ਪਾਣੀ ਦੀ ਮਹੱਤਤਾ ਤੋਂ ਲੈ ਕੇ ਵਿਦਿਆਰਥੀਆਂ ਲਈ ਖ਼ਾਸ ਸੰਦੇਸ਼, ਪੜ੍ਹੋ PM ਮੋਦੀ ਦੀ ‘ਮਨ ਕੀ ਬਾਤ’
Sunday, Feb 28, 2021 - 12:43 PM (IST)
ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਯਾਨੀ ਕਿ ਐਤਵਾਰ ਨੂੰ ਆਪਣੇ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਜ਼ਰੀਏ ਦੇਸ਼ ਵਾਸੀਆਂ ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨੇ ਰੇਡੀਓ ਪ੍ਰੋਗਰਾਮ ਵਿਚ ਮਾਘ ਮਹੀਨੇ ਦੇ ਇਸ਼ਨਾਨ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇਸ ਦਾ ਬਹੁਤ ਮਹੱਤਵ ਹੈ। ਭਾਰਤ ਵਿਚ ਕੋਈ ਅਜਿਹਾ ਦਿਨ ਨਹੀਂ ਹੋਵੇਗਾ, ਜਦੋਂ ਦੇਸ਼ ਦੇ ਕਿਸੇ ਨਾ ਕਿਸੇ ਕੋਨੇ ’ਚ ਪਾਣੀ ਨਾਲ ਜੁੜਿਆ ਕੋਈ ਉਤਸਵ ਨਾ ਹੋਵੇ। ਇਸ ਵਾਰ ਹਰੀਦੁਆਰ ਵਿਚ ਕੁੰਭ ਚੱਲ ਰਿਹਾ ਹੈ। ਪਾਣੀ ਸਾਡੇ ਲਈ ਜੀਵਨ ਹੈ, ਆਸਥਾ ਵੀ ਹੈ ਅਤੇ ਵਿਕਾਸ ਦੀ ਧਾਰਾ ਵੀ ਹੈ। ਦੁਨੀਆ ਦੇ ਹਰ ਸਮਾਜ ਵਿਚ ਨਦੀ ਨਾਲ ਜੁੜੀ ਕੋਈ ਨਾ ਕੋਈ ਪਰੰਪਰਾ ਹੁੰਦੀ ਹੈ।
ਪਾਣੀ, ਪਾਰਸ ਤੋਂ ਵੀ ਜ਼ਿਆਦਾ ਮਹੱਤਵਪੂਰਨ—
ਪ੍ਰਧਾਨ ਮੰਤਰੀ ਨੇ ਕਿਹਾ ਕਿ ਪਾਣੀ ਇਕ ਤਰ੍ਹਾਂ ਨਾਲ ਪਾਰਸ ਤੋਂ ਵੀ ਜ਼ਿਆਦਾ ਮਹੱਤਵਪੂਰਨ ਹੈ। ਕਿਹਾ ਜਾਂਦਾ ਹੈ ਕਿ ਪਾਰਸ ਦੇ ਛੂਹਣ ਨਾਲ ਲੋਹਾ, ਸੋਨੇ ’ਚ ਤਬਦੀਲ ਹੋ ਜਾਂਦਾ ਹੈ। ਉਂਝ ਹੀ ਪਾਣੀ ਦੀ ਛੋਹ ਜੀਵਨ ਲਈ ਜ਼ਰੂਰੀ ਹੈ, ਵਿਕਾਸ ਲਈ ਜ਼ਰੂਰੀ ਹੈ। ਪਾਣੀ ਦੀ ਸਾਂਭ-ਸੰਭਾਲ ਦੀ ਅਪੀਲ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਵਰਖਾ ਰੁੱਤ ਆਉਣ ਤੋਂ ਪਹਿਲਾਂ ਹੀ ਸਾਨੂੰ ਪਾਣੀ ਦੀ ਸੰਭਾਲ ਲਈ ਕੋਸ਼ਿਸ਼ਾਂ ਸ਼ੁਰੂ ਕਰ ਦੇਣੀਆਂ ਚਾਹੀਦੀਆਂ ਹਨ।
