ਭਾਰਤ ਆਫ਼ਤ 'ਚ ਰੋਣ ਵਾਲਾ ਦੇਸ਼ ਨਹੀਂ, ਇਸ ਨੂੰ ਮੌਕਾ ਬਣਾਏਗਾ : ਪੀ. ਐੱਮ. ਮੋਦੀ

Thursday, Jun 18, 2020 - 11:55 AM (IST)

ਭਾਰਤ ਆਫ਼ਤ 'ਚ ਰੋਣ ਵਾਲਾ ਦੇਸ਼ ਨਹੀਂ, ਇਸ ਨੂੰ ਮੌਕਾ ਬਣਾਏਗਾ : ਪੀ. ਐੱਮ. ਮੋਦੀ

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਨੂੰ ਆਤਮ ਨਿਰਭਰ ਬਣਾਉਣ ਦੀ ਦਿਸ਼ਾ ਵਿਚ 41 ਕੋਲਾ ਖਾਣਾਂ ਦੀ ਡਿਜ਼ੀਟਲ ਨੀਲਾਮੀ ਨੂੰ ਲਾਂਚ ਕੀਤਾ। ਇਸ ਨੀਲਾਮੀ ਤੋਂ ਅਗਲੇ 5 ਤੋਂ 7 ਸਾਲ ਦਰਮਿਆਨ 33 ਹਜ਼ਾਰ ਕਰੋੜ ਰੁਪਏ ਦਾ ਪੁੰਜੀ ਨਿਵੇਸ਼ ਹੋਣ ਅਤੇ ਕਰੀਬ 2 ਲੱਖ 80 ਹਜ਼ਾਰ ਲੋਕਾਂ ਦੇ ਸਿੱਧ ਜਾਂ ਅਸਿੱਧੇ ਰੂਪ ਨਾਲ ਰੋਜ਼ਗਾਰ ਦੀ ਸੰਭਾਵਨਾ ਹੈ। ਦੱਸ ਦੇਈਏ ਕਿ ਇਨ੍ਹਾਂ ਖਾਣਾਂ ਦੀ ਨੀਲਾਮੀ ਦਾ ਇਹ ਪ੍ਰੋਗਰਾਮ ਮਾਇੰਸ ਸਟੇਟ ਟ੍ਰੇਡਿੰਗ ਕਾਰਪੋਰੇਸਨ ਅਤੇ ਭਾਰਤੀ ਉਦਯੋਗ ਸੰਘ ਵਲੋਂ ਮਿਲ ਕੇ ਆਯੋਜਿਤ ਕੀਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਦੇਸ਼ ਨੂੰ ਆਤਮ ਨਿਰਭਰ ਬਣਾਉਣ ਦੀ ਆਪਣੀ ਯੋਜਨਾ ਤਹਿਤ ਇਨ੍ਹਾਂ ਕੋਲਾ ਖਾਣਾਂ ਨੂੰ ਵਪਾਰਕ ਤੌਰ 'ਤੇ ਇਸਤੇਮਾਲ ਲਈ ਵੀਡੀਓ ਕਾਨਫਰੰਸਿੰਗ ਜ਼ਰੀਏ ਨੀਲਾਮ ਕਰਨ ਦੀ ਪ੍ਰਕਿਰਿਆ ਦੀ ਰਸਮੀ ਸ਼ੁਰੂਆਤ ਕੀਤੀ। ਇਸ ਮੌਕੇ 'ਤੇ ਫਿੱਕੀ ਦੇ ਪ੍ਰਧਾਨ ਡਾ. ਸੰਗੀਤਾ ਰੈੱਡੀ ਅਨਿਲ ਅਗਰਵਾਲ, ਵੇਦਾਂਤਾ ਗਰੁੱਪ ਅਤੇ ਟਾਟਾ ਸੰਸ ਦੇ ਪ੍ਰਧਾਨ ਐੱਨ. ਚੰਦਰਸ਼ੇਖਰ ਵੀ ਸਨ। 

