ਰੂਪ ਬਦਲਣ ''ਚ ਮਾਹਿਰ ਹੈ ਕੋਰੋਨਾ ਵਾਇਰਸ, ਸਾਨੂੰ ਵੀ ਰਣਨੀਤੀ ਬਦਲਣੀ ਹੋਵੇਗੀ : ਨਰਿੰਦਰ ਮੋਦੀ

Thursday, May 20, 2021 - 01:43 PM (IST)

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਕਿਹਾ ਕਿ ਟੀਕਾਕਰਨ ਦੀ ਰਣਨੀਤੀ ਨੂੰ ਲੈ ਕੇ ਕੇਂਦਰ ਸਰਕਾਰ, ਸੂਬਿਆਂ ਤੋਂ ਮਿਲੇ ਸਾਰੇ ਸੁਝਾਵਾਂ ਨੂੰ ਅੱਗੇ ਵਧਾ ਰਹੀ ਹੈ ਅਤੇ ਇਸ ਨੂੰ ਧਿਆਨ 'ਚ ਰੱਖਦੇ ਹੋਏ ਕੇਂਦਰੀ ਸਿਹਤ ਮੰਤਰਾਲਾ ਸੂਬਿਆਂ ਨੂੰ ਅਗਲੇ 15 ਦਿਨਾਂ ਦੀ, ਟੀਕਿਆਂ ਦੀ ਖੁਰਾਕ ਦੀ ਸੂਚਨਾ ਉਪਲੱਬਧ ਕਰਵਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਵਿੱਖ 'ਚ ਟੀਕਿਆਂ ਦੀ ਸਪਲਾਈ ਆਸਾਨ ਹੋਵੇਗੀ ਅਤੇ ਇਸ ਨਾਲ ਟੀਕਾਕਰਨ ਦੀ ਪੂਰੀ ਪ੍ਰਕਿਰਿਆ ਨੂੰ ਵੀ ਆਸਾਨ ਬਣਾਉਣ 'ਚ ਮਦਦ ਮਿਲੇਗੀ। 

ਵਾਇਰਸ ਆਪਣਾ ਰੂਪ ਬਦਲਣ 'ਚ ਮਾਹਿਰ ਹੈ
ਪ੍ਰਧਾਨ ਮੰਤਰੀ ਵੀਡੀਓ ਕਾਨਫਰੰਸ ਦੇ ਮਾਧਿਅਮ ਨਾਲ ਛੱਤੀਸਗੜ੍ਹ, ਹਰਿਆਣਾ, ਕੇਰਲ, ਮਹਾਰਾਸ਼ਟਰ, ਓਡੀਸ਼ਾ, ਪੁਡੂਚੇਰੀ, ਰਾਜਸਥਾਨ, ਉੱਤਰ ਪ੍ਰਦੇਸ਼, ਪੱਛਮੀ ਬੰਗਾਲ ਅਤੇ ਆਂਧਰਾ ਪ੍ਰਦੇਸ਼ ਦੇ ਜ਼ਿਲ੍ਹਾ ਅਧਿਕਾਰੀਆਂ ਅਤੇ ਜ਼ਮੀਨੀ ਪੱਧਰ 'ਤੇ ਕੰਮ ਕਰਨ ਵਾਲੇ ਅਧਿਕਾਰੀਆਂ ਨਾਲ ਗੱਲਬਾਤ ਕਰ ਰਹੇ ਸਨ। ਦੱਸਣਯੋਗ ਹੈ ਕਿ ਮਹਾਰਾਸ਼ਟਰ ਅਤੇ ਉੱਤਰ ਪ੍ਰਦੇਸ਼ ਸਮੇਤ ਕੁਝ ਸੂਬਿਆਂ 'ਚ ਕੋਰੋਨਾ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਅਧਿਕਾਰੀਆਂ ਨਾਲ ਗੱਲਬਾਤ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਪਿਛਲੀਆਂ ਮਹਾਮਾਰੀਆਂ ਹੋਣ ਜਾਂ ਕੋਰੋਨਾ ਵਾਇਰਸ ਨਾਲ ਪੈਦਾ ਹੋਈ ਤਾਜ਼ਾ ਸਥਿਤੀ, ਹਰ ਮਹਾਮਾਰੀ ਨੇ ਸਾਨੂੰ ਇਸ ਗੱਲ ਸਿਖਾਈ ਹੈ। ਉਨ੍ਹਾਂ ਕਿਹਾ,''ਮਹਾਮਾਰੀ ਨਾਲ ਲੜਾਈ ਦੇ ਸਾਡੇ ਤੌਰ-ਤਰੀਕਿਆਂ 'ਤੇ ਲਗਾਤਾਰ ਤਬਦੀਲੀ, ਲਗਾਤਾਰ ਨਵੀਨਤਾ ਬਹੁਤ ਜ਼ਰੂਰੀ ਹੈ। ਇਹ ਵਾਇਰਸ ਆਪਣਾ ਰੂਪ ਬਦਲਣ 'ਚ ਮਾਹਿਰ ਹੈ। ਜਾਂ ਕਹੋ ਕਿ ਇਹ ਬਹੁਰੂਪੀਆ ਤਾਂ ਹੈ ਹੀ, ਰੋਗ ਵੀ ਹੈ। ਇਸ ਲਈ ਇਸ ਨਾਲ ਨਜਿੱਠਣ ਦੇ ਸਾਡੇ ਤਰੀਕੇ ਅਤੇ ਸਾਡੀ ਰਣਨੀਤੀ ਵੀ ਵਿਸ਼ੇਸ਼ ਹੋਣੀ ਚਾਹੀਦੀ ਹੈ।''

