ਨਾਸਿਕ ਮਾਮਲੇ ''ਚ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ : ਦੇਵੇਂਦਰ ਫੜਨਵੀਸ
Friday, Apr 17, 2026 - 04:06 PM (IST)
ਕੋਲਕਾਤਾ- ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੂੰ ਨਾਸਿਕ 'ਚ ਟਾਟਾ ਕੰਸਲਟੈਂਸੀ ਸਰਵਿਸੇਜ਼ (ਟੀਸੀਐੱਸ) ਦੀ ਇਕ ਇਕਾਈ 'ਚ ਜਿਨਸੀ ਸ਼ੋਸ਼ਣ ਅਤੇ ਜ਼ਬਰਨ ਧਰਮ ਪਰਿਵਰਤਨ 'ਚ ਸ਼ਾਮਲ ਮਾਡਿਊਲ ਦਾ ਪਰਦਾਫਾਸ਼ ਕੀਤੇ ਜਾਣ ਪੂਰਾ ਭਰੋਸਾ ਹੈ। ਫੜਨਵੀਸ ਨੇ ਇੱਥੇ ਕਿਹਾ ਕਿ ਬਹੁਰਾਸ਼ਟਰੀ ਕੰਪਨੀ (ਐੱਮਐੱਨਸੀ) ਨੇ ''ਇਸ ਮੁੱਦੇ 'ਤੇ ਗੰਭੀਰਤਾ ਨਾਲ ਧਿਆਨ ਦਿੱਤਾ ਹੈ ਅਤੇ ਜਾਂਚ 'ਚ ਮਦਦ ਲਈ ਜ਼ਰੂਰੀ ਕਦਮ ਚੁੱਕੋ।'' ਉਨ੍ਹਾਂ ਕਿਹਾ,''ਇਹ ਇਕ ਗੰਭੀਰ ਮਾਮਲਾ ਹੈ। ਅਸੀਂ ਇਸ ਮਾਡਿਊਲ ਦਾ ਪਰਦਾਫਾਸ਼ ਕਰਾਂਗੇ। ਅਸੀਂ ਕੇਂਦਰੀ ਏਜੰਸੀਆਂ ਤੋਂ ਵੀ ਮਦਦ ਲੈ ਰਹੇ ਹਾਂ।''
ਆਈਟੀ ਫਰਮ ਵਲੋਂ ਚੁੱਕੇ ਗਏ ਕਦਮਾਂ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਕਿਹਾ,''ਇਸ 'ਚ ਸ਼ਾਮਲ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ।'' ਫੜਨਵੀਸ ਇਸ ਸਮੇਂ ਭਾਜਪਾ ਉਮੀਦਵਾਰਾਂ ਲਈ ਪ੍ਰਚਾਰ ਕਰਨ ਲਈ ਪੱਛਮੀ ਬੰਗਾਲ 'ਚ ਹਨ। ਮੁੰਬਈ ਤੋਂ ਆਈ ਇਕ ਰਿਪੋਰਟ 'ਚ, ਮਹਾਰਾਸ਼ਟਰ ਪੁਲਸ ਦੇ ਇਕ ਸੀਨੀਅਰ ਅਧਿਕਾਰੀ ਦੇ ਹਵਾਲੇ ਤੋਂ ਕਿਹਾ ਗਿਆ ਸੀ ਕਿ ਮਾਮਲੇ ਦੀ ਜਾਂਚ ਤੋਂ ਪਤਾ ਲੱਗਦਾ ਹੈ ਕਿ 7 ਪੁਰਸ਼ ਦੋਸ਼ੀ ਇਕ ਸੰਗਠਿਤ ਗਿਰੋਹ ਦੀ ਤਰ੍ਹਾਂ ਮਹਿਲਾ ਕਰਮਚਾਰੀਆਂ ਨੂੰ ਨਿਸ਼ਾਨਾ ਬਣਾਉਂਦੇ ਸਨ। ਰਿਪੋਰਟ 'ਚ ਕਿਹਾ ਗਿਆ ਹੈ ਕਿ ਪੁਲਸ ਨੇ ਦੋਸ਼ਾਂ ਦੇ ਸੰਬੰਧ 'ਚ 9 ਮਾਮਲੇ ਦਰਜ ਕੀਤੇ ਹਨ। ਹੁਣ ਤੱਕ 7 ਕਰਮਚਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਿਆ ਹੈ, ਜਿਨ੍ਹਾਂ 'ਚੋਂ 6 ਪੁਰਸ਼ ਬਹੁ ਰਾਸ਼ਟਰੀ ਕੰਪਨੀ ਦੀ ਨਾਸਿਕ ਇਕਾਈ 'ਚ ਕੰਮ ਕਰਦੇ ਹਨ ਅਤੇ ਇਕ ਔਰਤ ਐੱਚਆਰ ਪ੍ਰਬੰਧਕ ਹਨ। ਇਕ ਮਹਿਲਾ ਦੋਸ਼ੀ ਫਰਾਰ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
