ਨਾਸਿਕ ਦੇ TCS ਦਫ਼ਤਰ ''ਚ ਸ਼ਰਮਨਾਕ ਕਾਰਾ ! HR ਮੈਨੇਜਰ ਹੀ ਨਿਕਲੀ ''ਮਾਸਟਰਮਾਈਂਡ''

Wednesday, Apr 15, 2026 - 04:02 PM (IST)

ਨਾਸਿਕ ਦੇ TCS ਦਫ਼ਤਰ ''ਚ ਸ਼ਰਮਨਾਕ ਕਾਰਾ ! HR ਮੈਨੇਜਰ ਹੀ ਨਿਕਲੀ ''ਮਾਸਟਰਮਾਈਂਡ''

ਨਾਸਿਕ- ਟਾਟਾ ਕੰਸਲਟੈਂਸੀ ਸਰਵਿਸਿਜ਼ (TCS) ਦੀ ਨਾਸਿਕ ਬਰਾਂਚ 'ਚ ਮਹਿਲਾ ਮੁਲਾਜ਼ਮਾਂ ਦੇ ਜਿਨਸੀ ਸ਼ੋਸ਼ਣ ਅਤੇ ਜ਼ਬਰੀ ਧਰਮ ਪਰਿਵਰਤਨ ਵਰਗੇ ਗੰਭੀਰ ਇਲਜ਼ਾਮਾਂ ਨੇ ਸਨਸਨੀ ਫੈਲਾ ਦਿੱਤੀ ਹੈ। ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (SIT) ਨੇ ਹੈਰਾਨੀਜਨਕ ਖੁਲਾਸੇ ਕੀਤੇ ਹਨ। ਪੁਲਸ ਅਨੁਸਾਰ, ਇਸ ਪੂਰੇ ਮਾਮਲੇ ਦੀ 'ਮਾਸਟਰਮਾਈਂਡ' ਐੱਚ.ਆਰ. (HR) ਮੈਨੇਜਰ ਨਿਦਾ ਖਾਨ ਹੈ। ਨਿਦਾ ਖਾਨ 'ਤੇ ਦੋਸ਼ ਹੈ ਕਿ ਉਸ ਨੇ ਪੀੜਤਾਂ ਦੀਆਂ ਵਾਰ-ਵਾਰ ਕੀਤੀਆਂ ਸ਼ਿਕਾਇਤਾਂ ਨੂੰ ਉੱਚ ਅਧਿਕਾਰੀਆਂ ਤੱਕ ਪਹੁੰਚਣ ਤੋਂ ਰੋਕਿਆ ਅਤੇ ਮੁਲਜ਼ਮਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਹੈਰਾਨੀ ਦੀ ਗੱਲ ਇਹ ਹੈ ਕਿ ਨਿਦਾ ਖਾਨ ਖੁਦ ਦਫ਼ਤਰ ਦੀ POSH (ਜਿਨਸੀ ਸ਼ੋਸ਼ਣ ਰੋਕੂ ਕਮੇਟੀ) ਦੀ ਮੈਂਬਰ ਹੋਣ ਦੇ ਬਾਵਜੂਦ ਪੀੜਤਾਂ ਨੂੰ ਕੇਸ ਵਾਪਸ ਲੈਣ ਲਈ ਦਬਾਅ ਪਾਉਂਦੀ ਰਹੀ।

