ਅੰਦੋਲਨਾਂ ਅਤੇ ਪ੍ਰਦਰਸ਼ਨਾਂ ''ਚ ਦੇਸ਼ ਦੀ ਜਾਇਦਾਦ ਨੂੰ ਨੁਕਸਾਨ ਪਹੁੰਚਾਇਆ ਜਾਂਦਾ ਹੈ : PM ਮੋਦੀ
Tuesday, Dec 29, 2020 - 12:31 PM (IST)
ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਪੂਰਬੀ ਸਮਰਪਿਤ ਮਾਲਵਹਿਨ ਗਲਿਆਰਾ ਦੇ 'ਨਿਊ ਭਾਊਪੁਰ-ਨਿਊ ਖੁਰਜਾ' ਸੈਕਸ਼ਨ ਦਾ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਨੇ ਵੀਡੀਓ ਕਾਨਫਰੰਸ ਦੇ ਮਾਧਿਅਮ ਨਾਲ ਹਰੀ ਝੰਡੀ ਦਿਖਾ ਕੇ ਉਦਘਾਟਨ ਕੀਤਾ। ਇਸ ਗਲਿਆਰੇ ਦਾ 351 ਕਿਲੋਮੀਟਰ ਲੰਬਾ ਨਿਊ ਭਾਊਪੁਰ-ਨਿਊ ਖੁਰਜਾ ਸੈਕਸ਼ਨ ਉੱਤਰ ਪ੍ਰਦੇਸ਼ 'ਚ ਸਥਿਤ ਹੈ ਅਤੇ ਇਸ ਨੂੰ 5,750 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਹੈ।
ਅੱਜ ਦਾ ਦਿਨ ਰੇਲਵੇ ਨੂੰ ਨਵੀਂ ਪਛਾਣ ਦੇਣ ਵਾਲਾ
ਇਸ ਦੌਰਾਨ ਪੀ.ਐੱਮ. ਮੋਦੀ ਨੇ ਸੰਬੋਧਨ 'ਚ ਕਿਹਾ ਕਿ ਅੱਜ ਦਾ ਦਿਨ ਰੇਲਵੇ ਨੂੰ ਨਵੀਂ ਪਛਾਣ ਦੇਣ ਵਾਲਾ ਹੈ। ਆਜ਼ਾਦੀ ਤੋਂ ਬਾਅਦ ਦਾ ਸਭ ਤੋਂ ਵੱਡਾ ਆਧੁਨਿਕ ਰੇਲਵੇ ਪ੍ਰਾਜੈਕਟ ਜ਼ਮੀਨ 'ਤੇ ਉਤਰਿਆ ਹੈ। ਇਸ ਨਵੀਂ ਮਾਲ ਗੱਡੀ 'ਚ ਨਵੇਂ ਭਾਰਤ ਦੀ ਗਰਜ ਸੁਣਵਾਈ ਦਿੱਤੀ। ਇਸ ਪੂਰੇ ਫਰੇਟ ਅਤੇ ਸੈਂਟਰ ਦੀ ਤਕਨਾਲੋਜੀ ਭਾਰਤ 'ਚ ਹੀ ਇੱਥੋਂ ਦੇ ਲੋਕਾਂ ਨੇ ਤਿਆਰ ਕੀਤੀ। ਉਨ੍ਹਾਂ ਨੇ ਕਿਹਾ ਕਿ ਅੱਜ ਭਾਰਤ ਦੁਨੀਆ ਦੀ ਵੱਡੀ ਆਰਥਿਕ ਤਾਕਤ ਬਣ ਰਿਹਾ ਹੈ। ਪਿਛਲੇ 