ਧਮਾਕੇ 'ਚ ਗੁਆਏ ਦੋਵੇਂ ਹੱਥ, ਮਾਲਵਿਕਾ ਦੇ ਸਾਹਸ ਅੱਗੇ ਮੁਸ਼ਕਲਾਂ ਨੇ ਟੇਕੇ ਗੋਡੇ

Saturday, Mar 08, 2025 - 01:37 PM (IST)

ਧਮਾਕੇ 'ਚ ਗੁਆਏ ਦੋਵੇਂ ਹੱਥ, ਮਾਲਵਿਕਾ ਦੇ ਸਾਹਸ ਅੱਗੇ ਮੁਸ਼ਕਲਾਂ ਨੇ ਟੇਕੇ ਗੋਡੇ

ਨੈਸ਼ਨਲ ਡੈਸਕ- 13 ਸਾਲ ਦੀ ਉਮਰ ਵਿਚ ਇਕ ਹਾਦਸੇ ਕਾਰਨ ਉਸ ਨੂੰ ਆਪਣੇ ਦੋਵੇਂ ਹੱਥ ਗੁਆਉਣੇ ਪਏ ਅਤੇ ਪੈਰ ਬੁਰੀ ਤਰ੍ਹਾਂ ਨੁਕਸਾਨੇ ਗਏ ਪਰ ਉਸ ਦੀ ਹਿੰਮਤ ਅੱਗੇ ਮੁਸ਼ਕਲਾਂ ਨੇ ਗੋਡੇ ਟੇਕ ਦਿੱਤੇ। ਅਜਿਹੀ ਸਾਹਸ ਭਰੀ ਕਹਾਣੀ ਹੈ ਮਾਲਵਿਕਾ ਅੱਯਰ ਦੀ। ਉਹ ਅੱਜ ਇਕ ਸਮਾਜਿਕ ਕਾਰਕੁੰਨ, ਇੰਟਰਨੈਸ਼ਨਲ ਮੋਟੀਵੇਸ਼ਨਲ ਸਪੀਕਰ ਹੈ। ਉਹ ਲੱਖਾਂ ਲੋਕਾਂ ਦੀ ਰੋਲ ਮਾਡਲ ਹੈ। 

ਦੋਵੇਂ ਹੱਥ ਗੁਆਉਣ ਦੇ ਬਾਵਜੂਦ 10ਵੀਂ 'ਚ ਕੀਤਾ ਟਾਪ

ਮਾਲਵਿਕਾ ਦਾ ਜਨਮ ਤਾਮਿਲਨਾਡੂ ਦੇ ਕੁੰਭਕੋਣਮ ਵਿਚ 18 ਫਰਵਰੀ 1989 ਨੂੰ ਹੋਇਆ ਸੀ ਪਰ ਉਹ ਰਾਜਸਥਾਨ ਦੇ ਬੀਕਾਨੇਰ ਵਿਚ ਵੱਡੀ ਹੋਈ। ਉਸ ਦੇ ਪਿਤਾ ਇੰਜੀਨੀਅਰ ਸਨ। ਉਨ੍ਹਾਂ ਦੀ ਪੋਸਟਿੰਗ ਇੱਥੇ ਸੀ। ਮਾਲਵਿਕਾ ਜਿਸ ਦਰਦ ਤੋਂ ਲੰਘੀ ਉਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਉਹ ਦੋ ਸਾਲ ਤੱਕ ਬਿਸਤਰ 'ਤੇ ਰਹੀ, ਇਸ ਦੇ ਬਾਵਜੂਦ ਉਸ ਨੇ 10ਵੀਂ ਦੀ ਪ੍ਰੀਖਿਆ ਵਿਚ ਟਾਪ ਕੀਤਾ। ਉਸ ਨੇ ਪ੍ਰਾਈਵੇਟ ਉਮੀਦਵਾਰ ਦੇ ਰੂਪ ਵਿਚ ਪ੍ਰੀਖਿਆ ਦਿੱਤੀ ਸੀ। ਸਿਰਫ 3 ਮਹੀਨੇ ਦੀ ਤਿਆਰੀ ਵਿਚ ਉਸ ਨੇ 97 ਫ਼ੀਸਦੀ ਅੰਕ ਹਾਸਲ ਕੀਤੇ ਸਨ। ਇਸ ਨੇ ਸਾਰੇ ਲੋਕਾਂ ਦਾ ਧਿਆਨ ਆਕਰਸ਼ਿਤ ਕੀਤਾ। ਇਸ ਤੋਂ ਭਾਰਤ ਦੇ ਉਸ ਸਮੇਂ ਦੇ ਰਾਸ਼ਟਰਪਤੀ ਡਾ. ਏ. ਪੀ. ਜੇ. ਅਬਦੁੱਲ ਕਲਾਮ ਨੇ ਉਨ੍ਹਾਂ ਨੂੰ ਰਾਸ਼ਟਰਪਤੀ ਭਵਨ ਵਿਚ ਸੱਦਾ ਦਿੱਤਾ। ਇਹ ਮਾਲਵਿਕਾ ਲਈ ਕਦੇ ਨਾ ਭੁੱਲਣ ਵਾਲਾ ਅਨੁਭਵ ਸੀ।

PunjabKesari

ਕੀ ਹੋਇਆ ਸੀ ਮਾਲਵਿਕਾ ਨਾਲ?

