ਪੀ.ਐੱਮ. ਮੋਦੀ ਅਤੇ ਸਕੌਟ ਮੌਰੀਸਨ ਨੇ ਵਰਚੁਅਲ ਸੰਮੇਲਨ 'ਚ ਕੀਤੀ ਦੋ-ਪੱਖੀ ਵਾਰਤਾ

Thursday, Jun 04, 2020 - 11:40 AM (IST)

ਪੀ.ਐੱਮ. ਮੋਦੀ ਅਤੇ ਸਕੌਟ ਮੌਰੀਸਨ ਨੇ ਵਰਚੁਅਲ ਸੰਮੇਲਨ 'ਚ ਕੀਤੀ ਦੋ-ਪੱਖੀ ਵਾਰਤਾ

ਸਿਡਨੀ/ਨਵੀਂ ਦਿੱਲੀ (ਬਿਊਰੋ): ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਆਸ੍ਰਟੇਲੀਆਈ ਪੀ.ਐੱਮ. ਸਕੌਟ ਮੌਰੀਸਨ ਵਿਚਾਲੇ ਅੱਜ ਭਾਵ ਵੀਰਵਾਰ ਨੂੰ ਦੋ-ਪੱਖੀ ਵਰਚੁਅਲ ਸਿਖਰ ਸੰਮੇਲਨ ਸ਼ੁਰੂ ਹੋ ਗਿਆ ਹੈ।ਇਸ ਦੌਰਾਨ ਪੀ.ਐੱਮ. ਮੋਦੀ ਨੇ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਸਕੌਟ ਮੋਰੀਸਨ ਨੂੰ ਭਾਰਤ ਆਉਣ ਦਾ ਸੱਦਾ ਦਿੱਤਾ ਹੈ। ਨਾਲ ਹੀ ਦੋਹਾਂ ਦੇਸ਼ਾਂ ਵਿਚਾਲੇ ਵਪਾਰ ਸੰਬੰਧ ਵਾਧਉਣ 'ਤੇ ਜ਼ੋਰ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਕੁਝ ਸਾਲਾਂ ਵਿਚ ਭਾਰਤ ਅਤੇ ਆਸਟ੍ਰੇਲੀਆ ਦੇ ਸੰਬੰਧ ਕਾਫੀ ਮਜ਼ਬੂਤ ਹੋਏ ਹਨ।

 

ਪੀ.ਐੱਮ. ਮੋਦੀ ਨੇ ਕਿਹਾ,''ਗਲੋਬਲ ਮਹਾਮਾਰੀ ਦੇ ਇਸ ਕਾਲ ਵਿਚ ਸਾਡੀ Comprehensive Strategic Partnership ਦੀ ਭੂਮਿਕਾ ਹੋਰ ਮਹੱਤਵਪੂਰਨ ਰਹੇਗੀ। ਵਿਸ਼ਵ ਨੂੰ ਇਸ ਮਹਾਮਾਰੀ ਦੇ ਆਰਥਿਕ ਅਤੇ ਸਮਾਜਿਕ ਬੁਰੇ ਪ੍ਰਭਾਵਾਂ ਵਿਚੋਂ ਕੱਢਣ ਲਈ ਇਕ coordinated ਅਤੇ collaborative approach ਦੀ ਲੋੜ ਹੈ।'' ਪੀ.ਐੱਮ. ਮੋਦੀ ਨੇ ਅੱਗੇ ਕਿਹਾ,''ਸਾਡੀ ਸਰਕਾਰ ਨੇ ਕੋਰੋਨਾ ਸੰਕਟ ਨੂੰ ਇਕ ਮੌਕੇ ਦੀ ਤਰ੍ਹਾਂ ਦੇਖਣ ਦਾ ਫੈਸਲਾ ਲਿਆ ਹੈ। ਭਾਰਤ ਵਿਚ ਲੱਗਭਗ ਸਾਰੇ ਖੇਤਰਾਂ ਵਿਚ ਵੱਡੇ ਪੱਧਰ 'ਤੇ ਸੁਧਾਰ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਚੁੱਕੀ ਹੈ। ਬਹੁਤ ਜਲਦੀ ਹੀ ਜ਼ਮੀਨੀ ਪੱਧਰ 'ਤੇ ਇਸ ਦੇ ਨਤੀਜੇ ਦੇਖਣ ਨੂੰ ਮਿਲਣਗੇ।''

ਇਸ ਦੌਰਾਨ ਆਸਟ੍ਰੇਲੀਆਈ ਪੀ.ਐੱਮ ਮੌਰੀਸਨ ਨੇ ਕਿਹਾ,''ਮੈਂ ਤੁਹਾਨੂੰ (ਪੀ.ਐੱਮ. ਮੋਦੀ) ਭਾਰਤ ਦੇ ਅੰਦਰ ਹੀ ਨਹੀਂ ਸਗੋਂ ਪੂਰੇ ਜੀ-20 ਅਤੇ ਇੰਡੋ-ਪੈਸੀਫਿਕ ਵਿਚ ਸਥਿਰ, ਰਚਨਾਤਮਕ ਅਤੇ ਬਹੁਤ ਸਕਰਾਤਮਕ ਭੂਮਿਕਾ ਨਿਭਾਉਣ ਲਈ ਧੰਨਵਾਦ ਦਿੰਦਾ ਹਾਂ, ਜੋ ਤੁਸੀਂ ਬਹੁਤ ਮੁਸ਼ਕਲ ਸਮੇਂ ਵਿਚ ਨਿਭਾਈ ਹੈ।''


author

Vandana

Content Editor

Related News