6 ਸਾਲਾਂ 'ਚ ਭਾਰਤ 'ਚ ਆਧੁਨਿਕ ਕਨੈਕਟੀਵਿਟੀ ਦੇ ਮੋਰਚੇ 'ਤੇ ਕੰਮ ਕੀਤਾ ਜਾ ਰਿਹਾ ਹੈ। ਮੋਦੀ ਨੇ ਕਿਹਾ ਕਿ ਦੇਸ਼ ਦੇ ਖੇਤ-ਬਜ਼ਾਰ ਮਾਲ ਢੋਹਣ 'ਤੇ ਨਿਰਭਰ ਹਨ, ਇਕ ਜਗ੍ਹਾ ਦੇ ਮਾਲ ਨੂੰ ਦੂਜੀ ਜਗ੍ਹਾ ਪਹੁੰਚਾਉਣਾ ਪੈਂਦਾ ਹੈ। ਆਬਾਦੀ ਵਧਣ ਦੇ ਨਾਲ-ਨਾਲ ਬੋਝ ਵਧਣ ਲੱਗਾ, ਸਾਡੇ ਇੱਥੇ ਯਾਤਰੀ-ਮਾਲ ਗੱਡੀ ਟਰੇਨ ਇਕ ਟਰੈਕ 'ਤੇ ਚੱਲਦੀਆਂ ਸਨ। ਜਿਸ ਕਾਰਨ ਦੋਵੇਂ ਟਰੇਨਾਂ ਲੇਟ ਹੁੰਦੀਆਂ ਸਨ। ਮਾਲ ਗੱਡੀ ਲੇਟ ਹੋਣ ਕਾਰਨ ਲਾਗਤ ਵੱਧ ਜਾਂਦੀ ਹੈ ਪਰ ਹੁਣ ਸਪੈਸ਼ਲ ਟਰੈਕ ਬਣਨ ਨਾਲ ਇਹ ਆਫ਼ਤ ਦੂਰ ਹੋਵੇਗੀ।
ਸਾਲ 2020 'ਚ ਮੋਦੀ ਸਰਕਾਰ ਨੇ ਲਏ ਇਹ ਵੱਡੇ ਫ਼ੈਸਲੇ, ਅੱਜ ਸੜਕਾਂ 'ਤੇ 'ਅੰਨਦਾਤਾ'
ਰੇਲਵੇ ਸਟੇਸ਼ਨ 'ਤੇ ਸਟੋਰੇਜ਼ ਸਿਸਟਮ ਵਧੀਆ ਹੋਇਆ
ਪੀ.ਐੱਮ. ਮੋਦੀ ਨੇ ਕਿਹਾ ਕਿ ਕਈ ਰੇਲਵੇ ਸਟੇਸ਼ਨ 'ਤੇ ਸਟੋਰੇਜ਼ ਸਿਸਟਮ ਵਧੀਆ ਕੀਤਾ ਗਿਆ ਹੈ। ਅਜਿਹੇ ਪ੍ਰਾਜੈਕਟ ਨੂੰ 2006 'ਚ ਮਨਜ਼ੂਰੀ ਮਿਲੀ ਸੀ ਪਰ ਕਦੇ ਇਹ ਜ਼ਮੀਨ 'ਤੇ ਨਹੀਂ ਉਤਰ ਸਕਿਆ। ਜੋ ਕਿ ਪਿਛਲੀ ਸਰਕਾਰ ਕਿੰਨੀ ਗੰਭੀਰ ਸੀ, ਇਹ ਦੱਸਦਾ ਹੈ। 2014 ਤੱਕ ਇਕ ਕਿਲੋਮੀਟਰ ਟਰੈਕ ਵੀ ਨਹੀਂ ਵਿਛਿਆ ਸੀ, ਸਾਡੀ ਸਰਕਾਰ ਆਉਣ ਤੋਂ ਬਾਅਦ ਫਿਰ ਤੋਂ ਫ਼ਾਈਲਾਂ ਦੇਖੀਆਂ ਗਈਆਂ ਅਤੇ ਤੇਜ਼ੀ ਨਾਲ ਕੰਮ ਨੂੰ ਵਧਾਇਆ ਗਿਆ। ਅਗਲੇ ਕੁਝ ਮਹੀਨਿਆਂ 'ਚ ਹੀ 1100 ਕਿਲੋਮੀਟਰ ਦਾ ਕੰਮ ਹੋ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਪਹਿਲੇ ਫੋਕਸ ਟਰੇਨਾਂ ਦੀ ਗਿਣਤੀ ਵਧਾਉਣ 'ਤੇ ਰਹਿੰਦਾ ਸੀ ਪਰ ਪੱਟੜੀ ਦਾ ਖ਼ਿਆਲ ਨਹੀਂ ਕੀਤਾ ਗਿਆ। ਸਾਡੀ ਸਰਕਾਰ ਨੇ ਰੇਲ ਟਰੈਕ 'ਤੇ ਨਿਵੇਸ਼ ਕੀਤਾ, ਫਾਟਕਾਂ ਤੋਂ ਮੁਕਤ ਕੀਤਾ ਅਤੇ ਸਪੀਡ 'ਤੇ ਫੋਕਸ ਕੀਤਾ ਗਿਆ। ਹੁਣ ਭਾਰਤੀ ਰੇਲ ਸੁਰੱਖਿਅਤ ਹੋਈ ਹੈ, ਵੰਦੇ ਭਾਰਤ ਵਰਗੀ ਸੈਮੀ ਹਾਈ ਸਪੀਡ ਟਰੇਨ ਚੱਲ ਰਹੀ ਹੈ। ਭਾਰਤ 'ਚ ਹੁਣ ਆਧੁਨਿਕ ਟਰੇਨਾਂ ਦਾ ਨਿਰਮਾਣ ਹੋ ਰਿਹਾ ਹੈ, ਜਿਸ ਨੂੰ ਨਿਰਯਾਤ ਵੀ ਕੀਤਾ ਜਾ ਰਿਹਾ ਹੈ।
ਅੰਦੋਲਨਾਂ 'ਚ ਦੇਸ਼ ਦੀ ਜਾਇਦਾਦ ਨੂੰ ਨੁਕਸਾਨ ਪਹੁੰਚਾਇਆ ਜਾਂਦਾ
ਪੀ.ਐੱਮ. ਮੋਦੀ ਨੇ ਕਿਹਾ ਕਿ ਜੇਕਰ ਸਿਆਸੀ ਦਲਾਂ ਦਾ ਮੁਕਾਬਲਾ ਕਰਨਾ ਹੈ ਤਾਂ ਬੁਨਿਆਦੀ ਢਾਂਚੇ ਦੀ ਕੁਆਲਿਟੀ, ਸਪੀਡ ਅਤੇ ਸਕੇਲ 'ਤੇ ਚਰਚਾ ਹੋਣੀ ਚਾਹੀਦੀ ਹੈ। ਕਈ ਅੰਦੋਲਨਾਂ ਅਤੇ ਪ੍ਰਦਰਸ਼ਨਾਂ 'ਚ ਦੇਸ਼ ਦੀਆਂ ਜਾਇਦਾਦਾਂ ਨੂੰ ਨੁਕਸਾਨ ਪਹੁੰਚਾਇਆ ਜਾਂਦਾ ਹੈ, ਇਹ ਜਾਇਦਾਦ ਕਿਸੇ ਸਰਕਾਰ ਜਾਂ ਪਾਰਟੀ ਦੀ ਨਹੀਂ ਸਗੋਂ ਤੁਹਾਡੀ ਹੀ ਹੈ। ਅਜਿਹੇ 'ਚ ਜੇਕਰ ਕਿਸੇ ਜਾਇਦਾਦ ਨੂੰ ਨੁਕਸਾਨ ਹੁੰਦਾ ਹੈ ਤਾਂ ਗਰੀਬ ਦਾ ਨੁਕਸਾਨ ਹੁੰਦਾ ਹੈ।
ਇਹ ਵੀ ਪੜ੍ਹੋ : ਕਿਸਾਨ ਅੰਦੋਲਨ: ਕਿਸਾਨਾਂ ਨੂੰ ਕੇਂਦਰ ਦਾ ਰਸਮੀ ਸੱਦਾ, ਬੈਠਕ ਦਾ ਬਦਲਿਆ ਸਮਾਂ ਅਤੇ ਦਿਨ
ਨੋਟ : ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