ਲੋਕ ਸਭਾ ਸਪੀਕਰ ਦੀ ਤਾਰੀਫ ''ਚ ਬੋਲੇ ਮੋਦੀ- ''ਇਨ੍ਹਾਂ ਦੀ ਨਿਮਰਤਾ ਤੋਂ ਡਰ ਲੱਗਦਾ ਹੈ''

06/19/2019 6:40:19 PM

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਓਮ ਬਿਰਲਾ ਨੂੰ ਲੋਕ ਸਭਾ ਸਪੀਕਰ ਬਣਨ 'ਤੇ ਵਧਾਈ ਦਿੰਦੇ ਹੋਏ ਉਨ੍ਹਾਂ ਦੀ ਕੋਮਲ ਸਖਸ਼ੀਅਤ ਦੀ ਸ਼ਲਾਘਾ ਕੀਤੀ। ਮੋਦੀ ਨੇ ਇਹ ਵੀ ਕਿਹਾ ਕਿ ਇਨ੍ਹਾਂ ਦੇ ਸਿੱਧੇਪਨ ਨੂੰ ਦੇਖ ਕੇ ਤਾਂ ਕਦੇ-ਕਦੇ ਮੈਨੂੰ ਡਰ ਲੱਗਦਾ ਹੈ। ਬਿਰਲਾ ਨਾਲ ਕੰਮ ਕਰਨ ਦੇ ਅਨੁਭਵ ਨੂੰ ਉਨ੍ਹਾਂ ਨੇ ਸਿੱਖਣ ਵਾਲਾ ਦੱਸਿਆ ਅਤੇ ਕਿਹਾ ਕਿ ਇਸ ਸਦਨ ਦੀ ਗਰਿਮਾ ਨੂੰ ਉਹ ਨਵੇਂ ਪੱਧਰ ਤੱਕ ਲਿਜਾਉਣ 'ਚ ਸਮਰੱਥ ਹੈ।PunjabKesariਕੋਟਾ 'ਚ ਤਬਦੀਲੀ ਓਮ ਬਿਰਲਾ ਜੀ ਦੇ ਯੋਗਦਾਨ ਨਾਲ ਹੋਈ
ਮੋਦੀ ਨੇ ਕੋਟਾ ਤੋਂ ਦੂਜੀ ਵਾਰ ਸੰਸਦ ਮੈਂਬਰ ਚੁਣੇ ਗਏ ਓਮ ਬਿਰਲਾ ਨੂੰ ਸਰਗਰਮ ਅਤੇ ਸਮਾਜਿਕ ਕੰਮਾਂ ਨਾਲ ਜੁੜੇ ਰਹਿਣ ਵਾਲਾ ਸ਼ਖਸ ਦੱਸਿਆ। ਮੋਦੀ ਨੇ ਕਿਹਾ,''ਸਾਡੇ ਸਾਰਿਆਂ ਲਈ ਮਾਣ ਦਾ ਵਿਸ਼ਾ ਹੈ ਕਿ ਸਪੀਕਰ ਅਹੁਦੇ 'ਤੇ ਅੱਜ ਅਸੀਂ ਇਕ ਅਜਿਹੇ ਵਿਅਕਤੀ ਦੀ ਪ੍ਰਵਾਨਗੀ ਕਰ ਰਹੇ ਹਨ, ਜਿਨ੍ਹਾਂ ਨੇ ਵਿਦਿਆਰਥੀ ਰਾਜਨੀਤੀ ਤੋਂ ਹੀ ਜੀਵਨ ਦਾ ਸਭ ਤੋਂ ਉੱਤਮ ਸਮਾਂ, ਬਿਨਾਂ ਕਿਸੇ ਬਰੇਕ ਦੇ ਸਮਾਜ ਦੀ ਕਿਸੇ ਨਾ ਕਿਸੇ ਗਤੀਵਿਧੀ 'ਚ ਬਿਤਾਇਆ ਹੈ। ਸਿੱਖਿਆ ਦਾ ਕਾਸ਼ੀ ਕਹੇ ਜਾਣ ਵਾਲਾ ਰਾਜਸਥਾਨ ਦੇ ਕੋਟਾ ਦਾ ਬਦਲਾਵ, ਜਿਸ ਦੇ ਯੋਗਦਾਨ ਨਾਲ ਹੋਇਆ ਹੈ, ਜੋ ਨਾਂ ਹੈ ਸ਼੍ਰੀ ਓਮ ਬਿਰਲਾ ਜੀ।''