ਸੰਤ ਰਵਿਦਾਸ ਦੀ ਚਰਚਾ ਬਿਨਾਂ ਮਾਘ ਮਹੀਨਾ ਪੂਰਾ ਨਹੀਂ—
ਪ੍ਰਧਾਨ ਮੰਤਰੀ ਮੋਦੀ ਨੇ ਅੱਗੇ ਕਿਹਾ ਕਿ ਜਦੋਂ ਵੀ ਮਾਘ ਅਤੇ ਇਸ ਦੇ ਅਧਿਆਤਮਕ ਸਮਾਜਿਕ ਮਹੱਤਵ ਦੀ ਚਰਚਾ ਹੁੰਦੀ ਹੈ ਤਾਂ ਇਹ ਚਰਚਾ ਇਕ ਨਾਮ ਦੇ ਬਿਨਾਂ ਪੂਰੀ ਨਹੀਂ ਹੁੰਦੀ। ਇਹ ਨਾਮ ਹੈ ਸ੍ਰੀ ਗੁਰੂ ਰਵਿਦਾਸ ਜੀ ਦਾ। ਮਾਘ ਪੁੰਨਿਆ ਦੇ ਦਿਨ ਹੀ ਸ੍ਰੀ ਗੁਰ ਰਵਿਦਾਸ ਜੀ ਦੀ ਜਯੰਤੀ ਹੁੰਦੀ ਹੈ। ਅੱਜ ਵੀ ਸ੍ਰੀ ਗੁਰ ਰਵਿਦਾਸ ਜੀ ਦੇ ਸ਼ਬਦ, ਉਨ੍ਹਾਂ ਦਾ ਗਿਆਨ ਸਾਡਾ ਮਾਰਗਦਰਸ਼ਨ ਕਰਦੇ ਹਨ। ਉਨ੍ਹਾਂ ਆਖਿਆ ਸੀ ਕਿ ਅਸੀਂ ਸਾਰੇ ਇਕ ਹੀ ਮਿੱਟੀ ਦੇ ਭਾਂਡੇ ਹਾਂ, ਸਾਨੂੰ ਸਾਰਿਆਂ ਨੂੰ ਇਕ ਨੇ ਹੀ ਘੜਿਆ ਹੈ। ਇਹ ਮੇਰਾ ਸੌਭਾਗ ਹੈ ਕਿ ਮੈਂ ਸ੍ਰੀ ਗੁਰ ਰਵਿਦਾਸ ਜੀ ਦੀ ਜਨਮ ਭੂਮੀ ਵਾਰਾਨਸੀ ਨਾਲ ਜੁੜਿਆ ਹੋਇਆ ਹਾਂ। ਸ੍ਰੀ ਗੁਰ ਰਵਿਦਾਸ ਜੀ ਦੇ ਜੀਵਨ ਦੀ ਅਧਿਆਤਮਕ ਉੱਚਾਈ ਨੂੰ ਅਤੇ ਉਨ੍ਹਾਂ ਦੀ ਊਰਜਾ ਨੂੰ ਮੈਂ ਉਸ ਤੀਰਥ ਸਥਲ ਵਿਚ ਅਨੁਭਵ ਕੀਤਾ ਹੈ।
ਨੌਜਵਾਨ ਨੂੰ ਦਿੱਤਾ ਖ਼ਾਸ ਸੰਦੇਸ਼—
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡੇ ਨੌਜਵਾਨਾਂ ਨੂੰ ਇਕ ਹੋਰ ਗੱਲ ਗੁਰੂ ਰਵਿਦਾਸ ਜੀ ਤੋਂ ਸਿੱਖਣੀ ਚਾਹੀਦੀ ਹੈ। ਨੌਜਵਾਨਾਂ ਨੂੰ ਕੋਈ ਵੀ ਕੰਮ ਕਰਨ ਲਈ, ਖ਼ੁਦ ਨੂੰ ਪੁਰਾਣੇ ਤੌਰ ਤਰੀਕਿਆਂ ’ਚ ਬੱਝਣਾ ਨਹੀਂ ਚਾਹੀਦਾ। ਆਪਣੇ ਜੀਵਨ ਨੂੰ ਖੁਦ ਹੀ ਤੈਅ ਕਰੋ। ਤੁਹਾਨੂੰ ਕਦੇ ਵੀ ਨਵਾਂ ਸੋਚਣ, ਨਵਾਂ ਕਰਨ ’ਚ ਝਿਜਕ ਨਹੀਂ ਕਰਨੀ ਚਾਹੀਦੀ। ਆਪਣੇ ਤੌਰ-ਤਰੀਕੇ ਖੁਦ ਬਣਾਓ ਅਤੇ ਆਪਣੇ ਟੀਚੇ ਵੀ ਖੁਦ ਹੀ ਤੈਅ ਕਰੋ। ਜੇਕਰ ਤੁਹਾਡੀ ਬੁੱਧੀ, ਆਤਮ ਵਿਸ਼ਵਾਸ ਮਜ਼ਬੂਤ ਹੈ ਤਾਂ ਤੁਹਾਨੂੰ ਦੁਨੀਆ ਦੀ ਕਿਸੇ ਵੀ ਚੀਜ਼ ਤੋਂ ਡਰਨ ਦੀ ਲੋੜ ਨਹੀਂ ਹੈ। ਪ੍ਰਧਾਨ ਮੰਤਰੀ ਮੋਦੀ ਨੇ ਬੋਰਡ ਪ੍ਰੀਖਿਆ ਦੀ ਤਿਆਰੀ ਕਰ ਰਹੇ ਵਿਦਿਆਰਥੀ-ਵਿਦਿਆਰਥਣਾਂ ਨੂੰ ਸੰਦੇਸ਼ ਦਿੰਦੇ ਹੋਏ ਕਿਹਾ ਕਿ ਤੁਹਾਨੂੰ ਸਾਰਿਆਂ ਨੂੰ ਯਾਦ ਹੈ ਨਾ ਕਿ ਯੋਧਾ ਬਣਨਾ ਹੈ, ਵਿਗੜਨ ਵਾਲਾ ਨਹੀਂ। ਹੱਸਦੇ ਹੋਏ ਪ੍ਰੀਖਿਆ ਦੇਣ ਜਾਣਾ ਹੈ। ਕਿਸੇ ਹੋਰ ਨਾਲ ਨਹੀਂ, ਤੁਸੀਂ ਖੁਦ ਨਾਲ ਹੀ ਮੁਕਾਬਲਾ ਕਰਨਾ ਹੈ।
ਕੋਰੋਨਾ ਵਾਇਰਸ ਤੋਂ ਸਾਵਧਾਨੀ ’ਚ ਲਾਪ੍ਰਵਾਹੀ ਨਾ ਵਰਤੋਂ—
ਪ੍ਰਧਾਨ ਮੰਤਰੀ ਨੇ ਕੋਰੋਨਾ ਕਾਲ ਵਿਚ ਲੋਕਾਂ ਨੂੰ ਸਾਵਧਾਨੀਆਂ ਵਰਤਣ ਨੂੰ ਕਿਹਾ ਹੈ। ਉਨ੍ਹਾਂ ਕਿਹਾ ਕਿ ਕਿਸੇ ਤਰ੍ਹਾਂ ਦੀ ਲਾਪ੍ਰਵਾਹੀ ਨਾ ਵਰਤੋਂ। ਇਸ ਕੋਰੋਨਾ ਕਾਲ ਦੇ ਸਮੇਂ ਮੈਂ ਕੁਝ ਸਮਾਂ ਕੱਢ ਕੇ ਪ੍ਰੀਖਿਆ ਵਾਰੀਅਰਜ਼ ਕਿਤਾਬ (Exam Warriors book) ’ਚ ਵੀ ਕਈ ਨਵੇਂ ਮੰਤਰ ਜੋੜ ਦਿੱਤੇ ਹਨ। ਹੁਣ ਇਸ ਵਿਚ ਮਾਪਿਆਂ ਲਈ ਵੀ ਕੁਝ ਮੰਤਰ ਐਂਡ ਕੀਤੇ ਗਏ ਹਨ। ਇਨ੍ਹਾਂ ਮੰਤਰਾਂ ਨਾਲ ਜੁੜੀਆਂ ਢੇਰ ਸਾਰੀਆਂ ਚਿਲਚਸਪ ਗਤੀਵਿਧੀਆਂ (interesting activities) ਨਰਿੰਦਰ ਮੋਦੀ ਐੱਪ ’ਤੇ ਦਿੱਤੀਆਂ ਹੋਈਆਂ ਹਨ, ਜੋ ਤੁਹਾਨੂੰ ਅੰਦਰ ਦੀ ਪ੍ਰੀਖਿਆ ਵਾਰੀਅਰਜ਼ ਨੂੰ ਸਫਲ ਬਣਾਉਣ ’ਚ ਮਦਦ ਕਰੇਗੀ।