ਮਾਲਵਿਕਾ ਦੱਸਦੀ ਹੈ ਕਿ 26 ਮਈ 2002 ਨੂੰ ਹਾਦਸੇ ਹੋਣ ਤੱਕ ਮੇਰੀ ਜ਼ਿੰਦਗੀ ਬਹੁਤ ਵਧੀਆ ਸੀ। ਉਦੋਂ ਮੇਰੀ ਉਮਰ 13 ਸਾਲ ਸੀ। ਹਾਦਸੇ ਦੇ ਕੁਝ ਮਹੀਨੇ ਪਹਿਲਾਂ ਸ਼ਹਿਰ ਵਿਚ ਇਕ ਗੋਲਾ-ਬਾਰੂਦ ਡਿਪੋ ਵਿਚ ਅੱਗ ਲੱਗ ਗਈ ਸੀ ਅਤੇ ਹੱਥ ਗੋਲੇ ਅਤੇ ਹੋਰ ਟੁੱਕੜੇ ਪੂਰੇ ਸ਼ਹਿਰ ਵਿਚ ਬਿਖਰ ਗਏ ਸਨ। ਅਜਿਹਾ ਹੀ ਇਕ ਟੁੱਕੜਾ ਸਾਡੇ ਗੁਆਂਢ ਵਿਚ ਡਿੱਗਿਆ ਸੀ। ਇਹ ਇਕ ਨਕਾਰਾ ਗੋਲਾ ਸੀ। ਮੈਂ ਆਪਣੀ ਜੀਂਸ ਦੀ ਜੇਬ ਨਾਲ ਕੁਝ ਚਿਪਾਉਣ ਦੀ ਕੋਸ਼ਿਸ਼ ਕਰ ਰਹੀ ਸੀ। ਮੈਨੂੰ ਇਸ ਨੂੰ ਹਥੌੜੇ ਨਾਲ ਮਾਰਨ ਲਈ ਕੋਈ ਭਾਰੀ ਚੀਜ਼ ਚਾਹੀਦੀ ਸੀ। ਮੈਂ ਇਹ ਗੋਲਾ ਲਿਆ ਅਤੇ ਇਸ ਨੂੰ ਮਾਰਿਆ। ਪਹਿਲੀ ਹੀ ਸੱਟ ਵਿਚ ਗੋਲਾ ਮੇਰੇ ਹੱਥ 'ਚ ਫਟ ਗਿਆ। ਮੇਰੇ ਦੋਵੇਂ ਹੱਥ ਬੇਕਾਰ ਹੋ ਗਏ ਸਨ। ਦੋਵੇਂ ਪੈਰਾਂ ਵਿਚ ਵੀ ਗੰਭੀਰ ਸੱਟਾਂ ਲੱਗੀਆਂ। ਮੈਨੂੰ ਮੁੜ ਤੁਰਨ-ਫਿਰਨ ਵਿਚ ਦੋ ਸਾਲ ਲੱਗ ਗਏ।

PunjabKesari

ਪ੍ਰੇਰਣਾਦਾਇਕ ਬੁਲਾਰੇ ਵਜੋਂ ਉੱਭਰੀ

ਮਾਲਵਿਕਾ ਨੂੰ 2013 ਵਿਚ ਚੇਨਈ 'ਚ TEDxYouth 'ਚ ਬੋਲਣ ਲਈ ਸੱਦਾ ਦਿੱਤਾ ਗਿਆ ਸੀ। ਇਸ ਨੇ ਇਕ ਪ੍ਰੇਰਣਾਦਾਇਕ ਬੁਲਾਰੇ ਵਜੋਂ ਉਸ ਦੇ ਕਰੀਅਰ ਨੂੰ ਵਧਾਉਣ 'ਚ ਸਹਾਇਤਾ ਕੀਤੀ। ਇਸ ਤੋਂ ਬਾਅਦ ਉਸ ਨੇ ਵੱਖ-ਵੱਖ ਦੇਸ਼ਾਂ 'ਚ ਸ਼ਾਮਲ ਹੋਣ ਦੀ ਮਹੱਤਤਾ ਨੂੰ ਉਜਾਗਰ ਕਰਦੇ ਹੋਏ ਆਪਣੇ ਵਿਚਾਰ ਪ੍ਰਗਟ ਕੀਤੇ।

ਰਾਮਨਾਥ ਕੋਵਿੰਦ ਵੱਲੋਂ ਨਾਰੀ ਸ਼ਕਤੀ ਪੁਰਸਕਾਰ ਨਾਲ ਸਨਮਾਨਿਤ

ਮਾਲਵਿਕਾ ਨੂੰ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਵੱਲੋਂ ਨਾਰੀ ਸ਼ਕਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਉਸ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਸੋਸ਼ਲ ਮੀਡੀਆ ਖਾਤਿਆਂ ਨੂੰ ਸੰਭਾਲਣ ਲਈ ਚੁਣਿਆ ਸੀ। ਉਹ ਕਹਿੰਦੀ ਹੈ ਕਿ ਸ਼ਮੂਲੀਅਤ ਅਜਿਹੀ ਚੀਜ਼ ਹੈ ਜਿਸ ਨੂੰ ਮਨਾਉਣ ਦੀ ਲੋੜ ਹੈ। ਸਰੀਰਕ ਦਿੱਖ ਬਿਲਕੁਲ ਮਾਇਨੇ ਨਹੀਂ ਰੱਖਦੀ। ਉਸ ਲਈ ਇਕ ਸੱਚਮੁੱਚ ਸਮਾਵੇਸ਼ੀ ਸਮਾਜ ਦਾ ਹਿੱਸਾ ਹੋਣ ਦਾ ਮਤਲਬ ਹੈ ਕਿ ਹਰੇਕ ਕੋਲ ਵਿਲੱਖਣ ਹੁਨਰ ਹਨ। ਇਸ ਦੀ ਸ਼ਲਾਘਾ ਕੀਤੀ ਜਾਣੀ ਚਾਹੀਦੀ ਹੈ।

PunjabKesari


 


author

Tanu

Content Editor

Related News