PM ਮੋਦੀ ਨੇ ਵਿਝਿਨਜਮ ਅੰਤਰਰਾਸ਼ਟਰੀ ਬੰਦਰਗਾਹ ਦਾ ਕੀਤਾ ਉਦਘਾਟਨ, ਉਸਾਰੀ ''ਚ ਲੱਗੇ 8,867 ਕਰੋੜ ਰੁਪਏ

Friday, May 02, 2025 - 12:24 PM (IST)

PM ਮੋਦੀ ਨੇ ਵਿਝਿਨਜਮ ਅੰਤਰਰਾਸ਼ਟਰੀ ਬੰਦਰਗਾਹ ਦਾ ਕੀਤਾ ਉਦਘਾਟਨ, ਉਸਾਰੀ ''ਚ ਲੱਗੇ 8,867 ਕਰੋੜ ਰੁਪਏ

ਤਿਰੂਵਨੰਤਪੁਰਮ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਇੱਥੇ ਵਿਝਿਨਜਮ ਅੰਤਰਰਾਸ਼ਟਰੀ ਬੰਦਰਗਾਹ ਦਾ ਅਧਿਕਾਰਤ ਤੌਰ 'ਤੇ ਉਦਘਾਟਨ ਕੀਤਾ, ਜਿਸ ਦੀ ਉਸਾਰੀ 8,867 ਕਰੋੜ ਰੁਪਏ ਦੀ ਅਨੁਮਾਨਤ ਲਾਗਤ ਨਾਲ ਕੀਤੀ ਗਈ ਹੈ। ਪ੍ਰਧਾਨ ਮੰਤਰੀ ਸਵੇਰੇ 10.15 ਵਜੇ ਤਿਰੂਵਨੰਤਪੁਰਮ ਸ਼ਹਿਰ ਤੋਂ ਹੈਲੀਕਾਪਟਰ ਰਾਹੀਂ ਬੰਦਰਗਾਹ ਖੇਤਰ 'ਚ ਪਹੁੰਚੇ ਅਤੇ 'ਹਾਰਡ ਹੈਟ' ਪਹਿਨ ਕੇ, ਬੰਦਰਗਾਹ ਕੇਂਦਰ ਦਾ ਦੌਰਾ ਕੀਤਾ ਅਤੇ ਉੱਥੋਂ ਦੀਆਂ ਸਹੂਲਤਾਂ ਦਾ ਜਾਇਜ਼ਾ ਲਿਆ। ਇਸ ਤੋਂ ਬਾਅਦ ਸਵੇਰੇ 11.33 ਵਜੇ, ਉਨ੍ਹਾਂ ਨੇ ਕੇਰਲ ਦੇ ਰਾਜਪਾਲ ਰਾਜੇਂਦਰ ਅਰਲੇਕਰ, ਮੁੱਖ ਮੰਤਰੀ ਪਿਨਰਾਈ ਵਿਜਯਨ, ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ ਅਤੇ ਤਿਰੂਵਨੰਤਪੁਰਮ ਤੋਂ ਕਾਂਗਰਸ ਸੰਸਦ ਮੈਂਬਰ ਸ਼ਸ਼ੀ ਥਰੂਰ ਦੀ ਮੌਜੂਦਗੀ 'ਚ ਸਹੂਲਤ ਦੇ ਪਹਿਲੇ ਪੜਾਅ ਦਾ ਰਸਮੀ ਉਦਘਾਟਨ ਕੀਤਾ।

PunjabKesari

ਤਿਰੂਵਨੰਤਪੁਰਮ ਜ਼ਿਲ੍ਹੇ 'ਚ ਸਥਿਤ ਇਸ ਬੰਦਰਗਾਹ ਤੋਂ ਅੰਤਰਰਾਸ਼ਟਰੀ ਵਪਾਰ ਅਤੇ ਸ਼ਿਪਿੰਗ 'ਚ ਭਾਰਤ ਦੀ ਭੂਮਿਕਾ ਨੂੰ ਬਦਲਣ ਦੀ ਉਮੀਦ ਹੈ। ਡੂੰਘੇ ਪਾਣੀ ਵਾਲੇ ਇਸ ਬੰਦਰਗਾਹ ਨੂੰ ਅਡਾਨੀ ਪੋਰਟਸ ਐਂਡ ਸਪੈਸ਼ਲ ਇਕਨਾਮਿਕ ਜ਼ੋਨ ਲਿਮਟਿਡ (ਏਪੀਐਸਈਜ਼ੈਡ) ਦੁਆਰਾ ਵਿਕਸਿਤ ਕੀਤਾ ਗਿਆ ਹੈ, ਜੋ ਕਿ ਭਾਰਤ ਦਾ ਸਭ ਤੋਂ ਵੱਡਾ ਬੰਦਰਗਾਹ ਡੇਵਲਪਰ ਹੈ ਅਤੇ ਅਡਾਨੀ ਸਮੂਹ ਦਾ ਹਿੱਸਾ ਹੈ। ਸਫਲ ਪ੍ਰੀਖਣ ਤੋਂ ਬਾਅਦ ਬੰਦਰਗਾਹ ਨੂੰ ਪਿਛਲੇ ਸਾਲ 4 ਦਸੰਬਰ ਨੂੰ ਵਪਾਰਕ 'ਕਮਿਸ਼ਨਿੰਗ' ਸਰਟੀਫਿਕੇਟ ਪ੍ਰਾਪਤ ਹੋਇਆ ਸੀ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

DIsha

Content Editor

Related News