਦੀ ਕਰਾਚੀ ਜੇਲ ਤੋਂ ਰਿਹਾਅ ਹੋਏ 22 ਭਾਰਤੀ ਮਛੇਰੇ ਮੰਗਲਵਾਰ ਗੁਜਰਾਤ ਦੇ ਗਿਰ ਸੋਮਨਾਥ ਪਹੁੰਚੇ ਤੇ ਘਰ ਵਾਪਸੀ ’ਤੇ ਖੁਸ਼ੀ ਪ੍ਰਗਟ ਕੀਤੀ।

ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਪਾਕਿਸਤਾਨੀ ਜੇਲਾਂ ’ਚ ਬੰਦ ਹੋਰ ਭਾਰਤੀ ਮਛੇਰਿਆਂ ਨੂੰ ਵੀ ਰਿਹਾਅ ਕਰਵਾਉਣ ਦੀ ਪ੍ਰਕਿਰਿਆ ਤੇਜ਼ ਕਰੇ।

ਇਨ੍ਹਾਂ 22 ਮਛੇਰਿਆਂ ਨੂੰ ਪਾਕਿਸਤਾਨ ਦੀ ਸਮੁੰਦਰੀ ਸੁਰੱਖਿਆ ਏਜੰਸੀ ਨੇ ਅਪ੍ਰੈਲ 2021 ਤੇ ਦਸੰਬਰ 2022 ਦਰਮਿਆਨ ਅਰਬ ਸਾਗਰ ’ਚ ਗੁਜਰਾਤ ਦੇ ਕੰਢੇ ਨੇੜਿਓਂ ਮੱਛੀਆਂ ਫੜਦੇ ਸਮੇਂ ਗ੍ਰਿਫ਼ਤਾਰ ਕੀਤਾ ਸੀ।

ਮੱਛੀ ਪਾਲਣ ਵਿਭਾਗ ਦੇ ਸਹਾਇਕ ਨਿਰਦੇਸ਼ਕ ਵੀ. ਕੇ. ਗੋਹੇਲ ਅਨੁਸਾਰ ਲਗਭਗ 195 ਭਾਰਤੀ ਮਛੇਰੇ ਅਜੇ ਵੀ ਪਾਕਿਸਤਾਨੀ ਜੇਲਾਂ ’ਚ ਬੰਦ ਹਨ। ਰਿਹਾਅ ਕੀਤੇ ਗਏ 22 ਮਛੇਰਿਆਂ ’ਚੋਂ 18 ਗੁਜਰਾਤ ਦੇ, 3 ਕੇਂਦਰ ਸ਼ਾਸਤ ਪ੍ਰਦੇਸ਼ ਦਮਨ ਦਿਓ ਦੇ ਤੇ ਇਕ ਉੱਤਰ ਪ੍ਰਦੇਸ਼ ਦਾ ਹੈ।


author

Rakesh

Content Editor

Related News