PM ਮੋਦੀ ਨੇ 'ਹਿਮਾਚਲ ਦਿਵਸ' 'ਤੇ ਲੋਕਾਂ ਨੂੰ ਦਿੱਤੀ ਵਧਾਈ
Tuesday, Apr 15, 2025 - 12:38 PM (IST)

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਹਿਮਾਚਲ ਪ੍ਰਦੇਸ਼ ਦੇ ਲੋਕਾਂ ਨੂੰ ਰਾਜ ਦੇ ਸਥਾਪਨਾ ਦਿਵਸ 'ਤੇ ਵਧਾਈ ਦਿੱਤੀ। ਆਜ਼ਾਦੀ ਤੋਂ ਬਾਅਦ 1948 'ਚ ਕਈ ਰਿਆਸਤਾਂ ਨੂੰ ਮਿਲਾ ਕੇ ਇਕ ਰਾਜ ਵਜੋਂ ਹਿਮਾਚਲ ਪ੍ਰਦੇਸ਼ ਦਾ ਗਠਨ ਕੀਤਾ ਗਿਆ ਸੀ।
ਪੀ.ਐੱਮ. ਮੋਦੀ 'ਐਕਸ' 'ਤੇ ਕਿਹਾ ਕਿ 'ਦੇਵਭੂਮੀ' ਆਪਣੀ ਸੰਸਕ੍ਰਿਤੀ ਲਈ ਪ੍ਰਸਿੱਧ ਹੈ ਅਤੇ ਇੱਥੇ ਦੇ ਲੋਕ ਆਪਣੀ ਮਿਹਨਤ ਅਤੇ ਸਾਹਸ ਲਈ ਜਾਣੇ ਜਾਂਦੇ ਹਨ। ਉਨ੍ਹਾਂ ਨੇ ਲੋਕਾਂ ਦੀ ਖੁਸ਼ਹਾਲੀ, ਚੰਗੀ ਸਿਹਤ ਅਤੇ ਰਾਜ ਦੇ ਲਗਾਤਾਰ ਵਿਕਾਸ ਦੀ ਕਾਮਨਾ ਕੀਤੀ। 'ਹਿਮਾਚਲ ਦਿਵਸ' 15 ਅਪ੍ਰੈਲ ਨੂੰ ਮਨਾਇਆ ਜਾਂਦਾ ਹੈ, ਜਦੋਂ ਰਾਜ ਨੂੰ 25 ਜਨਵਰੀ 1971 ਨੂੰ ਪੂਰਨ ਰਾਜ ਦਾ ਦਰਜਾ ਦਿੱਤਾ ਗਿਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8