ਕਿਸਾਨਾਂ ਲਈ ਖ਼ੁਸ਼ਖ਼ਬਰੀ : PM ਮੋਦੀ ਨੇ 2,000 ਰੁਪਏ ਦੀ ਛੇਵੀਂ ਕਿਸ਼ਤ ਕੀਤੀ ਜਾਰੀ
Sunday, Aug 09, 2020 - 02:57 PM (IST)
ਨਵੀਂ ਦਿੱਲੀ (ਭਾਸ਼ਾ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ (ਪੀ.ਐੱਮ.-ਕਿਸਾਨ) ਦੀ ਛੇਵੀਂ ਕਿਸ਼ਤ ਦੇ ਤਹਿਤ 8.5 ਕਰੋੜ ਤੋਂ ਵੀ ਜ਼ਿਆਦਾ ਕਿਸਾਨਾਂ ਨੂੰ 17,100 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ। ਇਸ ਦੇ ਤਹਿਤ ਕਿਸਾਨਾਂ ਨੂੰ ਹਰ ਸਾਲ 2-2 ਹਜ਼ਾਰ ਰੁਪਏ ਦੀਆਂ 3 ਕਿਸ਼ਤਾਂ ਵਿਚ ਕੁੱਲ 6 ਹਜ਼ਾਰ ਰੁਪਏ ਦੀ ਸਹਾਇਤਾ ਦਿੱਤੀ ਜਾਂਦੀ ਹੈ।
ਇਹ ਵੀ ਪੜ੍ਹੋ: ਚੀਨ ਤੋਂ ਆ ਰਹੇ ਹਨ ਸ਼ੱਕੀ ਬੀਜਾਂ ਦੇ ਪਾਰਸਲ, ਕੇਂਦਰ ਸਰਕਾਰ ਨੇ ਕੀਤਾ ਅਲਰਟ
ਇੰਝ ਕਰੋ ਚੈੱਕ
ਬੈਲੇਂਸ ਚੈਕ ਕਰਨ ਲਈ ਤੁਸੀਂ ਵੈਬਸਾਈਟ ਨਾਲ ਜੁੜ ਰਹਿ ਸਕਦੇ ਹੋ। ਇਸ ਦੇ ਨਾਲ ਹੀ ਮੋਬਾਇਲ ਐਪ ਦੀ ਮਦਦ ਨਾਲ ਖੁਦ ਨੂੰ ਅਪਡੇਟ ਵੀ ਰੱਖ ਸਕਦੇ ਹੋ। ਇਸ ਐਪ ਨੂੰ ਗੂਗਲ ਪਲੇਅ ਸਟੋਰ ਤੋਂ ਡਾਊਨ ਕਰ ਸਕਦੇ ਹੋ। ਇਸ ਐਪ ਵਿਚ ਕਿਸ਼ਤ ਦਾ ਸਟੇਟਸ ਵੀ ਪਤਾ ਲੱਗਾ ਜਾਏਗਾ। ਇਸ ਦੇ ਇਲਾਵਾ ਜੇਕਰ ਤੁਹਾਡੇ ਖਾਤੇ ਵਿਚ ਪੈਸੇ ਨਹੀਂ ਆਏ ਹਨ ਤਾਂ ਤੁਸੀ ਆਪਣੇ ਲੇਖਪਾਲ, ਕਾਨੂੰਗੋ ਅਤੇ ਜ਼ਿਲਾ ਖੇਤੀਬਾੜੀ ਅਧਿਕਾਰੀ ਨਾਲ ਸੰਪਰਕ ਕਰ ਸਕਦੇ ਹੋ। ਇਸ ਦੇ ਇਲਾਵਾ ਜੇਕਰ ਫਿਰ ਵੀ ਗੱਲ ਨਾ ਬਣੇ ਤਾਂ ਤੁਸੀ ਕੇਂਦਰੀ ਖੇਤੀਬਾੜੀ ਮੰਤਰਾਲਾ ਦੇ ਹੈਲਪਲਾਈਨ ਨੰਬਰ ਦੀ ਮਦਦ ਲੈ ਸਕਦੇ ਹੋ। ਤੁਸੀਂ PM-Kisan Helpline 155261 ਜਾਂ ਟੋਲ ਫਰੀ 1800115526 ਨੰਬਰ 'ਤੇ ਸੰਪਰਕ ਕਰ ਸਕਦੇ ਹੋ। ਇਸ ਦੇ ਇਲਾਵਾ ਤੁਸੀ ਮੰਤਰਾਲਾ ਦੇ ਇਸ ਨੰਬਰ (011-23381092) 'ਤੇ ਵੀ ਸੰਪਰਕ ਕਰ ਸਕਦੇ ਹੋ।
