PM ਮੋਦੀ ਅਤੇ ਟਰੰਪ ਵਿਚਾਲੇ ਹਾਲ ਹੀ ''ਚ ਕੋਈ ਗੱਲਬਾਤ ਨਹੀਂ ਹੋਈ : ਸਰਕਾਰੀ ਸੂਤਰ

05/29/2020 10:51:34 AM

ਨਵੀਂ ਦਿੱਲੀ- ਸਰਕਾਰ ਦੇ ਸੂਤਰਾਂ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦਰਮਿਆਨ ਹਾਲ 'ਚ ਕੋਈ ਗੱਲਬਾਤ ਨਹੀਂ ਹੋਈ ਹੈ। ਇਹ ਸਪੱਸ਼ਟੀਕਰਨ ਉਦੋਂ ਆਇਆ ਹੈ, ਜਦੋਂ ਟਰੰਪ ਨੇ ਵਾਸ਼ਿੰਗਟਨ 'ਚ ਕਿਹਾ ਕਿ ਉਨ੍ਹਾਂ ਨੇ ਪੂਰਬੀ ਲੱਦਾਖ 'ਚ ਚੀਨ ਨਾਲ ਚੱਲ ਰਹੇ ਭਾਰਤ ਦੇ ਸਰਹੱਦੀ ਵਿਵਾਦ ਨੂੰ ਲੈ ਕੇ ਮੋਦੀ ਨਾਲ ਗੱਲ ਕੀਤੀ ਹੈ। ਟਰੰਪ ਨੇ ਮੰਗਲਵਾਰ ਨੂੰ ਭਾਰਤ ਅਤੇ ਚੀਨ ਦਰਮਿਆਨ ਸਰਹੱਦੀ ਵਿਵਾਦ ਨੂੰ ਹੱਦ ਕਰਨ ਲਈ ਵਿਚੋਲਗੀ ਦੀ ਪੇਸ਼ਕਸ਼ ਕੀਤੀ ਸੀ।

ਇਕ ਸੂਤਰ ਨੇ ਕਿਹਾ,''ਮੋਦੀ ਅਤੇ ਟਰੰਪ ਦਰਮਿਆਨ ਆਖਰੀ ਗੱਲਬਾਤ ਚਾਰ ਅਪ੍ਰੈਲ ਨੂੰ ਹਾਈਡ੍ਰਾਕਸੀਕਲੋਰੋਕਵੀਨ ਦੇ ਵਿਸ਼ੇ 'ਤੇ ਹੋਈ ਸੀ।'' ਵਿਦੇਸ਼ ਮੰਤਰਾਲੇ ਨੇ ਵੀਰਵਾਰ ਨੂੰ ਸਪੱਸ਼ਟ ਕਰ ਦਿੱਤਾ ਸੀ ਕਿ ਭਾਰਤ ਇਸ ਵਿਵਾਦ ਨੂੰ ਹੱਲ ਕਰਨ ਲਈ ਸਥਾਪਤ ਤੰਤਰ ਅਤੇ ਡਿਪਲੋਮੈਟਿਕ ਸੰਪਰਕਾਂ ਦੇ ਮਾਧਿਅਮ ਨਾਲ ਸਿੱਧੇ ਤੌਰ 'ਚੇ ਚੀਨ ਨਾਲ ਗੱਲਬਾਤ ਕਰ ਰਿਹਾ ਹੈ।


DIsha

Content Editor

Related News