ਇਸ ਦੌਰਾਨ ਮੋਦੀ ਨੇ ਕਿਹਾ ਕਿ ਭਾਰਤ ਕੋਰੋਨਾ ਨਾਲ ਲੜੇਗਾ ਵੀ ਅਤੇ ਅੱਗੇ ਵੀ ਵੱਧੇਗਾ। ਭਾਰਤ ਇਸ ਆਫ਼ਤ 'ਚ ਰੋਣ ਵਾਲਾ ਦੇਸ਼ ਨਹੀਂ ਹੈ, ਸਗੋਂ ਕਿ ਇਸ ਵੱਡੀ ਆਫ਼ਤ ਨੂੰ ਮੌਕੇ 'ਚ ਬਦਲੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਕ-ਇਕ ਖੇਤਰ ਨੂੰ ਚੁਣ ਕੇ ਆਤਮ ਨਿਰਭਰ ਬਣਾਉਣਾ ਹੈ। ਅਸੀਂ ਕੋਲਾ ਸੈਕਟਰ ਨੂੰ ਦਹਾਕਿਆਂ ਦੇ ਤਾਲਾਬੰਦੀ ਨੂੰ ਵੀ ਬਾਹਰ ਕੱਢ ਰਹੇ ਹਾਂ। ਕੋਲਾ ਸੈਕਟਰ ਨੂੰ ਮੁਕਾਬਲੇ ਤੋਂ ਬਾਹਰ ਰੱਖਿਆ ਗਿਆ, ਟਰਾਂਸਪਰੈਂਸੀ ਵੱਡੀ ਸਮੱਸਿਆ ਹੈ। 

ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਆਤਮ ਨਿਰਭਰ ਭਾਰਤ ਯਾਨੀ ਕਿ ਭਾਰਤ ਆਯਾਤ 'ਤੇ ਆਪਣੀ ਨਿਰਭਤਾ ਘੱਟ ਕਰੇਗਾ। ਆਤਮ ਨਿਰਭਰਤਾ ਭਾਰਤ ਆਯਾਤ 'ਤੇ ਖਰਚ ਹੋਣ ਵਾਲੀਆਂ ਲੱਖਾਂ ਕਰੋੜਾਂ ਰੁਪਏ ਦੀ ਵਿਦੇਸ਼ ਮੁਦਰਾ ਬਚਾਏਗਾ। ਆਤਮ ਨਿਰਭਰ ਭਾਰਤ ਯਾਨੀ ਭਾਰਤ ਨੂੰ ਆਯਾਤ ਨਾ ਕਰਨਾ ਪਵੇ, ਇਸ ਲਈ ਉਹ ਆਪਣੇ ਦੇਸ਼ ਵਿਚ ਸਾਧਨ ਵਿਕਸਿਤ ਕਰੇਗਾ। ਊਰਜਾ ਦੇ ਖੇਤਰ ਵਿਚ ਭਾਰਤ ਨੂੰ ਆਤਮ ਨਿਰਭਰ ਬਣਾਉਣ ਲਈ ਇਕ ਵੱਡਾ ਕਦਮ ਚੁੱਕਿਆ ਜਾ ਰਿਹਾ ਹੈ। ਅੱਜ ਅਸੀਂ ਸਿਰਫ ਨਿੱਜੀ ਖੇਤਰਾਂ ਲਈ ਕੋਲ ਬਲਾਕ ਲਈ ਨੀਲਾਮੀ ਦੀ ਸ਼ੁਰੂਆਤ ਨਹੀਂ ਕਰ ਰਹੇ ਹਾਂ, ਸਗੋਂ ਕੋਲ ਸੈਕਟਰ ਨੂੰ ਦਹਾਕਿਆਂ ਦੀ ਤਾਲਾਬੰਦੀ ਤੋਂ ਵੀ ਬਾਹਰ ਕੱਢ ਰਹੇ ਹਾਂ।


author

Tanu

Content Editor

Related News