ਹਸਪਤਾਲਾਂ 'ਚ ਇਲਾਜ ਕਰਵਾ ਰਹੇ ਮਰੀਜ਼ਾਂ ਦੀ ਗਿਣਤੀ ਹੋ ਰਹੀ ਹੈ ਘੱਟ
ਉਨ੍ਹਾਂ ਕਿਹਾ,''ਟੀਕਾਕਰਨ ਦੀ ਰਣਨੀਤੀ 'ਚ ਹਰ ਪੱਧਰ 'ਤੇ ਸੂਬਿਆਂ ਅਤੇ ਕਈ ਪੱਖਾਂ ਤੋਂ ਮਿਲਣ ਵਾਲੇ ਸੁਝਾਵਾਂ ਨੂੰ ਸ਼ਾਮਲ ਕਰ ਕੇ ਅੱਗੇ ਵਧਾਇਆ ਜਾ ਰਿਹਾ ਹੈ।'' ਪ੍ਰਧਾਨ ਮੰਤਰੀ ਨੇ ਕਿਹਾ ਕਿ ਬੀਤੇ ਕੁਝ ਸਮੇਂ ਤੋਂ ਦੇਸ਼ 'ਚ ਵੱਖ-ਵੱਖ ਹਸਪਤਾਲਾਂ 'ਚ ਇਲਾਜ ਕਰਵਾ ਰਹੇ ਮਰੀਜ਼ਾਂ ਦੀ ਗਿਣਤੀ ਘੱਟ ਹੋਣ ਲੱਗੀ ਹੈ ਪਰ ਜਦੋਂ ਤੱਕ ਇਹ ਸੰਕਰਮਣ ਛੋਟੇ ਪੱਧਰ 'ਤੇ ਵੀ ਮੌਜੂਦ ਹੈ, ਉਦੋਂ ਤੱਕ ਚੁਣੌਤੀ ਬਣੀ ਰਹਿੰਦੀ ਹੈ। ਉਨ੍ਹਾਂ ਕਿਹਾ,''ਕੋਵਿਡ ਮਹਾਮਾਰੀ ਦੀ ਦੂਜੀ ਲਹਿਰ ਦਰਮਿਆਨ ਵਾਇਰਸ ਦੇ ਰੂਪਾਂ ਕਾਰਨ ਹੁਣ ਨੌਜਵਾਨਾਂ ਅਤੇ ਬੱਚਿਆਂ ਲਈ ਜ਼ਿਆਦਾ ਚਿੰਤਾ ਜ਼ਾਹਰ ਕੀਤੀ ਜਾ ਰਹੀ ਹੈ।'' 

