ਕੋਲਕਾਤਾ ਦੇ ਬੇਲੂਰ ਮੱਠ ਤੋਂ ਬੋਲੇ ਮੋਦੀ- CAA ਨਾਗਰਿਕਤਾ ਦੇਣ ਦਾ ਕਾਨੂੰਨ, ਲੈਣ ਦਾ ਨਹੀਂ

01/12/2020 12:24:48 PM

ਕੋਲਕਾਤਾ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਦਿਨਾਂ ਕੋਲਕਾਤਾ ਦੌਰੇ 'ਤੇ ਹਨ। ਸਵਾਮੀ ਵਿਵੇਕਾਨੰਦ ਦੀ ਜਯੰਤੀ 'ਤੇ ਮੋਦੀ ਨੇ ਬੰਗਾਲ ਦੇ ਬੇਲੂਰ ਮੱਠ 'ਚ ਨੌਜਵਾਨਾਂ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਦੁਨੀਆ 'ਚ ਨੌਜਵਾਨਾਂ ਦੀ ਆਬਾਦੀ ਭਾਰਤ 'ਚ ਹੈ ਅਤੇ ਭਾਰਤ ਦੇ ਯੁਵਾ ਜਿਸ ਮੁਹਿੰਮ 'ਚ ਜੁੜਦੇ ਹਨ, ਉਸ ਦੀ ਸਫਲਤਾ ਤੈਅ ਹੈ। ਉਨ੍ਹਾਂ ਕਿਹਾ ਕਿ ਭਾਰਤ ਨੂੰ ਹੀ ਨਹੀਂ ਸਗੋਂ ਪੁਰੀ ਦੁਨੀਆ ਨੂੰ ਦੇਸ਼ ਦੇ ਨੌਜਵਾਨਾਂ ਤੋਂ ਅਪਾਰ ਉਮੀਦਾਂ ਹਨ। ਨਾਗਰਿਕਤਾ ਸੋਧ ਕਾਨੂੰਨ (ਸੀ. ਏ. ਏ.) 'ਤੇ ਬੋਲਦੇ ਹੋਏ ਪੀ. ਐੱਮ. ਮੋਦੀ ਨੇ ਕਿਹਾ ਕਿ ਕਾਨੂੰਨ ਨੂੰ ਲੈ ਕੇ ਨੌਜਵਾਨਾਂ 'ਚ ਵੱਡੀ ਚਰਚਾ ਹੈ। ਬਹੁਤ ਸਾਰੇ ਸਵਾਲ ਨੌਜਵਾਨਾਂ ਦੇ ਮਨ 'ਚ ਭਰ ਦਿੱਤੇ ਗਏ ਹਨ।

PunjabKesari

ਪ੍ਰਧਾਨ ਮੰਤਰੀ ਨੇ ਕਿਹਾ ਕਿ ਨੌਜਵਾਨ ਭਾਵੇਂ ਹੀ ਸੋਧ ਕਾਨੂੰਨ ਨੂੰ ਸਮਝ ਜਾਣ ਪਰ ਇਸ 'ਤੇ ਸਿਆਸਤ ਕਰਨ ਵਾਲੇ ਦੀ ਇੱਛਾ ਰੱਖਣ ਵਾਲੇ ਲੋਕ ਇਸ ਨੂੰ ਨਹੀਂ ਸਮਝਣਗੇ।  ਨੌਜਵਾਨਾਂ ਦੀ ਊਰਜਾ 21ਵੀਂ ਸਦੀ ਵਿਚ ਬਦਲਾਅ ਦਾ ਆਧਾਰ ਬਣੇਗੀ। ਨਾਗਰਿਕਤਾ ਸੋਧ ਕਾਨੂੰਨ ਕੁਝ ਖੋਹਣ ਲਈ ਨਹੀਂ ਸਗੋਂ ਨਾਗਰਿਕਤਾ ਦੇਣ ਦਾ ਕਾਨੂੰਨ ਹੈ। ਇਹ ਕਾਨੂੰਨ ਰਾਤੋਂ-ਰਾਤ ਨਹੀਂ ਬਣਿਆ ਹੈ, ਸਗੋਂ ਇਸ ਕਾਨੂੰਨ 'ਚ ਸੰਸਦ ਜ਼ਰੀਏ ਇਕ ਸੋਧ ਕੀਤਾ ਗਿਆ ਹੈ। 

