ਰਾਹੁਲ ਨੇ ਭੀਮਾ-ਕੋਰੇਗਾਂਵ ਮਾਮਲੇ ਦੀ NIA ਜਾਂਚ ਨੂੰ ਲੈ ਕੇ ਮੋਦੀ ਸਰਕਾਰ ''ਤੇ ਸਾਧਿਆ ਨਿਸ਼ਾਨਾ

01/25/2020 4:28:48 PM

ਨਵੀਂ ਦਿੱਲੀ— ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਭੀਮਾ-ਕੋਰੇਗਾਂਵ ਮਾਮਲੇ ਦੀ ਜਾਂਚ ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਵਲੋਂ ਆਪਣੇ ਹੱਥ 'ਚ ਲੈਣ ਨੂੰ ਲੈ ਕੇ ਸ਼ਨੀਵਾਰ ਨੂੰ ਨਰਿੰਦਰ ਮੋਦੀ ਸਰਕਾਰ 'ਤੇ ਨਿਸ਼ਾਨਾ ਸਾਧਿਆ। ਰਾਹੁਲ ਨੇ ਦੋਸ਼ ਲਗਾਇਆ ਕਿ ਨਫ਼ਰਤ ਦੇ ਏਜੰਡੇ ਦਾ ਵਿਰੋਧ ਕਰਨ ਵਾਲਿਆਂ ਨੂੰ 'ਅਰਬਨ ਨਕਸਲ' ਕਰਾਰ ਦਿੱਤਾ ਜਾਂਦਾ ਹੈ। ਉਨ੍ਹਾਂ ਨੇ ਟਵੀਟ ਕਰ ਕੇ ਕਿਹਾ,''ਜੋ ਵੀ ਮੋਦੀ-ਸ਼ਾਹ ਦੇ ਨਫ਼ਰਤ ਦੇ ਏਜੰਡੇ ਦਾ ਵਿਰੋਧ ਕਰਦਾ ਹੈ, ਉਹ ਅਰਬਨ ਨਕਸਲ ਹੋ ਜਾਂਦਾ ਹੈ।'' ਰਾਹੁਲ ਨੇ ਕਿਹਾ,''ਭੀਮਾ-ਕੋਰੇਗਾਂਵ ਵਿਰੋਧ ਦਾ ਪ੍ਰਤੀਕ ਹੈ, ਜਿਸ ਨੂੰ ਸਰਕਾਰ ਦੀ ਐੱਨ.ਆਈ.ਏ. ਦੇ ਪਿੱਠੂ (ਕਠਪੁਤਲੀ) ਕਦੇ ਮਿਟਾ ਨਹੀਂ ਸਕਦੇ।''

PunjabKesariਦੂਜੇ ਪਾਸੇ ਮਹਾਰਾਸ਼ਟਰ ਸਰਕਾਰ ਨੇ ਵੀ ਦੋਸ਼ ਲਗਾਇਆ ਕਿ ਉਸ ਦੀ ਸਹਿਮਤੀ ਦੇ ਬਿਨਾਂ ਐੱਨ.ਆਈ.ਏ. ਨੇ ਭੀਮਾ-ਕੋਰੇਗਾਂਵ ਮਾਮਲੇ ਦੀ ਜਾਂਚ ਆਪਣੇ ਹੱਥਾਂ 'ਚ ਲੈ ਲਈ ਹੈ। ਦੱਸਣਯੋਗ ਹੈ ਕਿ ਇਕ ਜਨਵਰੀ 2018 ਨੂੰ ਪੁਣੇ ਦੇ ਭੀਮਾ-ਕੋਰੇਗਾਂਵ 'ਚ ਹਿੰਸਾ ਹੋਈ ਸੀ। ਦਲਿਤ ਭਾਈਚਾਰੇ ਦੇ ਲੋਕ 250 ਸਾਲ ਪਹਿਲਾਂ ਮਹਾਰ (ਦਲਿਤ) ਯੋਧਿਆਂ ਅਤੇ ਮਰਾਠਿਆਂ ਦਰਮਿਆਨ ਹੋਈ ਲੜਾਈ 'ਚ ਦਲਿਤਾਂ ਦੀ ਜਿੱਤ ਦਾ ਜਸ਼ਨ ਮਨਾਉਣ ਲਈ ਉੱਥੇ ਹਰ ਸਾਲ ਇਕੱਠੇ ਹੁੰਦੇ ਹਨ। ਇਸ ਹਿੰਸਾ ਤੋਂ ਬਾਅਦ ਪੁਲਸ ਦੀ ਜਾਂਚ 'ਚ ਦੋਸ਼ ਲਗਾਇਆ ਸੀ ਕਿ ਕਈ ਦੋਸ਼ੀਆਂ ਦੇ ਸੰਬੰਧ ਨਕਸਲੀਆਂ ਨਾਲ ਹਨ। ਹਾਲਾਂਕਿ ਦਲਿਤ ਵਰਕਰਾਂ ਨੇ ਇਸ ਮਾਮਲੇ 'ਚ ਭੇਦਭਾਵਪੂਰਨ ਢੰਗ ਨਾਲ ਕਾਰਵਾਈ ਦਾ ਦੋਸ਼ ਲਗਾਇਆ ਸੀ।


DIsha

Content Editor

Related News