ਨਰਸਿੰਘ ਨੇ ਏ. ਐੱਸ. ਜੀ. ਅਹੁਦੇ ਤੋਂ ਦਿੱਤਾ ਅਸਤੀਫਾ

Saturday, Oct 06, 2018 - 02:55 AM (IST)

ਨਰਸਿੰਘ ਨੇ ਏ. ਐੱਸ. ਜੀ. ਅਹੁਦੇ ਤੋਂ ਦਿੱਤਾ ਅਸਤੀਫਾ

ਨਵੀਂ  ਦਿੱਲੀ-ਵਧੀਕ ਸਾਲੀਸੀਟਰ ਜਨਰਲ (ਏ. ਐੱਸ. ਜੀ.) ਪੀ. ਐੱਸ. ਨਰਸਿੰਘ ਨੇ ਨਿੱਜੀ ਕਾਰਨਾਂ ਦਾ ਹਵਾਲਾ ਦਿੰਦਿਅਾਂ ਆਪਣੇ ਅਹੁਦ­ੇ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਨੇ ਸਰਕਾਰ ਕੋਲੋਂ 15 ਦਸੰਬਰ ਤੋਂ ਉਨ੍ਹਾਂ ਨੂੰ ਅਹੁਦੇ ਤੋਂ ਮੁਕਤ ਕਰਨ ਲਈ ਕਿਹਾ ਹੈ।  ਸੁਪਰੀਮ ਕੋਰਟ ਨੂੰ 15 ਦਸੰਬਰ ਤੋਂ ਸਰਦ ਰੁੱਤ ਦੀਅਾਂ ਛੁੱਟੀਅਾਂ ਹੋਣਗੀਅਾਂ।  ਨਰਸਿੰਘ ਦੇ ਪਿਤਾ ਦਾ ਹਾਲ ਹੀ ’ਚ ਦਿਹਾਂਤ ਹੋ ਗਿਆ ਸੀ ਅਤੇ ਉਹ ਆਪਣੀ ਬੀਮਾਰ ਮਾਂ ਨੂੰ ਦੇਖਣ ਲਈ ਅਕਸਰ ਹੈਦਰਾਬਾਦ ਜਾਂਦੇ ਹਨ।  ਉਨ੍ਹਾਂ ਦੇ ਨਜਦੀਕੀ ਸੂਤਰਾਂ ਨੇ ਦੱਸਿਆ ਕਿ ਉਨ੍ਹਾਂ ਨੇ ਅਸਤੀਫਾ ਦੇਣ ਦਾ ਫੈਸਲਾ ਇਸ ਲਈ ਕੀਤਾ ਤਾਂ ਕਿ ਸੁਪਰੀਮ ਕੋਰਟ ’ਚ ਸਰਕਾਰ ਦਾ ਕੰਮ ਪ੍ਰਭਾਵਿਤ ਨਾ ਹੋਵੇ।


Related News