ਇਸ ਮਾਮਲੇ 'ਚ ਹੁਣ ਤੱਕ ਕੁੱਲ 9 ਕੇਸ ਦਰਜ ਕੀਤੇ ਗਏ ਹਨ, ਜਿਨ੍ਹਾਂ 'ਚੋਂ 8 ਮੁੰਬਈ ਨਾਕਾ ਅਤੇ 1 ਦਿਓਲਾਲੀ ਕੈਂਪ ਪੁਲਸ ਸਟੇਸ਼ਨ 'ਚ ਹੈ। ਇਨ੍ਹਾਂ ਸ਼ਿਕਾਇਤਾਂ 'ਚ ਨਾ ਸਿਰਫ਼ ਜਿਨਸੀ ਸ਼ੋਸ਼ਣ, ਸਗੋਂ ਮਾਨਸਿਕ ਤਸ਼ੱਦਦ ਅਤੇ ਜ਼ਬਰੀ ਧਰਮ ਪਰਿਵਰਤਨ ਦੇ ਗੰਭੀਰ ਦੋਸ਼ ਵੀ ਲਗਾਏ ਗਏ ਹਨ। ਸ਼ਿਕਾਇਤਕਰਤਾਵਾਂ 'ਚ ਇਕ ਪੁਰਸ਼ ਵੀ ਸ਼ਾਮਲ ਹੈ ਜਿਸ ਨੇ ਤਸ਼ੱਦਦ ਦੇ ਇਲਜ਼ਾਮ ਲਗਾਏ ਹਨ। ਪੁਲਸ ਜਾਂਚ ਦੌਰਾਨ ਮੁਲਜ਼ਮਾਂ ਵਿਚਕਾਰ ਹੋਈਆਂ 78 'ਸ਼ੱਕੀ' ਕਾਲਾਂ, ਈਮੇਲਾਂ ਅਤੇ ਚੈਟਾਂ ਬਰਾਮਦ ਹੋਈਆਂ ਹਨ। SIT ਨੇ ਕੁਝ ਵਿੱਤੀ ਲੈਣ-ਦੇਣ ਦੇ ਸਬੂਤ ਵੀ ਲੱਭੇ ਹਨ। ਜਾਂਚ ਦੌਰਾਨ ਪੁਲਸ ਨੇ 40 ਤੋਂ ਵੱਧ ਸੀਸੀਟੀਵੀ ਫੁਟੇਜ ਦੇਖੇ ਅਤੇ ਪੀੜਤਾਂ ਤੇ ਦੋਸ਼ੀਆਂ ਦੇ ਬਿਆਨ ਦਰਜ ਕੀਤੇ। ਦੋਸ਼ੀਆਂ 'ਚੋਂ ਇਕ ਨੂੰ ਫੜਨ ਲਈ ਮਹਿਲਾ ਪੁਲਸ ਕਰਮਚਾਰੀਆਂ ਦੀ ਮਦਦ ਨਾਲ ਇਕ ਗੁਪਤ ਆਪਰੇਸ਼ਨ ਵੀ ਚਲਾਇਆ ਗਿਆ। ਟਾਟਾ ਗਰੁੱਪ ਦੀ ਸਖ਼ਤ ਕਾਰਵਾਈ ਟਾਟਾ ਸੰਨਜ਼ ਦੇ ਚੇਅਰਮੈਨ ਐਨ. ਚੰਦਰਸ਼ੇਖਰਨ ਨੇ ਇਨ੍ਹਾਂ ਦੋਸ਼ਾਂ ਨੂੰ 'ਬੇਹੱਦ ਗੰਭੀਰ ਅਤੇ ਦੁਖਦਾਈ' ਦੱਸਦੇ ਹੋਏ ਅੰਦਰੂਨੀ ਜਾਂਚ ਦੇ ਹੁਕਮ ਦਿੱਤੇ ਹਨ। ਕੰਪਨੀ ਨੇ ਸਪੱਸ਼ਟ ਕੀਤਾ ਹੈ ਕਿ ਉਹ ਅਜਿਹੀ ਬਦਸਲੂਕੀ ਲਈ 'ਜ਼ੀਰੋ ਟਾਲਰੈਂਸ' ਦੀ ਨੀਤੀ ਰੱਖਦੇ ਹਨ ਅਤੇ ਪੁਲਸ ਜਾਂਚ 'ਚ ਪੂਰਾ ਸਹਿਯੋਗ ਦੇ ਰਹੇ ਹਨ।

ਕੇਸ ਦਾ ਮੁੱਖ ਮੁਲਜ਼ਮ ਦਾਨਿਸ਼ ਸ਼ੇਖ ਆਪਣੇ ਸਾਥੀਆਂ ਆਸਿਫ ਅੰਸਾਰੀ, ਸ਼ਫੀ ਸ਼ੇਖ, ਰਜ਼ਾ ਮੈਮਨ, ਤੌਸੀਫ ਅਤਾਰ ਅਤੇ ਸ਼ਾਹਰੁਖ ਕੁਰੈਸ਼ੀ ਦੇ ਨਾਲ ਨਾਸਿਕ ਰੋਡ ਜੇਲ੍ਹ 'ਚ ਬੰਦ ਹੈ। ਪੁਲਸ ਨੂੰ ਸ਼ੱਕ ਹੈ ਕਿ ਕੰਪਨੀ ਦੇ ਅਸਿਸਟੈਂਟ ਜਨਰਲ ਮੈਨੇਜਰ (AGM) ਨੇ ਵੀ ਕੇਸ ਦਰਜ ਹੋਣ ਤੋਂ ਬਾਅਦ ਦਾਨਿਸ਼ ਸ਼ੇਖ ਨਾਲ ਸੰਪਰਕ ਬਣਾਇਆ ਸੀ। ਸ਼ੁਰੂਆਤੀ ਜਾਣਕਾਰੀ ਅਨੁਸਾਰ, ਇਹ ਘਟਨਾਵਾਂ 2022 ਤੋਂ 2026 ਦੇ ਵਿਚਕਾਰ ਹੋਣ ਦਾ ਅਨੁਮਾਨ ਹੈ। ਜਾਂਚ ਅਜੇ ਜਾਰੀ ਹੈ ਅਤੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਾਰੇ ਪਹਿਲੂਆਂ ਦੀ ਪੂਰੀ ਤਰ੍ਹਾਂ ਨਾਲ ਜਾਂਚ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ ਅੰਤਿਮ ਨਤੀਜੇ ਕੱਢੇ ਜਾਣਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News