ਗਰੀਬਾਂ ਲਈ ਮੁਫ਼ਤ ਰਾਸ਼ਨ ਦੀ ਸਹੂਲਤ ਹੋਵੇ
ਪ੍ਰਧਾਨ ਮੰਤਰੀ ਨੇ ਅਧਿਕਾਰੀਆਂ ਨੂੰ ਕਿਹਾ ਕਿ ਜਿਸ ਤਰ੍ਹਾਂ ਨਾਲ ਉਹ ਜ਼ਮੀਨੀ ਪੱਧਰ 'ਤੇ ਕੰਮ ਕਰ ਰਹੇ ਹਨ, ਇਸ ਨਾਲ ਇਸ ਚਿੰਤਾ ਨੂੰ ਗੰਭੀਰ ਹੋਣ ਤੋਂ ਰੋਕਣ 'ਚ ਮਦਦ ਮਿਲੀ ਹੈ ਪਰ ਇਸ ਦੇ ਬਾਵਜੂਦ ਸਾਰਿਆਂ ਨੂੰ ਅੱਗੇ ਲਈ ਤਿਆਰ ਰਹਿਣਾ ਹੀ ਹੋਵੇਗਾ। ਉਨ੍ਹਾਂ ਕਿਹਾ,''ਜੀਵਨ ਬਚਾਉਣ ਦੇ ਨਾਲ-ਨਾਲ ਸਾਡੀ ਪਹਿਲ ਜੀਵਨ ਨੂੰ ਆਸਾਨ ਬਣਾਏ ਰੱਖਣ ਦੀ ਵੀ ਹੈ। ਗਰੀਬਾਂ ਲਈ ਮੁਫ਼ਤ ਰਾਸ਼ਨ ਦੀ ਸਹੂਲਤ ਹੋਵੇ, ਦੂਜੀ ਜ਼ਰੂਰੀ ਸਪਲਾਈ ਹੋਵੇਗੀ, ਕਾਲਾਬਾਜ਼ਾਰੀ 'ਤੇ ਰੋਕ ਹੋਵੇ, ਇਹ ਸਭ ਇਸ ਲੜਾਈ ਨੂੰ ਜਿੱਤਣ ਲਈ ਵੀ ਜ਼ਰੂਰੀ ਹਨ ਅਤੇ ਅੱਗੇ ਵਧਣ ਲਈ ਵੀ ਜ਼ਰੂਰੀ ਹਨ।'' ਪ੍ਰਧਾਨ ਮੰਤਰੀ ਨੇ ਇਸ ਗੱਲਬਾਤ ਦੌਰਾਨ ਟੀਕਿਆਂ ਦੀ ਬਰਬਾਦੀ ਰੋਕਣ 'ਤੇ ਵੀ ਜ਼ੋਰ ਦਿੱਤਾ ਅਤੇ ਕਿਹਾ ਕਿ ਇਕ ਵੀ ਖੁਰਾਕ ਦੇ ਬੇਕਾਰ ਜਾਣ ਦਾ ਮਤਲਬ ਹੈ, ਕਿਸੇ ਇਕ ਜੀਵਨ ਨੂੰ ਜ਼ਰੂਰੀ ਸੁਰੱਖਿਆ ਕਵਚ ਨਹੀਂ ਦੇ ਪਾਉਣਾ। ਉਨ੍ਹਾਂ ਕਿਹਾ,''ਇਸ ਲਈ ਟੀਕਿਆਂ ਦੀ ਬਰਬਾਦੀ ਰੋਕਣਾ ਜ਼ਰੂਰੀ ਹੈ।''


DIsha

Content Editor

Related News