ਕਿਸਾਨਾਂ ਨੂੰ ਬੋਲੇ PM ਮੋਦੀ- ਮਧੂ ਮੱਖੀ ਪਾਲਣ ਕਰੋ ਸ਼ੁਰੂ, ਆਮਦਨ ਦੇ ਨਾਲ ਵਧੇਗੀ ਜ਼ਿੰਦਗੀ ’ਚ ਮਿਠਾਸ

Sunday, Mar 28, 2021 - 01:44 PM (IST)

ਕਿਸਾਨਾਂ ਨੂੰ ਬੋਲੇ PM ਮੋਦੀ- ਮਧੂ ਮੱਖੀ ਪਾਲਣ ਕਰੋ ਸ਼ੁਰੂ, ਆਮਦਨ ਦੇ ਨਾਲ ਵਧੇਗੀ ਜ਼ਿੰਦਗੀ ’ਚ ਮਿਠਾਸ

ਨਵੀਂ ਦਿੱਲੀ— ਦਿੱਲੀ ਦੀਆਂ ਸਰਹੱਦਾਂ ’ਤੇ ਕਿਸਾਨ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਡਟੇ ਹੋਏ ਹਨ। ਕਿਸਾਨ ਅੰਦੋਲਨ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੇਤੀ ਖੇਤਰ ’ਚ ਆਧੁਨਿਕੀਕਰਨ ਦੀ ਗੱਲ ਆਖੀ ਹੈ। ਆਪਣੇ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਵਿਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਖੇਤੀਬਾੜੀ ’ਚ ਨਵੇਂ ਪ੍ਰਯੋਗ ਸਮੇਂ ਦੀ ਮੰਗ ਹਨ। ਅਸੀਂ ਬਹੁਤ ਸਮਾਂ ਗੁਆ ਚੁੱਕੇ ਹਾਂ। ਜੀਵਨ ਦੇ ਹਰ ਖੇਤਰ ਵਿਚ ਨਵਾਂਪਣ, ਆਧੁਨਿਕਤਾ ਜ਼ਰੂਰੀ ਹੈ। ਖੇਤੀਬਾੜੀ ਸੈਕਟਰ ਵਿਚ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ ਲਈ ਕਿਸਾਨਾਂ ਦੀ ਆਮਦਨ ਵਧਾਉਣ ਲਈ, ਰਿਵਾਇਤੀ ਖੇਤੀ ਦੇ ਨਾਲ ਹੀ ਨਵੇਂ ਬਦਲਾਂ ਨੂੰ ਅਤੇ ਨਵੇਂ-ਨਵੇਂ ਪ੍ਰਯੋਗਾਂ ਨੂੰ ਅਪਣਾਉਣਾ ਵੀ ਜ਼ਰੂਰੀ ਹੈ। ਹੁਣ ਮਧੂ ਮੱਖੀ ਪਾਲਣ ਵੀ ਇਕ ਅਜਿਹਾ ਹੀ ਬਦਲ ਬਣ ਕੇ ਉਭਰ ਰਿਹਾ ਹੈ। ਮਧੂ ਮੱਖੀ ਪਾਲਣ ਦੇਸ਼ ਵਿਚ ਸ਼ਹਿਦ ਕ੍ਰਾਂਤੀ ਦਾ ਆਧਾਰ ਬਣ ਰਹੀ ਹੈ। ਵੱਡੀ ਗਿਣਤੀ ’ਚ ਕਿਸਾਨ ਇਸ ਨਾਲ ਜੁੜ ਰਹੇ ਹਨ ਅਤੇ ਕਮਾਈ ਕਰ ਰਹੇ ਹਨ। 