ਡਰ ਹੈ ਇਨ੍ਹਾਂ ਦੀ ਨਿਮਰਤਾ ਦੀ ਕੋਈ ਗਲਤ ਵਰਤੋਂ ਨਾ ਕਰੇ 
ਮੋਦੀ ਨੇ ਓਮ ਬਿਰਲਾ ਦੇ ਸੰਵੇਦਨਸ਼ੀਲ ਵਿਅਕਤੀਤੱਵ ਦੀ ਸ਼ਲਾਘਾ ਕਰਦੇ ਹੋਏ ਕਿਹਾ,''ਇਨ੍ਹਾਂ ਵਰਗੇ ਸੰਵੇਦਨਸ਼ੀਲ ਵਿਅਕਤੀਤੱਵ ਨੂੰ ਇਹ ਅਹੁਦਾ ਮਿਲਿਆ ਹੈ। ਸਾਨੂੰ ਅਨੁਸ਼ਾਸਨ ਦੀ ਦਿਸ਼ਾ ਦਿਖਾਉਣ ਨਾਲ ਮੈਨੂੰ ਭਰੋਸਾ ਹੈ ਕਿ ਕਿ ਉੱਤਮ ਤਰੀਕੇ ਨਾਲ ਸਦਨ ਨੂੰ ਚਲਾਉਣਗੇ। ਮੁਸਕੁਰਾਉਂਦੇ ਹਨ ਤਾਂ ਹਲਕੇ ਜਿਹਾ, ਕਦੇ-ਕਦੇ ਡਰ ਲੱਗਦਾ ਹੈ ਕਿ ਉਨ੍ਹਾਂ ਦੀ ਨਿਮਰਤਾ ਦੀ ਕੋਈ ਗਲਤ ਵਰਤੋਂ ਨਾ ਕਰ ਲੈਣ। ਪਹਿਲਾਂ ਲੋਕ ਸਭਾ ਦੇ ਸਪੀਕਰ ਨੂੰ ਵਧ ਕਠਿਨਾਈਆਂ ਰਹਿੰਦੀਆਂ ਸਨ ਪਰ ਹੁਣ ਉਲਟਾ ਹੋ ਰਿਹਾ ਹੈ। ਰਾਜ ਸਭਾ ਦੇ ਸਪੀਕਰ ਨੂੰ ਵਧ ਕਠਿਨਾਈ ਹੁੰਦੀ ਹੈ।''

