ਭ੍ਰਿਸ਼ਟਾਚਾਰ ਨਾਲ ਲੜਨਾ ਕਿਸੇ ਇਕ ਏਜੰਸੀ ਦਾ ਕੰਮ ਨਹੀਂ ਹੈ : ਨਰਿੰਦਰ ਮੋਦੀ

Tuesday, Oct 27, 2020 - 05:59 PM (IST)

ਭ੍ਰਿਸ਼ਟਾਚਾਰ ਨਾਲ ਲੜਨਾ ਕਿਸੇ ਇਕ ਏਜੰਸੀ ਦਾ ਕੰਮ ਨਹੀਂ ਹੈ : ਨਰਿੰਦਰ ਮੋਦੀ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਭ੍ਰਿਸ਼ਟਾਚਾਰ ਵਿਰੁੱਧ ਜ਼ੀਰੋ ਟੋਲਰੈਂਸ ਨੂੰ ਲੈ ਕੇ ਵਿਜੀਲੈਂਸ ਐਂਡ ਐਂਟੀ ਕਰਪਸ਼ਨ ਦੇ ਨੈਸ਼ਨਲ ਕਾਨਫਰੰਸ ਦਾ ਉਦਘਾਟਨ ਕੀਤਾ। ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ,''ਅੱਜ ਮੈਂ ਤੁਹਾਡੇ ਸਾਹਮਣੇ ਇਕ ਹੋਰ ਵੱਡੀ ਚੁਣੌਤੀ ਦਾ ਜ਼ਿਕਰ ਕਰਨ ਜਾ ਰਿਹਾ ਹਾਂ। ਇਹ ਚੁਣੌਤੀ ਬੀਤੇ ਦਹਾਕਿਆਂ 'ਚ ਹੌਲੀ-ਹੌਲੀ ਵਧਦੇ ਹੋਏ ਹੁਣ ਦੇਸ਼ ਦੇ ਸਾਹਮਣੇ ਇਕ ਭਿਆਨਕ ਰੂਪ ਲੈ ਚੁਕੀ ਹੈ। ਇਹ ਚੁਣੌਤੀ ਹੈ- ਭ੍ਰਿਸ਼ਟਾਚਾਰ ਦਾ ਵੰਸ਼ਵਾਦ। ਯਾਨੀ ਇਕ ਪੀੜ੍ਹੀ ਤੋਂ ਦੂਜੀ ਪੀੜ੍ਹੀ 'ਚ ਟਰਾਂਸਫਰ ਹੋਇਆ ਭ੍ਰਿਸ਼ਟਾਚਾਰ।'' ਮੋਦੀ ਨੇ ਕਿਹਾ ਕਿ ਬੀਤੇ ਦਹਾਕਿਆਂ 'ਚ ਦੇਸ਼ ਨੇ ਦੇਖਿਆ ਹੈ ਕਿ ਜਦੋਂ ਭ੍ਰਿਸ਼ਟਾਚਾਰ ਕਰਨ ਵਾਲੀ ਇਕ ਪੀੜ੍ਹੀ ਨੂੰ ਉੱਚਿਤ ਸਜ਼ਾ ਨਹੀਂ ਮਿਲਦੀ ਹੈ ਤਾਂ ਦੂਜੀ ਪੀੜ੍ਹੀ ਹੋਰ ਵੱਧ ਤਾਕਤ ਨਾਲ ਭ੍ਰਿਸ਼ਟਾਚਾਰ ਕਰਦੀ ਹੈ। ਉਨ੍ਹਾਂ ਨੇ ਕਿਹਾ,''ਉਸ ਨੂੰ ਦਿੱਸਦਾ ਹੈ ਕਿ ਜਦੋਂ ਘਰ 'ਚ ਹੀ ਕਰੋੜਾਂ ਰੁਪਏ ਕਾਲਾ ਧਨ ਕਮਾਉਣ ਵਾਲਿਆਂ ਦਾ ਕੁਝ ਨਹੀਂ ਹੋਇਆ ਜਾਂ ਥੋੜ੍ਹੀ ਜਿਹੀ ਸਜ਼ਾ ਪਾ ਕੇ ਛੁੱਟ ਗਏ ਤਾਂ ਉਸ ਦਾ ਹੌਂਸਲਾ ਹੋਰ ਵੱਧ ਜਾਂਦਾ ਹੈ। ਇਸ ਕਾਰਨ ਕਈ ਸੂਬਿਆਂ 'ਚ ਤਾਂ ਇਹ ਸਿਆਸੀ ਪਰੰਪਰਾ ਦਾ ਹਿੱਸਾ ਬਣ ਗਿਆ ਹੈ। ਪੀੜ੍ਹੀ ਦਰ ਪੀੜ੍ਹੀ ਚੱਲਣ ਵਾਲਾ ਭ੍ਰਿਸ਼ਟਾਚਾਰ, ਭ੍ਰਿਸ਼ਟਾਚਾਰ ਦਾ ਇਹ ਵੰਸ਼ਵਾਦ, ਦੇਸ਼ ਨੂੰ ਖੋਖਲ੍ਹਾ ਕਰ ਦਿੰਦਾ ਹੈ।''

