PM ਮੋਦੀ ਦਾ ਸਦਨ ਤੋਂ MSP ਦਾ ਭਰੋਸਾ ਦੇਣਾ ਕਿਸਾਨਾਂ ਲਈ ਹਿੱਤਕਾਰੀ : ਅਨੁਰਾਗ ਠਾਕੁਰ

Monday, Feb 08, 2021 - 06:20 PM (IST)

PM ਮੋਦੀ ਦਾ ਸਦਨ ਤੋਂ MSP ਦਾ ਭਰੋਸਾ ਦੇਣਾ ਕਿਸਾਨਾਂ ਲਈ ਹਿੱਤਕਾਰੀ : ਅਨੁਰਾਗ ਠਾਕੁਰ

ਸ਼ਿਮਲਾ- ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲਿਆਂ ਦੇ ਰਾਜ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਸਦਨ ਦੇ ਮਾਧਿਅਮ ਨਾਲ ਕਿਸਾਨਾਂ ਨੂੰ ਐੱਮ.ਐੱਸ.ਪੀ. ਦੀ ਗਾਰੰਟੀ ਦੇਣ ਨੂੰ ਕਿਸਾਨਾਂ ਲਈ ਹਿੱਤਕਾਰੀ ਦੱਸਿਆ। ਅਨੁਰਾਗ ਨੇ ਵਿਰੋਧੀ ਧਿਰ ਦੇ ਗੁੰਮਰਾਹ ਕਰਨ ਵਾਲੇ ਪ੍ਰਚਾਰ ਦਾ ਸ਼ਿਕਾਰ ਹੋਏ ਕਿਸਾਨਾਂ ਨੂੰ ਅੰਦੋਲਨ ਖ਼ਤਮ ਕਰਨ ਦੀ ਅਪੀਲ ਕੀਤੀ ਹੈ। ਅਨੁਰਾਗ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਸਦਾ ਹੀ ਕਿਸਾਨਾਂ ਦਾ ਹਿੱਤ ਚਾਹਿਆ ਹੈ ਅਤੇ ਅਤੇ ਇਸ ਲਈ ਅਸੀਂ ਸਾਲਾਂ ਤੋਂ ਪੈਂਡਿੰਗ ਸੁਧਾਰਵਾਦੀ ਖੇਤੀ ਕਾਨੂੰਨਾਂ ਨੂੰ ਲਾਗੂ ਕਰ ਕੇ ਅੰਨਦਾਤਾ ਦੀ ਆਮਦਨ ਨੂੰ ਦੁੱਗਣੀ ਕਰਨ ਦਾ ਆਪਣਾ ਪ੍ਰਣ ਦੋਹਰਾਇਆ ਹੈ। ਸਦਨ 'ਚ ਐੱਮ.ਐੱਸ.ਪੀ. ਨੂੰ ਲੈ ਕੇ ਆਪਣੀ ਵਚਨਬੱਧਤਾ ਦੋਹਰਾਉਂਦੇ ਹੋਏ ਕਿਹਾ ਕਿ ਐੱਮ.ਐੱਸ.ਪੀ. ਸੀ, ਹੈ ਅਤੇ ਰਹੇਗੀ। ਉਨ੍ਹਾਂ ਨੇ ਕਿਸਾਨਾਂ ਨੂੰ ਅੰਦੋਲਨ ਖ਼ਤਮ ਕਰਨ ਦੀ ਅਪੀਲ ਕੀਤੀ।

ਇਹ ਵੀ ਪੜ੍ਹੋ : ਰਾਜ ਸਭਾ ਵਿਚ ਬੋਲੇ ਪ੍ਰਧਾਨ ਮੰਤਰੀ ਮੋਦੀ, MSP ਸੀ, MSP ਹੈ ਅਤੇ MSP ਰਹੇਗਾ

ਦੱਸਣਯੋਗ ਹੈ ਕਿ ਪੀ.ਐੱਮ.ਮੋਦੀ ਨੇ ਅਪੀਲ ਕਰਦੇ ਹੋਏ ਕਿਹਾ ਕਿ ਅੰਦੋਲਨਕਾਰੀਆਂ ਨੂੰ ਸਮਝਾਇਆ ਕਿ ਸਾਨੂੰ ਅੱਗੇ ਵਧਣਾ ਹੋਵੇਗਾ। ਗਾਲ੍ਹਾਂ ਮੇਰੇ ਖਾਤੇ ਜਾਣ ਦਿਓ ਪਰ ਸੁਧਾਰਾਂ ਨੂੰ ਹੋਣ ਦਿਓ। ਪੀ.ਐੱਮ. ਮੋਦੀ ਨੇ ਕਿਹਾ ਕਿ ਬਜ਼ੁਰਗ ਅੰਦੋਲਨ 'ਚ ਬੈਠੇ ਹਨ, ਉਨ੍ਹਾਂ ਨੂੰ ਘਰ ਜਾਣਾ ਚਾਹੀਦਾ। ਅੰਦੋਲਨ ਖ਼ਤਮ ਕਰਨ ਅਤੇ ਚਰਚਾ ਅੱਗੇ ਚੱਲਦੀ ਰਹੇ। ਕਿਸਾਨਾਂ ਨਾਲ ਲਗਾਤਾਰ ਗੱਲ ਕੀਤੀ ਜਾ ਰਹੀ ਹੈ। ਕਿਸਾਨਾਂ ਨੂੰ ਭਰੋਸਾ ਦਿਵਾਉਂਦੇ ਹੋਏ ਪੀ.ਐੱਮ. ਮੋਦੀ ਨੇ ਕਿਹਾ ਕਿ ਐੱਮ.ਸੀ.ਪੀ.ਹੈ, ਸੀ ਅਤੇ ਰਹੇਗੀ। ਮੰਡੀਆਂ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ। ਜਿਨ੍ਹਾਂ 80 ਕਰੋੜ ਲੋਕਾਂ ਨੂੰ ਰਾਸ਼ਨ ਦਿੱਤਾ ਜਾਂਦਾ ਹੈ, ਉਹ ਵੀ ਜਾਰੀ ਰਹੇਗਾ। ਕਿਸਾਨਾਂ ਦੀ ਆਮਦਨ ਲਈ ਦੂਜੇ ਉਪਾਅ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਮੋਦੀ ਨੇ ਕਿਹਾ ਕਿ ਜੇਕਰ ਹੁਣ ਦੇਰ ਕਰ ਦੇਣਗੇ ਤਾਂ ਕਿਸਾਨਾਂ ਨੂੰ ਹਨ੍ਹੇਰੇ ਵੱਲ ਧੱਕ ਦੇਣਗੇ।


author

DIsha

Content Editor

Related News