ਇਹ ਵੀ ਪੜ੍ਹੋ: ਚੀਨ 'ਚ ਹੁਣ 'ਬਿਊਬੋਨਿਕ ਪਲੇਗ' ਪਸਾਰ ਰਿਹੈ ਆਪਣੇ ਪੈਰ, 2 ਲੋਕਾਂ ਦੀ ਹੋਈ ਮੌਤ, ਅਲਰਟ ਜਾਰੀ
ਦਸੰਬਰ 2018 ਨੂੰ ਸ਼ੁਰੂ ਕੀਤੀ ਗਈ ਪੀ.ਐੱਮ.-ਕਿਸਾਨ ਯੋਜਨਾ ਦੇ ਤਹਿਤ 9.9 ਕਰੋੜ ਤੋਂ ਵੀ ਜ਼ਿਆਦਾ ਕਿਸਾਨਾਂ ਨੂੰ 75,000 ਕਰੋੜ ਰੁਪਏ ਤੋਂ ਜ਼ਿਆਦਾ ਦਾ ਪ੍ਰਤੱਖ ਨਕਦ ਲਾਭ ਪ੍ਰਦਾਨ ਕੀਤਾ ਗਿਆ ਹੈ। ਇਸ ਨੇ ਕਿਸਾਨਾਂ ਨੂੰ ਆਪਣੀ ਖੇਤੀਬਾੜੀ ਜ਼ਰੂਰਤਾਂ ਨੂੰ ਪੂਰਾ ਕਰਣ ਅਤੇ ਆਪਣੇ-ਆਪਣੇ ਪਰਿਵਾਰਾਂ ਨੂੰ ਜ਼ਰੂਰੀ ਸਹਾਰਾ ਦੇਣ ਦੇ ਸਮਰਥ ਬਣਾਇਆ ਹੈ। ਪੀ.ਐੱਮ.-ਕਿਸਾਨ ਯੋਜਨਾ ਤਹਿਤ ਧਨਰਾਸ਼ੀ ਨੂੰ ਸਿੱਧੇ ਤੌਰ 'ਤੇ 'ਆਧਾਰ' ਪ੍ਰਮਾਣਿਤ ਲਾਭਪਾਤਰੀਆਂ ਦੇ ਬੈਂਕ ਖਾਤੇ ਵਿਚ ਟਰਾਂਸਫਰ ਕੀਤਾ ਜਾਂਦਾ ਹੈ ਤਾਂ ਕਿ ਧਨਰਾਸ਼ੀ ਦੇ ਰਿਸਾਵ (ਲੀਕੇਜ) ਨੂੰ ਰੋਕਿਆ ਜਾ ਸਕੇ ਅਤੇ ਕਿਸਾਨਾਂ ਲਈ ਸਹੂਲਤ ਵਧਾਈ ਜਾ ਸਕੇ। ਇਹ ਯੋਜਨਾ ਕੋਵਿਡ-19 ਮਹਾਮਾਰੀ ਦੇ ਦੌਰਾਨ ਕਿਸਾਨਾਂ ਨੂੰ ਜ਼ਰੂਰੀ ਸਹਾਰਾ ਦੇਣ ਵਿਚ ਵੀ ਸਹਾਇਕ ਰਹੀ ਹੈ। ਸਰਕਾਰ ਦਾ ਕਹਿਣਾ ਹੈ ਕਿ ਤਾਲਾਬੰਦੀ ਮਿਆਦ ਦੌਰਾਨ ਕਿਸਾਨਾਂ ਦੀ ਸਹਾਇਤਾ ਲਈ ਲਗਭਗ 22,000 ਕਰੋੜ ਰੁਪਏ ਜਾਰੀ ਕੀਤੇ ਗਏ।
ਇਹ ਵੀ ਪੜ੍ਹੋ: ਕਿਸਾਨਾਂ ਦੀਆਂ ਸਮੱਸਿਆਵਾਂ ਹੋਣਗੀਆਂ ਦੂਰ, PM ਮੋਦੀ ਨੇ ਸ਼ੁਰੂ ਕੀਤੀ ਇਹ ਸਹੂਲਤ