ਕੋਈ ਭੁੱਖਾ ਨਾ ਸੋਵੇ, ਇਸ ਲਈ ਸ਼ੁਰੂ ਕੀਤੀ 'ਪ੍ਰਸਾਦਮ ਯੋਜਨਾ'
ਪੀ.ਐੱਮ. ਮੋਦੀ ਨੇ ਕਿਹਾ,''ਆਮ ਤੌਰ 'ਤੇ ਸਿਆਸੀ ਜੀਵਨ 'ਚ ਇਹ ਅਕਸ ਬਣੀ ਰਹਿੰਦੀ ਹੈ ਕਿ ਰਾਜਨੇਤਾ 24 ਘੰਟੇ ਸਿਆਸੀ ਉੱਠਕ-ਬੈਠਕ ਕਰਦੇ ਹਨ ਪਰ ਮੌਜੂਦਾ ਸਮੇਂ ਦੇਸ਼ ਨੇ ਅਨੁਭਵ ਕੀਤਾ ਹੈ ਕਿ ਸਿਆਸੀ ਜੀਵਨ 'ਚ ਜਿੰਨੀ ਵਧ ਸਮਾਜਿਕ ਸੇਵਾ ਰਹਿੰਦੀ ਹੈ, ਓਨੀ ਵਧ ਮਾਨਤਾ ਮਿਲੀ ਹੈ। ਓਮ ਬਿਰਲਾ ਜੀ ਦੀ ਪੂਰੀ ਕਾਰਜਸ਼ੈਲੀ ਸਮਾਜ ਸੇਵਾ ਨਾਲ ਜੁੜੀ ਰਹੀ ਹੈ। ਸਮਾਜ 'ਚ ਕਿਤੇ ਵੀ ਦਰਦ ਨਜ਼ਰ ਆਇਆ ਤਾਂ ਇਨ੍ਹਾਂ ਨੇ ਉਸ ਖੇਤਰ 'ਚ ਕੰਮ ਕੀਤਾ। ਮੈਨੂੰ ਯਾਦ ਹੈ ਕਿ ਲੰਬੇ ਸਮੇਂ ਤੱਕ ਭੂਚਾਲ ਤੋਂ ਬਾਅਦ ਕੱਛ 'ਚ ਸੇਵਾ ਦਾ ਕੰਮ ਕੀਤਾ। ਕੇਦਾਰਨਾਥ 'ਚ ਆਪਣੇ ਪੱਧਰ 'ਤੇ ਸਮਾਜ ਸੇਵਾ ਕੀਤੀ। ਕੋਟਾ 'ਚ ਕਿਸੇ ਕੋਲ ਠੰਡ ਦੇ ਸੀਜਨ 'ਚ ਕੰਬਲ ਨਹੀਂ ਹੈ ਤਾਂ ਰਾਤ ਭਰ ਕੋਟਾ ਦੀਆਂ ਗਲੀਆਂ 'ਚ ਨਿਕਲਣਾ ਅਤੇ ਉਨ੍ਹਾਂ ਨੂੰ ਕੰਬਲ ਪਹੁੰਚਾਉਣਾ। ਜਨਤਕ ਜੀਵਨ 'ਚ ਸਾਰੇ ਸੰਸਦ ਮੈਂਬਰਾਂ ਲਈ ਇਹ ਪ੍ਰੇਰਨਾ ਹੈ ਕਿ ਇਨ੍ਹਾਂ ਨੇ ਕੋਟਾ 'ਚ ਕੋਈ ਭੁੱਖਾ ਨਾ ਸੋਵੇ ਇਸ ਲਈ 'ਪ੍ਰਸਾਦਮ ਯੋਜਨਾ' ਸ਼ੁਰੂ ਕੀਤੀ।''

ਸਾਬਕਾ ਸਪੀਕਰ ਸੁਮਿਤਰਾ ਦੀ ਵੀ ਕੀਤੀ ਤਾਰੀਫ਼
ਸਾਬਕਾ ਸਪੀਕਰ ਸੁਮਿਤਰਾ ਮਹਾਜਨ ਦੀ ਤਾਰੀਫ਼ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡੀ ਪੁਰਾਣੀ ਸਪੀਕਰ ਨੇ ਵੀ ਉੱਤਮ ਤਰੀਕੇ ਨਾਲ ਸਦਨ ਚਲਾਇਆ। ਉਹ ਝਿੜਕਦੀ ਸੀ ਤਾਂ ਕੁਝ ਦੇਰ 'ਚ ਖੁਸ਼ ਹੋਣ ਲੱਗਦੀ ਸੀ। ਲੋਕ ਸਭਾ ਸਪੀਕਰ ਚੁਣੇ ਜਾਣ 'ਤੇ ਕਾਂਗਰਸ ਸਮੇਤ ਹੋਰ ਵਿਰੋਧੀ ਦਲਾਂ ਦੇ ਸੰਸਦ ਮੈਂਬਰਾਂ ਨੇ ਓਮ ਬਿਰਲਾ ਨੂੰ ਵਧਾਈ ਦਿੱਤੀ।


DIsha

Content Editor

Related News