ਮੋਦੀ ਦੇ ਇਕ ਫੋਨ ਕਾਲ ਦੀ ਦੂਰੀ ਵਾਲੇ ਬਿਆਨ ’ਤੇ ਟਿਕੈਤ ਦਾ ਪਲਟਵਾਰ, PM ਦਾ ਫੋਨ ਨੰਬਰ ਕੀ ਹੈ?

Friday, Feb 05, 2021 - 10:29 AM (IST)

ਮੋਦੀ ਦੇ ਇਕ ਫੋਨ ਕਾਲ ਦੀ ਦੂਰੀ ਵਾਲੇ ਬਿਆਨ ’ਤੇ ਟਿਕੈਤ ਦਾ ਪਲਟਵਾਰ, PM ਦਾ ਫੋਨ ਨੰਬਰ ਕੀ ਹੈ?

ਨਵੀਂ ਦਿੱਲੀ/ਸੋਨੀਪਤ (ਏਜੰਸੀਆਂ/ਇੰਟ/ਦੀਕਸ਼ਿਤ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੰਦੋਲਨਕਾਰੀ ਕਿਸਾਨਾਂ ਨੂੰ ਗੱਲਬਾਤ ਦੀ ਪੇਸ਼ਕਸ਼ ਦੁਹਰਾਉਂਦੇ ਹੋਏ ਬੀਤੇ ਸ਼ਨੀਵਾਰ ਕਿਹਾ ਸੀ ਕਿ ਸਰਕਾਰ ਖੇਤੀਬਾੜੀ ਸੁਧਾਰ ਕਾਨੂੰਨਾਂ ਦੇ ਮੁੱਦੇ ’ਤੇ ਆਪਣੇ 22 ਜਨਵਰੀ ਦੇ ਪ੍ਰਸਤਾਵ ’ਤੇ ਅਜੇ ਵੀ ਕਾਇਮ ਹੈ ਅਤੇ ਇਕ ਫੋਨ ਕਾਲ ਕਰਕੇ ਗੱਲਬਾਤ ਨੂੰ ਵਧਾਇਆ ਜਾ ਸਕਦਾ ਹੈ। ਹੱਲ ਗੱਲਬਾਤ ਰਾਹੀਂ ਹੀ ਨਿਕਲੇਗਾ। 

ਇਹ ਵੀ ਪੜ੍ਹੋ: ਕਿਸਾਨ ਅੰਦੋਲਨ ’ਤੇ ਪਹਿਲੀ ਵਾਰ ਬੋਲੇ ਵਿਰਾਟ ਕੋਹਲੀ, ਟਵੀਟ ਕਰ ਆਖੀ ਇਹ ਗੱਲ

ਉਥੇ ਹੀ ਜਦੋਂ ਇਸ ਸਬੰਧੀ ਸਵਾਲ ਟਿਕੈਤ ਨੂੰ ਪੁੱਛਿਆ ਗਿਆ ਕਿ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਹੈ ਕਿ ਉਨ੍ਹਾਂ ਦੀ ਸਰਕਾਰ ਕਿਸਾਨਾਂ ਨਾਲ ਸਿਰਫ਼ ਇਕ ਫੋਨ ਕਾਲ ਦੂਰ ਹੈ ਤਾਂ ਉਨ੍ਹਾਂ ਅੱਗੋ ਪੁੱਛਿਆ- ‘ਨੰਬਰ ਕੀ ਹੈ? ਦੱਸ ਦਿਓ, ਅਸੀਂ ਗੱਲ ਕਰ ਲਵਾਂਗੇ।’ ਉਨ੍ਹਾਂ ਕਿਹਾ ਕਿ ਸਰਕਾਰ ਨਾਲ ਜੋ ਵੀ ਗੱਲ ਹੋਵੇਗੀ ਉਹ ਕਿਸਾਨ ਸੰਗਠਨ ਦੀ ਕਮੇਟੀ ਕਰੇਗੀ।

