PM ਮੋਦੀ ਨੇ ਰੱਖਿਆ IIM ਸੰਬਲਪੁਰ ਕੈਂਪਸ ਦਾ ਨੀਂਹ ਪੱਥਰ, ਕਿਹਾ- ਲੋਕਲ ਤੋਂ ਵੋਕਲ ਬਣਨਾ ਸਾਡੀ ਜ਼ਿੰਮੇਵਾਰੀ

Saturday, Jan 02, 2021 - 02:14 PM (IST)

PM ਮੋਦੀ ਨੇ ਰੱਖਿਆ IIM ਸੰਬਲਪੁਰ ਕੈਂਪਸ ਦਾ ਨੀਂਹ ਪੱਥਰ, ਕਿਹਾ- ਲੋਕਲ ਤੋਂ ਵੋਕਲ ਬਣਨਾ ਸਾਡੀ ਜ਼ਿੰਮੇਵਾਰੀ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਓਡੀਸ਼ਾ 'ਚ ਆਈ.ਆਈ.ਐੱਮ.-ਸੰਬਲਪੁਰ ਦੇ ਨਵੇਂ ਕੰਪਲੈਕਸ ਦਾ ਨੀਂਹ ਪੱਥਰ ਰੱਖਿਆ। ਇਸ ਦੌਰਾਨ ਉਨ੍ਹਾਂ ਨੇ ਵਿਦਿਆਰਥੀਆਂ ਨਾਲ ਗੱਲ ਕਰਦੇ ਹੋਏ ਕਿਹਾ ਕਿ ਸੰਬਲਪੁਰ ਵੱਡਾ ਐਜ਼ੂਕੇਸ਼ਨ ਹਬ ਬਣਦਾ ਜਾ ਰਿਹਾ ਹੈ। ਇੱਥੇ ਦੇ ਵਿਦਿਆਰਥੀਆਂ ਦੀ ਜ਼ਿੰਮੇਵਾਰੀ ਹੈ ਕਿ ਉਹ ਲੋਕਲ ਨੂੰ ਵੋਕਲ 'ਚ ਬਦਲਣ। ਉਨ੍ਹਾਂ ਨੇ ਕਿਹਾ,''ਭਾਰਤ ਲਈ ਇਹ ਦੌਰ ਉੱਤਮ ਮਿਆਦ ਹੈ। ਅੱਜ ਦੇ ਸਟਾਰਟਅੱਪ ਹੀ ਕੱਲ ਦੇ ਉੱਦਮੀ ਬਣਨਗੇ।'' 

ਪੀ.ਐੱਮ. ਮੋਦੀ ਨੇ ਕਿਹਾ,''ਦੇਸ਼ ਦੀਆਂ ਵੱਖ-ਵੱਖ ਥਾਂਵਾਂ ਤੋਂ ਨਵੇਂ ਖੇਤਰਾਂ 'ਚ ਨਵੇਂ ਤਰ੍ਹਾਂ ਦੇ ਅਨੁਭਵ ਲੈ ਕੇ ਨਿਕਲ ਰਹੇ ਮੈਨੇਜਮੈਂਟ ਮਾਹਰ ਭਾਰਤ ਨੂੰ ਨਵੀਂ ਉੱਚਾਈ 'ਤੇ ਲਿਜਾਉਣ 'ਚ ਅਹਿਮ ਭੂਮਿਕਾ ਨਿਭਾ ਰਹੇ ਹਨ। ਕੋਰੋਨਾ ਮਹਾਮਾਰੀ ਆਫ਼ਤ ਤੋਂ ਬਾਅਦ ਇਸ ਸਾਲ ਪਿਛਲੇ ਸਾਲ ਦੀ ਤੁਲਨਾ 'ਚ ਜ਼ਿਆਦਾ ਯੂਨੀਕਾਰਨ ਦਿੱਤੇ ਹਨ। ਬੀਤੇ ਕਈ ਦਹਾਕਿਆਂ 'ਚ ਅਸੀਂ ਦੇਖਿਆ ਹੈ ਕਿ ਬਾਹਰ ਬਣੇ ਮਲਟੀ ਨੈਸ਼ਨਲ ਵੱਡੀ ਗਿਣਤੀ 'ਚ ਆਏ ਅਤੇ ਇਸੇ ਧਰਤੀ 'ਚ ਅੱਗੇ ਵੀ ਵਧੇ। ਇਹ ਦਹਾਕੇ ਅਤੇ ਇਹ ਸਦੀ ਭਾਰਤ 'ਚ ਨਵੇਂ-ਨਵੇਂ ਮਲਟੀਨੈਸ਼ਨਲਜ਼ ਦੇ ਨਿਰਮਾਣ ਦਾ ਹੈ।