PunjabKesari

ਪ੍ਰਧਾਨ ਮੰਤਰੀ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਮਧੂ ਮੱਖੀ ਪਾਲਣ ਦੀ ਸਫ਼ਲ ਕਹਾਣੀਆਂ ਸਾਂਝਾ ਕੀਤੀਆਂ। ਇਕ ਵਿਅਕਤੀਗਤ ਤਜ਼ਰਬਾ ਗੁਜਰਾਤ ਦਾ ਵੀ ਹੈ। ਗੁਜਰਾਤ ਦੇ ਬਨਾਸਕਾਂਠਾ ਵਿਚ ਸਾਲ 2016 ’ਚ ਇਕ ਆਯੋਜਨ ਹੋਇਆ ਸੀ। ਉਸ ਪ੍ਰੋਗਰਾਮ ਵਿਚ ਮੈਂ ਲੋਕਾਂ ਨੂੰ ਕਿਹਾ ਕਿ ਇੱਥੇ ਇੰਨੀਆਂ ਸੰਭਾਵਨਾਵਾਂ ਹਨ, ਕਿਉਂ ਨਾ ਬਨਾਸਕਾਂਠਾ ਅਤੇ ਸਾਡੇ ਇੱਥੋਂ ਦੇ ਕਿਸਾਨ ਸ਼ਹਿਦ ਕ੍ਰਾਂਤੀ ਦਾ ਨਵਾਂ ਅਧਿਐਨ ਲਿਖਣ? ਤੁਹਾਨੂੰ ਜਾਣ ਕੇ ਖੁਸ਼ੀ ਹੋਵੇਗੀ ਕਿ ਇੰਨੇ ਘੱਟ ਸਮੇਂ ਵਿਚ ਬਨਾਸਕਾਂਠਾ, ਸ਼ਹਿਦ ਉਤਪਾਦਨ ਦਾ ਪ੍ਰਮੁੱਖ ਕੇਂਦਰ ਬਣ ਗਿਆ ਹੈ। ਅੱਜ ਬਨਾਸਕਾਂਠਾ ਦੇ ਕਿਸਾਨ ਸ਼ਹਿਦ ਨਾਲ ਲੱਖਾਂ ਰੁਪਏ ਸਾਲਾਨਾ ਕਮਾ ਰਹੇ ਹਨ। 

PunjabKesari

ਪ੍ਰਧਾਨ ਮੰਤਰੀ ਨੇ ਕਿਹਾ ਕਿ ‘ਹਨੀ ਬੀ ਫਾਰਮਿੰਗ’ ਵਿਚ ਸਿਰਫ਼ ਸ਼ਹਿਦ ਤੋਂ ਹੀ ਆਮਦਨ ਨਹੀਂ ਹੁੰਦੀ, ਸਗੋਂ ਬੀ ਵੈਕਸ (ਮਧੂ ਮੱਖੀ ਦਾ ਮੋਮ) ਵੀ ਆਮਦਨ ਦਾ ਇਕ ਬਹੁਤ ਵੱਡਾ ਜ਼ਰੀਆ ਹੈ। ਫਾਰਮਾ ਇੰਡਸਟਰੀ, ਫੂਡ ਇੰਡਸਟਰੀ, ਟੈਕਸਟਾਈਲ, ਹਰ ਥਾਂ ਬੀ ਵੈਕਸ ਦੀ ਡਿਮਾਂਡ ਹੈ। ਸਾਡਾ ਦੇਸ਼ ਫ਼ਿਲਹਾਲ ਬੀ ਵੈਕਸ ਦਾ ਆਯਾਤ ਕਰਦਾ ਹੈ ਪਰ ਸਾਡੇ ਕਿਸਾਨ ਹੁਣ ਇਹ ਸਥਿਤੀ ਤੇਜ਼ੀ ਨਾਲ ਬਦਲ ਰਹੇ ਹਨ। ਪ੍ਰਧਾਨ ਮੰਤਰੀ ਮੋਦੀ ਨੇ ਅਪੀਲ ਕਰਦੇ ਹੋਏ ਕਿਹਾ ਕਿ ਮੈਂ ਚਾਹੁੰਦਾ ਹਾਂ ਕਿ ਦੇਸ਼ ਦੇ ਜ਼ਿਆਦਾ ਤੋਂ ਜ਼ਿਆਦਾ ਕਿਸਾਨ ਆਪਣੀ ਖੇਤੀ ਦੇ ਨਾਲ-ਨਾਲ ਬੀ ਫਾਰਮਿੰਗ ਨਾਲ ਜੁੜਨ। ਇਹ ਕਿਸਾਨਾਂ ਦੀ ਆਮਦਨ ਦੀ ਵਧਾਏਗਾ ਅਤੇ ਉਨ੍ਹਾਂ ਦੀ ਜ਼ਿੰਦਗੀ ’ਚ ਮਿਠਾਸ ਵੀ ਘੋਲੇਗਾ।
 


author

Tanu

Content Editor

Related News