PM ਮੋਦੀ ਦੀ ਪਾਕਿਸਤਾਨ ਨੂੰ ਚਿਤਾਵਨੀ, ''ਉੱਥੋਂ ਗੋਲੀ ਚੱਲੇਗੀ ਤਾਂ ਇੱਥੋਂ ਗੋਲਾ ਚੱਲੇਗਾ''
Sunday, May 11, 2025 - 05:28 PM (IST)

ਨਵੀਂ ਦਿੱਲੀ- ਭਾਰਤੀ ਫ਼ੌਜ ਵਲੋਂ ਪਾਕਿਸਤਾਨ ਦੀਆਂ ਨਾਪਾਕ ਹਰਕਤਾਂ ਦਾ ਮੂੰਹ ਤੋੜ ਜਵਾਬ ਦੇਣ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਨੂੰ ਸਪੱਸ਼ਟ ਸ਼ਬਦਾਂ 'ਚ ਚਿਤਾਵਨੀ ਦੇ ਦਿੱਤੀ ਹੈ। ਭਾਰਤ ਨੇ ਸਾਫ਼ ਕੀਤਾ ਹੈ ਕਿ ਜੇਕਰ ਸਰਹੱਦ ਪਾਰ ਤੋਂ ਗੋਲੀ ਚੱਲੇਗੀ ਤਾਂ ਭਾਰਤ ਗੋਲਿਆਂ ਨਾਲ ਉਨ੍ਹਾਂ ਦਾ ਜਵਾਬ ਦੇਵੇਗਾ। ਸਰਕਾਰੀ ਸੂਤਰਾਂ ਅਨੁਸਾਰ ਪ੍ਰਧਾਨ ਮੰਤਰੀ ਮੋਦੀ ਨੇ ਐਤਵਾਰ ਨੂੰ ਕਿਹਾ,''ਉੱਥੋਂ ਗੋਲੀ ਚੱਲੇਗੀ ਤਾਂ ਇੱਥੋਂ ਗੋਲਾ ਚੱਲੇਗਾ।'' ਇਕ ਨਿਊਜ਼ ਏਜੰਸੀ ਅਨੁਸਾਰ ਪ੍ਰਧਾਨ ਮੰਤਰੀ ਮੋਦੀ ਨੇ ਅਮਰੀਕਾ ਦੇ ਉੱਪ ਰਾਸ਼ਟਰੀ ਜੇਡੀ ਵੈਂਸ ਨਾਲ ਗੱਲਬਾਤ ਦੌਰਾਨ ਸਪੱਸ਼ਟ ਕੀਤਾ ਹੈ ਕਿ ਜੇਕਰ ਪਾਕਿਸਤਾਨ ਕੁਝ ਕਰਦਾ ਹੈ ਤਾਂ ਜਵਾਬ ਹੋਰ ਵੀ ਵਿਨਾਸ਼ਕਾਰੀ ਹੋਵੇਗਾ। ਉਸੇ ਰਾਤ ਪਾਕਿਸਤਾਨ ਨੇ 26 ਟਿਕਾਣਿਆਂ 'ਤੇ ਹਮਲਾ ਕੀਤਾ ਅਤੇ ਭਾਰਤ ਨੇ ਇਸ ਦਾ ਮੂੰਹ ਤੋੜ ਜਵਾਬ ਦਿੱਤਾ। ਉਨ੍ਹਾਂ ਦੇ ਟਿਕਾਣਿਆਂ 'ਤੇ ਹਮਲੇ ਕੀਤੇ ਗਏ। ਭਾਰਤ ਨੇ ਕਿਹਾ ਕਿ ਕਸ਼ਮੀਰ 'ਤੇ ਸਾਡੀ ਸਥਿਤੀ ਬਹੁਤ ਸਪੱਸ਼ਟ ਹੈ, ਹੁਣ ਸਿਰਫ਼ ਇਕ ਹੀ ਮੁੱਦਾ ਬਚਿਆ ਹੈ- ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਦੀ ਵਾਪਸੀ। ਇਸ ਤੋਂ ਇਲਾਵਾ ਕੋਈ ਹੋਰ ਗੱਲ ਨਹੀਂ ਹੈ। ਜੇਕਰ ਉਹ ਅੱਤਵਾਦੀਆਂ ਨੂੰ ਸੌਂਪਣ ਦੀ ਗੱਲ ਕਰਦੇ ਹਨ ਤਾਂ ਅਸੀਂ ਗੱਲ ਕਰ ਸਕਦੇ ਹਾਂ। ਸਾਡਾ ਕਿਸੇ ਹੋਰ ਵਿਸ਼ੇ 'ਤੇ ਕੋਈ ਇਰਾਦਾ ਨਹੀਂ ਹੈ। ਅਸੀਂ ਨਹੀਂ ਚਾਹੁੰਦੇ ਕਿ ਕੋਈ ਵਿਚੋਲਗੀ ਕਰੇ। ਸਾਨੂੰ ਕਿਸੇ ਦੀ ਵਿਚੋਲਗੀ ਦੀ ਲੋੜ ਨਹੀਂ ਹੈ।
ਉੱਥੇ ਹੀ ਭਾਰਤ ਨੇ ਸਪੱਸ਼ਟ ਸੰਦੇਸ਼ ਦਿੱਤਾ ਹੈ,''ਆਪਰੇਸ਼ਨ ਸਿੰਦੂਰ ਖ਼ਤਮ ਨਹੀਂ ਹੋਇਆ ਹੈ, ਜੇਕਰ ਉਹ ਗੋਲੀ ਚਲਾਉਣਗੇ ਤਾਂ ਅਸੀਂ ਗੋਲੀ ਚਲਾਵਾਂਗੇ ਅਤੇ ਜੇਕਰ ਉਹ ਹਮਲਾ ਕਰਨਗੇ ਤਾਂ ਅਸੀਂ ਹਮਲਾ ਕਰਾਂਗੇ। ਆਈ.ਐੱਸ.ਆਈ. ਨਾਲ ਕਰੀਬੀ ਸੰਬੰਧ ਰੱਖਣ ਵਾਲੇ ਮੁਰੀਦਕੇ, ਬਹਾਵਲਪੁਰ ਦੇ ਅੱਤਵਾਦੀ ਕੈਂਪਾਂ 'ਤੇ ਹਮਲਾ ਕਰ ਕੇ ਭਾਰਤ ਨੇ ਜੋ ਸੰਦੇਸ਼ ਦਿੱਤਾ ਹੈ, ਉਹ ਇਹ ਹੈ ਕਿ ਅਸੀਂ ਆਪਣੀ ਨਜ਼ਰ ਨਹੀਂ ਗੁਆਈ ਹੈ ਅਤੇ ਅਸੀਂ ਤੁਹਾਡੇ ਹੈੱਡ ਕੁਆਰਟਰ 'ਤੇ ਵੀ ਨਿਸ਼ਾਨਾ ਬਣਾਵਾਂਗੇ। ਅਸੀਂ ਛੋਟੇ ਕੈਂਪਾਂ 'ਤੇ ਹਮਲਾ ਨਹੀਂ ਕਰਨਗੇ। ਭਾਰਤ ਨੇ ਦੁਨੀਆ ਨੂੰ ਸਪੱਸ਼ਟ ਕਰ ਦਿੱਤਾ ਹੈ ਕਿ ਅਸੀਂ ਪੀੜਤਾਂ ਅਤੇ ਅਪਰਾਧੀਆਂ ਨੂੰ ਇਕ ਸਮਾਨ ਨਹੀਂ ਮੰਨ ਸਕਦੇ ਹਾਂ।''
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8