PunjabKesariਭ੍ਰਿਸ਼ਟਾਚਾਰ ਨੂੰ ਦੇਸ਼ ਦੇ ਵਿਕਾਸ 'ਚ ਬਹੁਤ ਵੱਡੀ ਰੁਕਾਵਟ ਦੱਸਦੇ ਹੋਏ ਉਨ੍ਹਾਂ ਨੇ ਕਿਹਾ ਕਿ ਇਹ ਖੁਸ਼ਹਾਲ ਭਾਰਤ ਦੇ ਸਾਹਮਣੇ ਅਤੇ ਆਤਮਨਿਰਭਰ ਭਾਰਤ ਦੇ ਸਾਹਮਣੇ ਬਹੁਤ ਵੱਡੀ ਰੁਕਾਵਟ ਹੈ। ਇਸ ਮੌਕੇ ਪ੍ਰਧਾਨ ਮੰਤਰੀ ਨੇ ਸਾਰੇ ਦੇਸ਼ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਭਾਰਤ ਬਨਾਮ ਭ੍ਰਿਸ਼ਟਾਚਾਰ ਦੀ ਲੜਾਈ 'ਚ ਹਮੇਸ਼ਾ ਭਾਰਤ ਨੂੰ ਮਜ਼ਬੂਤ ਕਰਦੇ ਰਹਿਣ। ਉਨ੍ਹਾਂ ਨੇ ਕਿਹਾ,''ਭ੍ਰਿਸ਼ਟਾਚਾਰ ਨੂੰ ਖਤਮ ਕਰਦੇ ਰਹੋ। ਅਜਿਹਾ ਕਰ ਕੇ ਅਸੀਂ ਖੁਸ਼ਹਾਲ ਅਤੇ ਆਤਮਨਿਰਭਰ ਭਾਰਤ ਬਣਾ ਸਕਾਂਗੇ।''

ਭ੍ਰਿਸ਼ਟਾਚਾਰ ਨਾਲ ਲੜਨਾ ਕਿਸੇ ਇਕ ਏਜੰਸੀ ਦਾ ਕੰਮ ਨਹੀਂ ਹੈ
ਉਨ੍ਹਾਂ ਨੇ ਕਿਹਾ ਕਿ ਹੁਣ ਡੀ.ਬੀ.ਟੀ. (ਡਾਇਰੈਕਟ ਬੈਨੇਫਿਟ ਟਰਾਂਸਫਰ) ਦੇ ਮਾਧਿਅਮ ਨਾਲ ਗਰੀਬਾਂ ਨੂੰ ਸਰਕਾਰ ਦੀਆਂ ਯੋਜਨਾਵਾਂ ਦਾ ਲਾਭ 100 ਫੀਸਦੀ ਮਿਲਦਾ ਹੈ। ਉਹ ਇਸ ਨੂੰ ਸਿੱਧੇ ਆਪਣੇ ਬੈਂਕ ਖਾਤਿਆਂ 'ਚ ਪ੍ਰਾਪਤ ਕਰਦੇ ਹਨ। ਡੀ.ਬੀ.ਟੀ. ਕਾਰਨ, ਗਲਤ ਹੱਥਾਂ 'ਚ ਜਾਣ ਤੋਂ ਇਕ ਲੱਖ 70 ਹਜ਼ਾਰ ਕਰੋੜ ਰੁਪਏ ਤੋਂ ਵਧ ਬਚਾਏ ਜਾ ਰਹੇ ਹਨ। ਅੱਜ ਅਸੀਂ ਕਹਿ ਸਕਦੇ ਹਾਂ ਕਿ ਦੇਸ਼ ਨੇ ਘਪਲਿਆਂ ਦੇ ਯੁੱਗ ਨੂੰ ਪਿੱਛੇ ਛੱਡ ਦਿੱਤਾ ਹੈ। ਉਨਾਂ ਨੇ ਕਿਹਾ ਕਿ ਅੱਜ ਨਾਗਰਿਕਾਂ ਦਾ ਸਰਕਾਰ 'ਤੇ ਭਰੋਸਾ ਵਧਿਆ ਹੈ। ਸਰਕਾਰ ਦੇ ਦਬਾਅ ਨੂੰ ਘੱਟ ਕਰਨ ਲਈ ਕਈ ਪੁਰਾਣੇ ਕਾਨੂੰਨਾਂ ਨੂੰ ਖਤਮ ਕਰ ਦਿੱਤਾ ਗਿਆ ਹੈ। ਨਾਗਰਿਕਾਂ ਦੇ ਜੀਵਨ ਨੂੰ ਸੌਖਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਨਰਿੰਦਰ ਮੋਦੀ ਨੇ ਕਿਹਾ ਕਿ ਭ੍ਰਿਸ਼ਟਾਚਾਰ ਨਾਲ ਲੜਨਾ ਕਿਸੇ ਇਕ ਏਜੰਸੀ ਦਾ ਕੰਮ ਨਹੀਂ ਹੈ ਸਗੋਂ ਇਹ ਸਮੂਹਕ ਜ਼ਿੰਮੇਵਾਰੀ ਹੈ। ਸਾਰੀਆਂ ਏਜੰਸੀਆਂ ਦਰਮਿਆਨ ਤਾਲਮੇਲ ਦੀ ਜ਼ਰੂਰਤ ਹੈ। ਤਾਲਮੇਲ ਅਤੇ ਸਹਿਯੋਗ ਦੀ ਭਾਵਨਾ ਸਮੇਂ ਦੀ ਜ਼ਰੂਰਤ ਹੈ।

ਇਹ ਵੀ ਪੜ੍ਹੋ : ਗ੍ਰਹਿ ਮੰਤਰਾਲੇ ਨੇ ਹਿਜ਼ਬੁਲ ਮੁਖੀ ਸਮੇਤ 18 ਹੋਰ ਵਿਅਕਤੀਆਂ ਨੂੰ 'ਅੱਤਵਾਦੀ' ਐਲਾਨ ਕੀਤਾ


author

DIsha

Content Editor

Related News