ਇਹ ਵੀ ਪੜ੍ਹੋ : ਕਿਸਾਨ ਮੋਰਚਾ: ‘ਇਸ਼ਨਾਨ ਅਤੇ ਕੱਪੜੇ ਧੋਣ ਦਾ ਕੰਮ ਹੋ ਰਿਹਾ ਖੁੱਲ੍ਹੇ ਆਸਮਾਨ ਹੇਠ’

ਮੋਦੀ ਨੇ ਉਮੀਦ ਜਤਾਈ ਕਿ ਆਈ.ਆਈ.ਐੱਮ. ਸੰਬਲਪੁਰ ਦਾ ਨਵਾਂ ਕੈਂਪਸ ਓਡੀਸ਼ਾ ਦੇ ਪ੍ਰਬੰਧਨ ਦੀ ਦੁਨੀਆ 'ਚ ਨਵੀਂ ਪਛਾਣ ਦਿਵਾਏਗਾ ਅਤੇ ਕਿਹਾ ਕਿ ਸੰਬਲਪੁਰ ਦਾ ਆਈ.ਆਈ.ਐੱਮ. ਅਤੇ ਇਸ ਖੇਤਰ 'ਚ ਪੜ੍ਹਨ  ਵਾਲੇ ਵਿਦਿਆਰਥੀਆਂ ਲਈ ਖ਼ਾਸ ਗੱਲ ਇਹ ਹੋਵੇਗੀ ਕਿ ਇਹ ਪੂਰੀ ਜਗ੍ਹਾ ਹੀ ਇਕ ਕੁਦਰਤੀ ਲੈਬ ਦੀ ਤਰ੍ਹਾਂ ਹੈ। ਉਨ੍ਹਾਂ ਨੇ ਇੱਥੇ ਦੇ ਵਿਦਿਆਰਥੀਆਂ ਨੂੰ 'ਲੋਕਲ ਨੂੰ ਗਲੋਬਲ ਬਣਾਉਣ ਲਈ ਨਵੇਂ ਹੱਲ ਸੁਝਾਉਣ ਦੀ ਅਪੀਲ ਕੀਤੀ। ਆਈ.ਆਈ.ਐੱਮ. ਸੰਬਲਪੁਰ ਫਲਿਪਡ ਕਲਾਸਰੂਮ ਦੇ ਆਈਡੀਆ ਨੂੰ ਲਾਗੂ ਕਰਨ ਵਾਲਾ ਆਈ.ਆਈ.ਐੱਮ. ਹੈ, ਜਿੱਥੇ ਮੂਲਭੂਤ ਅਵਧਾਰਨਾਵਾਂ ਨੂੰ ਡਿਜ਼ੀਟਲ ਤਰੀਕੇ ਨਾਲ ਸਿਖਾਇਆ ਜਾਂਦਾ ਹੈ ਅਤੇ ਉਦਯੋਗ ਤੋਂ ਲਾਈਵ ਪ੍ਰਾਜੈਕਟਸ ਦੇ ਮਾਧਿਅਮ ਨਾਲ ਜਮਾਤ 'ਚ ਪ੍ਰਾਯੋਗਿਕ ਸਿੱਖਿਆ ਦਿੱਤੀ ਜਾਂਦੀ ਹੈ।

ਇਹ ਵੀ ਪੜ੍ਹੋ : ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸਾਬਕਾ ਕੇਂਦਰੀ ਗ੍ਰਹਿ ਮੰਤਰੀ ਸਰਦਾਰ ਬੂਟਾ ਸਿੰਘ ਦਾ ਦਿਹਾਂਤ

ਨੋਟ : ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


author

DIsha

Content Editor

Related News