PunjabKesari

ਮੋਦੀ ਨੇ ਕਿਹਾ ਕਿ ਇਸ ਕਾਨੂੰਨ ਦੇ ਬਣ ਜਾਣ ਤੋਂ ਬਾਅਦ ਹੁਣ ਪਾਕਿਸਤਾਨ ਨੂੰ ਜਵਾਬ ਦੇਣਾ ਹੋਵੇਗਾ ਕਿ ਉਸ ਨੇ ਘੱਟ ਗਿਣਤੀ 'ਤੇ ਜ਼ੁਰਮ ਕਿਉਂ ਕੀਤਾ? ਉਨ੍ਹਾਂ ਨੇ ਕਿਹਾ ਕਿ ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਦੂਜੇ ਦੇਸ਼ ਦਾ ਕੋਈ ਵੀ ਨਾਗਰਿਕ ਭਾਰਤ ਦੀ ਨਾਗਰਿਕਤਾ ਲੈ ਸਕਦਾ ਹੈ। ਇਹ ਕਾਨੂੰਨ ਨਾਗਰਿਕਤਾ ਦੇਣ ਦਾ ਕਾਨੂੰਨ ਹੈ। ਵੰਡ ਦੀ ਵਜ੍ਹਾ ਕਰ ਕੇ ਜਿਨ੍ਹਾਂ ਲੋਕਾਂ ਨੂੰ ਸੰਕਟਾਂ ਦਾ ਸਾਹਮਣਾ ਕਰਨਾ ਪਿਆ, ਉਨ੍ਹਾਂ ਨੂੰ ਮਹਾਤਮਾ ਗਾਂਧੀ ਤੋਂ ਲੈ ਕੇ ਉਦੋਂ ਦੇ ਦਿੱਗਜ਼ ਨੇਤਾਵਾਂ ਦਾ ਇਹ ਹੀ ਕਹਿਣਾ ਸੀ ਕਿ ਭਾਰਤ ਨੂੰ ਅਜਿਹੇ ਲੋਕਾਂ ਨੂੰ ਨਾਗਰਿਕਤਾ ਦੇਣੀ ਚਾਹੀਦੀ ਹੈ, ਜਿਨ੍ਹਾਂ 'ਤੇ ਧਰਮ ਦੀ ਵਜ੍ਹਾ ਕਰ ਕੇ ਅੱਤਿਆਚਾਰ ਕੀਤਾ ਜਾ ਰਿਹਾ ਹੈ। 

PunjabKesari

ਦੱਸਣਯੋਗ ਹੈ ਕਿ ਮੋਦੀ ਨੇ ਐਤਵਾਰ ਨੂੰ ਸਵਾਮੀ ਵਿਵੇਕਾਨੰਦ ਦੀ ਜਯੰਤੀ 'ਤੇ ਬੇਲੂਰ ਮੱਠ 'ਚ ਉਨ੍ਹਾਂ ਸ਼ਰਧਾਂਜਲੀ ਭੇਟ ਕੀਤੀ। ਮੋਦੀ ਬੇਲੂਰ ਮਠ ਵਿਚ ਰਾਤ ਗੁਜ਼ਾਰਨ ਵਾਲੇ ਪਹਿਲੇ ਪ੍ਰਧਾਨ ਮੰਤਰੀ ਹਨ। ਵਿਵੇਕਾਨੰਦ ਦੀ ਜਯੰਤੀ ਨੂੰ ਰਾਸ਼ਟਰੀ ਯੁਵਾ ਦਿਵਸ ਦੇ ਤੌਰ 'ਤੇ ਮਨਾਇਆ ਜਾਂਦਾ ਹੈ। ਮੋਦੀ ਕੋਲਕਾਤਾ ਤੋਂ ਨਦੀ ਰਸਤਿਓਂ ਬੇਲੂਰ ਪਹੁੰਚੇ ਅਤੇ ਉਨ੍ਹਾਂ ਦਾ ਸੁਆਗਤ ਸੰਤਾਂ ਨਾਲ ਕੀਤਾ।


Tanu

Content Editor

Related News