‘ਨਾਸਾ’ ਨੇ ਭਾਰਤ ਨੂੰ ‘ਮੂਨ ਬੇਸ ਮਿਸ਼ਨ’ ''ਚ ਸ਼ਾਮਲ ਹੋਣ ਲਈ ਦਿੱਤਾ ਸੱਦਾ

Thursday, Aug 13, 2026 - 02:07 PM (IST)

‘ਨਾਸਾ’ ਨੇ ਭਾਰਤ ਨੂੰ ‘ਮੂਨ ਬੇਸ ਮਿਸ਼ਨ’ ''ਚ ਸ਼ਾਮਲ ਹੋਣ ਲਈ ਦਿੱਤਾ ਸੱਦਾ

ਨਵੀਂ ਦਿੱਲੀ (ਏਜੰਸੀ)- ਪੁਲਾੜ ਖੇਤਰ ਵਿਚ ਦੁਵੱਲੇ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਦੀ ਦਿਸ਼ਾ ਵਿਚ ਇਕ ਵੱਡੇ ਕਦਮ ਦੇ ਤਹਿਤ ‘ਨਾਸਾ’ ਨੇ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੂੰ ਚੰਦਰਮਾ ਦੇ ਦੱਖਣੀ ਧਰੁੱਵ ਦੇ ਨੇੜੇ ਮਨੁੱਖਾਂ ਲਈ ਟਿਕਾਣਾ ਬਣਾਉਣ ਦੇ ਆਪਣੇ ਮਹੱਤਵਪੂਰਨ ਪ੍ਰੋਗਰਾਮ ਵਿਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਹੈ।

‘ਮੂਨ ਬੇਸ ਮਿਸ਼ਨ’ ਨਾਂ ਦੇ ਇਸ ਪ੍ਰਾਜੈਕਟ ਦਾ ਮਕਸਦ ਚਾਲਕ ਦਲ (ਕਰੂ) ਵਾਲੇ ਅਤੇ ਮਨੁੱਖ-ਰਹਿਤ ਮੁਹਿੰਮਾਂ ਦੀ ਇਕ ਲੜੀ ਰਾਹੀਂ ਪੁਲਾੜ ਯਾਤਰੀਆਂ ਦੇ ਰਹਿਣ, ਕੰਮ ਕਰਨ ਅਤੇ ਖੋਜ-ਪੜਤਾਲ ਲਈ ਇਕ ਸਥਾਈ ਟਿਕਾਣਾ ਸਥਾਪਿਤ ਕਰਨਾ ਹੈ।

ਅਮਰੀਕੀ ਪੁਲਾੜ ਏਜੰਸੀ ‘ਨਾਸਾ’ ਦੇ ਅਨੁਸਾਰ ਇਸ ਪ੍ਰਾਜੈਕਟ ਦਾ ਮਕਸਦ ਵਿਗਿਆਨਕ ਖੋਜ ਦੇ ਰਾਹ ਖੋਲ੍ਹਣਾ ਅਤੇ ਭਵਿੱਖ ਵਿਚ ਪੁਲਾੜ ਖੋਜ ਲਈ ਤਿਆਰੀ ਕਰਨਾ ਹੈ।


author

cherry

Content Editor

Related News