ਮੋਦੀ ਅਤੇ ਉਨ੍ਹਾਂ ਦੇ ਵਿਚਾਰਾਂ ਨੇ ਬਰਬਾਦ ਕਰ ਦਿੱਤੀ ਅਰਥ ਵਿਵਸਥਾ : ਰਾਹੁਲ ਗਾਂਧੀ

Friday, Mar 06, 2020 - 01:06 PM (IST)

ਮੋਦੀ ਅਤੇ ਉਨ੍ਹਾਂ ਦੇ ਵਿਚਾਰਾਂ ਨੇ ਬਰਬਾਦ ਕਰ ਦਿੱਤੀ ਅਰਥ ਵਿਵਸਥਾ : ਰਾਹੁਲ ਗਾਂਧੀ

ਨਵੀਂ ਦਿੱਲੀ— ਯੈੱਸ ਬੈਂਕ ਸੰਕਟ ਨੂੰ ਲੈ ਕੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਤਿੱਖਾ ਹਮਲਾ ਬੋਲਿਆ ਹੈ। ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਟਵਿੱਟਰ 'ਤੇ ਲਿਖਿਆ ਕਿ ਯੈੱਸ ਬੈਂਕ ਨਹੀਂ ਸਗੋਂ ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਆਈਡੀਆ ਨੇ ਦੇਸ਼ ਦੀ ਅਰਥ ਵਿਵਸਥਾ ਨੂੰ ਬਰਬਾਦ ਕੀਤਾ ਹੈ। ਦੱਸਣਯੋਗ ਹੈ ਕਿ ਯੈੱਸ ਬੈਂਕ ਦੇ ਸੰਕਟ ਕਾਰਨ ਕਰੋੜਾਂ ਗਾਹਕਾਂ ਦੀ ਜਮ੍ਹਾ ਰਾਸ਼ੀ 'ਤੇ ਸੰਕਟ ਆ ਗਿਆ ਹੈ, ਕਿਉਂਕਿ ਗਾਹਕ ਹੁਣ ਇਕ ਮਹੀਨੇ 'ਚ ਸਿਰਫ਼ 50 ਹਜ਼ਾਰ ਰੁਪਏ ਹੀ ਆਪਣੇ ਖਾਤੇ 'ਚੋਂ ਕੱਢ ਸਕਦੇ ਹਨ। ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਦੁਪਹਿਰ ਆਪਣੇ ਟਵੀਟ 'ਚ ਯੈੱਸ ਬੈਂਕ ਸੰਕਟ 'ਤੇ ਤੰਜ਼ ਕੱਸਦੇ ਹੋਏ ਕਿਹਾ। ਰਾਹੁਲ ਗਾਂਧੀ ਇਸ ਤੋਂ ਪਹਿਲਾਂ ਵੀ ਅਰਥ ਵਿਵਸਥਾ ਦੇ ਮਸਲੇ 'ਤੇ ਮੋਦੀ ਸਰਕਾਰ 'ਤੇ ਨਿਸ਼ਾਨਾ ਸਾਧਦੇ ਰਹੇ ਹਨ ਅਤੇ ਹੁਣ ਯੈੱਸ ਬੈਂਕ ਦੇ ਸੰਕਟ ਦੇ ਨਾਲ ਹੀ ਇਹ ਹਮਲਾ ਹੋਰ ਵੀ ਤਿੱਖਾ ਹੋ ਗਿਆ ਹੈ।

PunjabKesariਦੱਸਣਯੋਗ ਹੈ ਕਿ ਯੈੱਸ ਬੈਂਕ 'ਤੇ ਛਾਏ ਆਰਥਿਕ ਸੰਕਟ ਤੋਂ ਬਾਅਦ ਰਿਜ਼ਰਵ ਬੈਂਕ ਆਫ ਇੰਡੀਆ ਨੇ ਨਿਕਾਸੀ ਨੂੰ ਲੈ ਕੇ ਨਵਾਂ ਨਿਰਦੇਸ਼ ਜਾਰੀ ਕੀਤਾ। ਇਸ ਦੇ ਅਧੀਨ ਯੈੱਸ ਬੈਂਕ ਦੇ ਗਾਹਕ ਆਪਣੇਖਾਤੇ 'ਚੋਂ ਇਕ ਮਹੀਨੇ 'ਚ ਸਿਰਫ਼ 50 ਹਜ਼ਾਰ ਰੁਪਏ ਦੀ ਰਾਸ਼ੀ ਕੱਢ ਸਕਣਗੇ। ਇਸ ਫੈਸਲੇ ਦੇ ਬਾਅਦ ਤੋਂ ਹੀ ਯੈੱਸ  ਬੈਂਕ ਦੇ ਗਾਹਕਾਂ 'ਚ ਹੱਲਚੱਲ ਵਧ ਗਈ ਅਤੇ ਹਰ ਕੋਈ ਏ.ਟੀ.ਐੱਮ. ਜਾਂ ਬਰਾਂਚ 'ਚ ਆਪਣੇ ਪੈਸੇ ਕੱਢਵਾਉਣ ਲਈ ਦੌੜ ਪਿਆ। ਸ਼ੁੱਕਰਵਾਰ ਸਵੇਰੇ ਦੇਸ਼ ਦੇ ਕਈ ਹਿੱਸਿਆਂ ਦੇ ਬਾਹਰ ਲੰਬੀ ਲਾਈਨਾਂ ਦਿੱਸੀਆਂ ਅਤੇ ਗਾਹਕ ਪਰੇਸ਼ਾਨ ਦਿੱਸੇ।


author

DIsha

Content Editor

Related News