ਇਹ ਵੀ ਪੜ੍ਹੋ: ਦਿਲਜੀਤ ਦੋਸਾਂਝ ਨੇ ਰਿਹਾਨਾ ਦੇ ਸਨਮਾਨ ’ਚ ਰਿਲੀਜ਼ ਕੀਤਾ ਗਾਣਾ, ਭੜਕ ਗਈ ਕੰਗਨਾ ਰਣੌਤ

ਦੱਸ ਦੇਈਏ ਕਿ ਮੋਦੀ ਨੇ ਇਹ ਗੱਲ ਸੰਸਦ ਦੇ ਬਜਟ ਸਮਾਗਮ ਦੇ ਮੌਕੇ ’ਤੇ ਵੀਡੀਓ ਕਾਨਫਰੰਸਿੰਗ ਰਾਹੀਂ ਸਰਬ ਪਾਰਟੀ ਬੈਠਕ ਨੂੰ ਸੰਬੋਧਿਤ ਕਰਦਿਆਂ ਕਹੀ ਸੀ। ਉਨ੍ਹਾਂ ਕਿਹਾ ਕਿ ਬੇਸ਼ੱਕ ਸਰਕਾਰ ਅਤੇ ਕਿਸਾਨ ਆਮ ਸਹਿਮਤੀ ’ਤੇ ਨਹੀਂ ਪੁੱਜੇ ਹਨ ਪਰ ਅਸੀਂ ਕਿਸਾਨਾਂ ਦੇ ਸਾਹਮਣੇ ਬਦਲ ਪੇਸ਼ ਕਰ ਰਹੇ ਹਾਂ। ਉਹ ਇਸ ’ਤੇ ਚਰਚਾ ਕਰਨ। ਕਿਸਾਨਾਂ ਅਤੇ ਮੇਰੇ ਦਰਮਿਆਨ ਸਿਰਫ਼ ਇਕ ਫੋਨ ਕਾਲ ਦੀ ਦੂਰੀ ਹੈ।

ਇਹ ਵੀ ਪੜ੍ਹੋ: ਕਿਸਾਨ ਅੰਦੋਲਨ : ਅਜੇ ਦੇਵਗਨ ਦੇ ਟਵੀਟ ’ਤੇ ਭੜਕਿਆ ਪੰਜਾਬੀ ਸਿੰਗਰ, ਕਹਿ ਦਿੱਤਾ ‘ਚਮਚਾ’

ਅਜੇ ਤੱਕ 21 ਕਿਸਾਨ ਲਾਪਤਾ, 125 ਕਿਸਾਨਾਂ ’ਤੇ ਕੇਸ ਦਰਜ
ਮੋਰਚੇ ਦੇ ਮੈਂਬਰ ਡਾ. ਦਰਸ਼ਨਪਾਲ, ਬਲਬੀਰ ਸਿੰਘ ਰਾਜੇਵਾਲ, ਗੁਰਨਾਮ ਸਿੰਘ ਚੰਡੂਨੀ ਆਦਿ ਨੇ ਕਿਹਾ ਕਿ ਹੁਣ ਤੱਕ ਮਿਲੀ ਜਾਣਕਾਰੀ ਵਿਚ 125 ਕਿਸਾਨਾਂ ’ਤੇ ਕੇਸ ਦਰਜ ਕੀਤਾ ਗਿਆ ਹੈ ਪਰ 21 ਕਿਸਾਨ ਅਜਿਹੇ ਹਨ ਜੋ ਅਜੇ ਤੱਕ ਲਾਪਤਾ ਹਨ। ਇਨ੍ਹਾਂ ਦੀ ਭਾਲ ਵਿਚ ਹਰ ਸੰਭਵ ਯਤਨ ਕਿਸਾਨ ਮੋਰਚਾ ਕਰ ਰਿਹਾ ਹੈ।

ਇਹ ਵੀ ਪੜ੍ਹੋ: ਕੰਗਨਾ ਰਣੌਤ ’ਤੇ ਟਵਿੱਟਰ ਦੀ ਵੱਡੀ ਕਾਰਵਾਈ, ਡਿਲੀਟ ਕੀਤੇ ਇਤਰਾਜ਼ਯੋਗ ਟਵੀਟ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।  


author

cherry

Content Editor

Related News